ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਅਮਰੀਕਾ ਦੇ ਓਹੀਓ ਵਿੱਚ ਆਪਣੇ ਛੋਟੇ ਭਰਾ ਨੂੰ ਬਰਫ਼ੀਲੀ ਝੀਲ ਵਿੱਚ ਡੁੱਬਣ ਤੋਂ ਬਚਾਉਣ ਦੀ ਕੋਸ਼ਿਸ਼ ਕਰਦਿਆਂ ਇੱਕ ਭੈਣ ਨੇ ਆਪਣੀ ਜਾਨ ਦੇ ਦਿੱਤੀ ਹੈ। ਇਸ ਦੇ ਇਲਾਵਾ ਅਧਿਕਾਰੀਆਂ ਅਨੁਸਾਰ ਡੁੱਬਣ ਵਾਲੀ ਜਗ੍ਹਾ 'ਤੇ ਕਾਰਵਾਈ ਕਰਨ ਗਏ ਇੱਕ ਅਧਿਕਾਰੀ ਦੀ ਵੀ ਮੌਤ ਹੋ ਗਈ ਹੈ।
ਓਹੀਓ ਦੇ ਕੁਦਰਤੀ ਸਰੋਤ ਵਿਭਾਗ ਅਨੁਸਾਰ ਮੰਗਲਵਾਰ ਸ਼ਾਮ ਨੂੰ ਇੱਕ 16 ਸਾਲਾ ਲੜਕੀ ਅਤੇ 13 ਸਾਲਾ ਲੜਕਾ ਹਿਲਸਬਰੋ ਦੇ ਰਾਕੀ ਫੋਰਕ ਸਟੇਟ ਪਾਰਕ ਵਿੱਚ ਬੋਟ ਡਾਕ ਨੇੜੇ ਬਰਫ਼ੀਲੀ ਝੀਲ ਵਿੱਚ ਡਿੱਗ ਪਏ ਸਨ ਅਤੇ ਸੂਚਨਾ ਮਿਲਣ ਉਪਰੰਤ ਸ਼ਾਮ ਦੇ ਕਰੀਬ ਸਾਢੇ ਛੇ ਵਜੇ ਅਧਿਕਾਰੀਆਂ ਦੁਆਰਾ ਕਾਰਵਾਈ ਕੀਤੀ ਗਈ। ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੜਕੀ ਬਰਫ਼ ਦੇ ਹੇਠਾਂ ਸੀ ਅਤੇ ਉਸ ਨੇ ਆਪਣੇ ਭਰਾ ਨੂੰ ਪਾਣੀ ਤੋਂ ਬਾਹਰ ਕੱਢ ਦਿੱਤਾ ਸੀ।
ਪੜ੍ਹੋ ਇਹ ਅਹਿਮ ਖਬਰ- ਫੇਸਬੁੱਕ ਨੇ ਆਸਟ੍ਰੇਲੀਆ ਦੇ 3 ਪ੍ਰਕਾਸ਼ਕਾਂ ਨਾਲ ਕੀਤਾ ਭੁਗਤਾਨ ਸਮਝੌਤਾ
ਲੜਕੇ ਨੂੰ ਸਥਿਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਪਰ ਲੜਕੀ ਨੂੰ ਗੋਤਾਖੋਰਾਂ ਦੁਆਰਾ ਮ੍ਰਿਤਕ ਹਾਲਤ ਵਿੱਚ ਬਾਹਰ ਕੱਢਿਆ ਗਿਆ। ਇਸੇ ਸਮੇਂ ਦੌਰਾਨ ਘਟਨਾ ਸਥਾਨ 'ਤੇ ਓਹੀਓ ਵਿਭਾਗ ਦੇ ਕੁਦਰਤੀ ਸਰੋਤ ਅਧਿਕਾਰੀ ਜੇਸਨ ਲਗੋਰ ਨੂੰ ਮੈਡੀਕਲ ਐਮਰਜੈਂਸੀ ਦਾ ਸ਼ਿਕਾਰ ਹੋਣ ਮਗਰੋਂ ਸਥਾਨਕ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਇਸ ਵਿਭਾਗ ਦੇ ਇੱਕ 15 ਸਾਲਾ ਪੁਰਾਣੇ ਅਧਿਕਾਰੀ ਲਗੋਰ ਨੇ ਆਪਣੀ ਪਹਿਲੀ ਕੇ -9 ਅਕੈਡਮੀ ਦੀ ਸਥਾਪਨਾ ਕੀਤੀ ਸੀ ਅਤੇ ਇਸ ਦੇ ਡਵੀਜ਼ਨ ਪਾਰਕਸ ਐਂਡ ਵਾਟਰਕ੍ਰਾਫਟ ਕੇ -9 ਸਿਖਲਾਈ ਪ੍ਰੋਗਰਾਮ ਦੀ ਅਗਵਾਈ ਕੀਤੀ ਸੀ।
ਵਿਭਾਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲਗੋਰ ਆਪਣੇ ਪਿੱਛੇ ਪਤਨੀ, ਦੋ ਜਵਾਨ ਬੇਟੇ ਅਤੇ ਕੇ -9 ਸਾਥੀ ਛੱਡ ਗਏ ਹਨ।ਇਸ ਅਧਿਕਾਰੀ ਨੂੰ ਸ਼ਰਧਾਂਜਲੀ ਦੇਣ ਦੇ ਮੰਤਵ ਨਾਲ ਓਹੀਓ ਦੇ ਗਵਰਨਰ ਮਾਈਕ ਡਿਵਾਈਨ ਨੇ ਬੁੱਧਵਾਰ ਨੂੰ ਹਾਈਲੈਂਡ ਕਾਉਂਟੀ ਅਤੇ ਕਈ ਹੋਰ ਜਨਤਕ ਇਮਾਰਤਾਂ ਅਤੇ ਮੈਦਾਨਾਂ 'ਤੇ ਉਸਦੇ ਜੀਵਨ ਅਤੇ ਸੇਵਾ ਦੇ ਸਨਮਾਨ ਵਿੱਚ ਝੰਡੇ ਝੁਕਾਉਣ ਦਾ ਆਦੇਸ਼ ਵੀ ਦਿੱਤਾ ਹੈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਫੇਸਬੁੱਕ ਨੇ ਆਸਟ੍ਰੇਲੀਆ ਦੇ 3 ਪ੍ਰਕਾਸ਼ਕਾਂ ਨਾਲ ਕੀਤਾ ਭੁਗਤਾਨ ਸਮਝੌਤਾ
NEXT STORY