ਵਾਸ਼ਿੰਗਟਨ- ਚੀਨ ਅਤੇ ਉੱਤਰੀ ਕੋਰੀਆ ਨਾਲ ਵਧਦੇ ਖਤਰੇ ਦਰਮਿਆਨ ਅਮਰੀਕਾ ਦੀ ਮਿਜ਼ਾਇਲ ਡਿਫੈਂਸ ਏਜੰਸੀ ਨੇ ਪਹਿਲੀ ਵਾਰ ਆਸਮਾਨ ’ਚ ਇਕ ਇੰਟਰ ਸੈਪਟਰ ਮਿਜ਼ਾਇਲ (ਆਈ. ਸੀ. ਬੀ. ਐੱਮ.) ਨੂੰ ਇਕ ਜੰਗੀ ਜਹਾਜ਼ ਤੋਂ ਦਾਗਿਆ ਗਿਆ ਸੀ। ਇਸ ਤੋ ਪਹਿਲਾਂ ਮਾਰਸ਼ਨ ਆਈਲੈਂਡ ਸਮੂਹ ਤੋਂ ਇਕ ਟਾਰਗੇਟ ਆਈ. ਸੀ. ਬੀ. ਐੱਮ. ਨੂੰ ਛੱਡਿਆ ਗਿਆ ਸੀ। ਇਸ ਮਿਜ਼ਾਇਲ ਨੂੰ ਅਮਰੀਕੀ ਜੰਗੀ ਜਹਾਜ਼ ਨਾਲ ਦਾਗੀ ਗਈ ਇੰਟਰ ਸੈਪਟਰ ਮਿਜ਼ਾਇਲ ਨੇ ਆਸਮਾਨ ’ਚ ਹੀ ਤਬਾਹ ਕਰ ਦਿੱਤਾ।
ਅਮਰੀਕਾ ਹੁਣ ਤੱਕ ਅਲਾਸਕਾ ਅਤੇ ਕੈਲੇਫੋਰਨੀਆ ’ਚ ਤਾਇਨਾਤ ਕੀਤੇ ਗਏ ਜ਼ਮੀਨ ਆਧਾਰਿਤ ਲਾਂਚਰ ਦੀ ਮਦਦ ਨਾਲ ਹਮਲਾਵਰ ਮਿਜ਼ਾਇਲਾਂ ਨੂੰ ਤਬਾਹ ਕਰਦਾ ਸੀ। ਦੱਸਿਆ ਜਾ ਰਿਹਾ ਹੈ ਕਿ ਅਮਰੀਕੀ ਸਮੁੰਦਰੀ ਫ਼ੌਜ ਦੇ ਗਾਈਡਡ ਮਿਜ਼ਾਇਲ ਡੈਸਟ੍ਰਾਇਰ ਯੂ. ਐੱਸ. ਏ. ਜਾਨ ਫਿਨ ਨਾਲ ਦਾਗੀ ਗਈ ਮਿਜ਼ਾਇਲ ਐੱਸ. ਐੱਮ.-3 ਬਲਾਕ ਆਈ. ਆਈ. ਏ. (SM-3 Block IIA) ਨੇ ਆਈ. ਸੀ. ਬੀ. ਐੱਮ. ਨੂੰ ਪੁਲਾੜ ਵਿਚ ਹੀ ਨਸ਼ਟ ਕਰ ਦਿੱਤਾ। ਇਸ ਪ੍ਰੀਖਣ ਨੂੰ ਹਵਾਈ ਦੇ ਤਟ 'ਤੇ ਅੰਜਾਮ ਦਿੱਤਾ ਗਿਆ।
ਇਹ ਵੀ ਪੜ੍ਹੋ- ਵੱਡੀ ਖ਼ਬਰ! ਭਾਰਤ 'ਚ ਬੋਰੀਆ-ਬਿਸਤਰ ਸਮੇਟ ਸਕਦੀ ਹੈ ਇਹ AIRLINE
