ਇੰਟਰਨੈਸ਼ਨਲ ਡੈਸਕ : ਤੁਸੀਂ ਸੋਸ਼ਲ ਮੀਡੀਆ 'ਤੇ ਟਾਇਲਟ 'ਚ ਸੱਪ ਨਿਕਲਣ ਦੀਆਂ ਕਈ ਵੀਡੀਓਜ਼ ਦੇਖੀਆਂ ਹੋਣਗੀਆਂ, ਅਜਿਹਾ ਹੀ ਇਕ ਮਾਮਲਾ ਐਰੀਜ਼ੋਨਾ ਦੀ ਇਕ ਔਰਤ ਨਾਲ ਵਾਪਰਿਆ। ਟਾਇਲਟ 'ਚੋਂ ਸੱਪ ਨਿਕਲਣ ਬਾਰੇ ਸੋਚ ਕੇ ਬਹੁਤ ਡਰ ਲੱਗਦਾ ਹੈ, ਸਾਹਮਣੇ ਆਉਣ 'ਤੇ ਹੋਸ਼ ਹੀ ਉੱਡ ਜਾਂਦੇ ਹਨ। ਦਰਅਸਲ, 4 ਦਿਨ ਦੀ ਛੁੱਟੀ ਕੱਟਣ ਤੋਂ ਬਾਅਦ ਜਦੋਂ ਔਰਤ ਆਪਣੇ ਘਰ ਆਈ ਤਾਂ ਉਹ ਟਾਇਲਟ ਗਈ। ਹਾਲਾਂਕਿ, ਉਸ ਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਸੀ ਕਿ ਉਸ ਨੂੰ ਟਾਇਲਟ 'ਚ ਕੁਝ ਅਜਿਹਾ ਦਿਸ ਜਾਵੇਗਾ, ਜੋ ਉਸ ਦੇ ਰੌਂਗਟੇ ਖੜ੍ਹੇ ਕਰ ਦੇਵੇਗਾ। ਔਰਤ ਨੇ ਕਮੋਡ 'ਚ ਇਕ ਵੱਡਾ ਕਾਲਾ ਸੱਪ ਦੇਖਿਆ।
ਇਹ ਵੀ ਪੜ੍ਹੋ : ਤੇਜ਼ ਰਫ਼ਤਾਰ ਥਾਰ ਨੇ ਸਕੂਟੀ ਸਵਾਰ ਔਰਤਾਂ ਨੂੰ ਮਾਰੀ ਟੱਕਰ, ਵੇਖੋ ਰੌਂਗਟੇ ਖੜ੍ਹੇ ਕਰ ਦੇਣ ਵਾਲੀ CCTV ਫੁਟੇਜ
ਸੱਪ ਨੂੰ ਦੇਖ ਕੇ ਔਰਤ ਦੇ ਹੋਸ਼ ਉੱਡ ਗਏ। ਦੱਸ ਦੇਈਏ ਕਿ ਇਹ ਘਟਨਾ 15 ਜੁਲਾਈ ਦੀ ਹੈ। ਔਰਤ ਦਾ ਨਾਂ ਮਿਸ਼ੇਲ ਲੈਸਪ੍ਰੋਨ ਹੈ, ਜੋ ਐਰੀਜ਼ੋਨਾ ਦੀ ਰਹਿਣ ਵਾਲੀ ਹੈ। ਉਸ ਨੇ ਦੱਸਿਆ ਕਿ ਉਹ 4 ਦਿਨਾਂ ਲਈ ਬਾਹਰ ਗਈ ਸੀ, ਜਦੋਂ ਉਹ ਘਰ ਵਾਪਸ ਆਈ ਤਾਂ ਟਾਇਲਟ ਗਈ ਅਤੇ ਜਦੋਂ ਉਸ ਨੇ ਕਮੋਡ ਦਾ ਢੱਕਣ ਚੁੱਕਿਆ ਤਾਂ ਉਸੇ ਸਮੇਂ ਹੋਲ 'ਚ ਫਸੇ ਸੱਪ ਨੂੰ ਦੇਖ ਕੇ ਦੇ ਹੋਸ਼ ਉੱਡ ਗਏ। ਔਰਤ ਨੇ ਸੱਪ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਪਰ ਸੱਪ ਕਮੋਡ ਵਿੱਚ ਹੀ ਫਸਿਆ ਰਿਹਾ। ਔਰਤ ਨੇ ਪੈਸਟ ਕੰਟਰੋਲ ਕੰਪਨੀ ਰੈਟਲਸਨੇਕ ਸਾਲਿਊਸ਼ਨ ਨੂੰ ਫੋਨ ਕਰਕੇ ਸੱਪ ਨੂੰ ਕੱਢਣ ਲਈ ਕਿਹਾ।
ਇਹ ਵੀ ਪੜ੍ਹੋ : ਪੈਰਿਸ: ਆਈਫਲ ਟਾਵਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਕਰਵਾਇਆ ਗਿਆ ਖਾਲੀ
ਦੱਸ ਦੇਈਏ ਕਿ ਜੋ ਸੱਪ ਫੜਿਆ ਗਿਆ ਹੈ, ਉਹ ਕੋਚਵਿਪ ਸੱਪ ਸੀ, ਜਿਸ ਦੀ ਲੰਬਾਈ 3 ਤੋਂ 4 ਫੁੱਟ ਸੀ। ਇਹ ਸੱਪ ਕੋਚਵਿਪ ਮੁਲਾਇਮ, ਪਤਲੇ ਅਤੇ ਤੇਜ਼ ਰੀਂਗਣ ਦੀ ਸ਼੍ਰੇਣੀ ਵਿੱਚ ਆਉਂਦੇ ਹਨ। ਇਹ ਸੱਪ ਆਮ ਤੌਰ 'ਤੇ ਦੱਖਣ-ਪੱਛਮੀ ਅਮਰੀਕਾ ਦੇ ਰੇਗਿਸਤਾਨਾਂ ਵਿੱਚ ਪਾਏ ਜਾਂਦੇ ਹਨ। ਮੁਲਾਜ਼ਮ ਨੇ ਕਮੋਡ ਵਿੱਚ ਹੱਥ ਪਾ ਕੇ ਸੱਪ ਨੂੰ ਬਾਹਰ ਕੱਢਿਆ। ਇਕ ਵਾਰ ਤਾਂ ਉਸ ਨੂੰ ਲੱਗਾ ਜਿਵੇਂ ਸੱਪ ਉਸ ਨੂੰ ਡੰਗ ਹੀ ਲਵੇਗਾ। ਕਰਮਚਾਰੀ ਨੇ ਆਪਣਾ ਬਚਾਅ ਕਰਦਿਆਂ ਸੱਪ ਨੂੰ ਕਿਸੇ ਖਾਲੀ ਜਗ੍ਹਾ 'ਤੇ ਛੱਡ ਦਿੱਤਾ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਾਕਿਸਤਾਨ ਦੇ ਗਵਾਦਰ ’ਚ BLA ਦਾ ਹਮਲਾ, 4 ਚੀਨੀ ਨਾਗਰਿਕਾਂ ਸਣੇ 13 ਪਾਕਿ ਫ਼ੌਜੀਆਂ ਦੀ ਮੌਤ
NEXT STORY