ਅਮਰੀਕੀ ਫ਼ੌਜ ਨੇ ਇਹ ਪ੍ਰੀਖਣ 16 ਨਵੰਬਰ ਨੂੰ ਕੀਤਾ। ਵਾਈਸ ਐਡਮਿਰਲ ਜਾਨ ਹਿੱਲ ਨੇ ਇਸ ਪ੍ਰੀਖਣ ਦੀ ਜਾਣਕਾਰੀ ਦਿੱਤੀ। ਮਿਜ਼ਾਇਲ ਨੂੰ ਅਮਰੀਕੀ ਕੰਪਨੀ ਰੈਥਿਆਨ ਅਤੇ ਜਾਪਾਨ ਦੀ ਮਿਤਸੁਬੀਸੀ ਨੇ ਮਿਲ ਕੇ ਬਣਾਇਆ ਹੈ। ਰੈਥਿਆਨ ਨੇ ਦੱਸਿਆ ਕਿ ਇਸ ਮਿਜ਼ਾਇਲ ਨੇ ਧਰਤੀ ਦੇ ਵਾਤਾਵਰਣ ਦੇ ਬਾਹਰ ਹੀ ਹਮਲਾਵਰ ਮਿਜ਼ਾਇਲ ਨੂੰ ਨਸ਼ਟ ਕਰ ਦਿੱਤਾ। ਹਿਲ ਨੇ ਕਿਹਾ ਕਿ ਇਹ ਪ੍ਰੀਖਣ ਅਮਰੀਕਾ ਦੀ ਆਈ. ਸੀ. ਬੀ. ਐੱਮ. ਦੇ ਖ਼ਿਲਾਫ਼ ਸਮਰੱਥਾ ਨੂੰ ਹੋਰ ਜ਼ਿਆਦਾ ਮਜ਼ਬੂਤ ਕਰੇਗਾ। ਹਿਲ ਨੇ ਕਿਹਾ ਕਿ ਰੱਖਿਆ ਮੰਤਰਾਲਾ ਜ਼ਮੀਨ 'ਤੇ ਸਥਿਤ ਮਿਜ਼ਾਇਲ ਸੁਰੱਖਿਆ ਸਿਸਟਮ ਨੂੰ ਵਾਧੂ ਸੈਂਸਰ ਅਤੇ ਹਥਿਆਰ ਪ੍ਰਣਾਲੀ ਲਗਾ ਕੇ ਉਸ ਨੂੰ ਹੋਰ ਮਜ਼ਬੂਤ ਕਰਨ ਦੀ ਸੰਭਾਵਨਾ ਲੱਭ ਰਿਹਾ ਹੈ।
ਦੱਸ ਦਈਏ ਕਿ ਅਮਰੀਕਾ ਨੇ ਅੰਤਰ ਮਹਾਦੀਪ ਮਿਜ਼ਾਇਲ ਨੂੰ ਢੇਰ ਕਰਨ ਦਾ ਪ੍ਰੀਖਣ ਅਜਿਹੇ ਸਮੇਂ ਕੀਤਾ ਹੈ, ਜਦ ਹਾਲ ਹੀ ਵਿਚ ਉੱਤਰੀ ਕੋਰੀਆ ਨੇ ਆਪਣੀ ਅਮਰੀਕਾ ਤੱਕ ਮਾਰ ਕਰਨ ਵਾਲੀ ਮਿਜ਼ਾਇਲ ਦਾ ਦੁਨੀਆ ਦੇ ਸਾਹਮਣੇ ਪ੍ਰਦਰਸ਼ਨ ਕੀਤਾ ਹੈ। ਇਹ ਹੀ ਨਹੀਂ ਚੀਨ ਨੇ ਵੀ ਪਿਛਲੇ ਦਿਨੀਂ ਆਪਣੀਆਂ ਮਾਰੂ ਮਿਜ਼ਾਇਲਾਂ ਦਾ ਪ੍ਰੀਖਣ ਕੀਤਾ ਹੈ।
USA ਦੇ ਫਰਿਜ਼ਨੋ 'ਚ ਕੋਰੋਨਾ ਕਾਰਨ ਹਾਲਾਤ ਫਿਰ ਖ਼ਰਾਬ, ਕੀਤੀ ਗਈ ਸਖ਼ਤਾਈ
NEXT STORY