ਵਾਸਿੰਗਟਨ/ਲਾਹੌਰ (ਭਾਸ਼ਾ)— ਰੀਪਬਲਿਕਨ ਪਾਰਟੀ ਦੇ ਇਕ ਸੀਨੀਅਰ ਸੈਨੇਟਰ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਪਾਕਿਸਤਾਨੀ ਨਾਗਰਿਕ ਆਸੀਆ ਬੀਬੀ ਨੂੰ ਸ਼ਰਣ ਦੇਣ ਅਤੇ ਸ਼ਰਨਾਰਥੀ ਦਾ ਦਰਜਾ ਦੇਣ ਦੀ ਅਪੀਲ ਕੀਤੀ। 47 ਸਾਲਾ ਆਸੀਆ ਬੀਬੀ ਇਕ ਈਸਾਈ ਮਹਿਲਾ ਹੈ ਜਿਸ ਨੂੰ ਈਸ਼ਨਿੰਦਾ ਦੋ ਦੋਸ਼ ਵਿਚ ਮਿਲੀ ਮੌਤ ਦੀ ਸਜ਼ਾ ਨੂੰ ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਆਪਣੇ ਇਤਿਹਾਸਿਕ ਫੈਸਲੇ ਨਾਲ ਹਾਲ ਹੀ ਵਿਚ ਪਲਟ ਦਿੱਤਾ ਸੀ। ਅਦਾਲਤ ਨੇ ਫੈਸਲਾ ਸੁਣਾਉਂਦੇ ਹੋਏ ਆਸੀਆ ਨੂੰ ਮੁਲਤਾਨ ਜੇਲ ਤੋਂ ਰਿਹਾਅ ਕਰ ਦਿੱਤਾ ਸੀ।
ਸੈਨੇਟਰ ਰੈਂਡ ਪੌਲ ਨੇ ਕਿਹਾ ਕਿ ਉਨ੍ਹਾਂ ਨੂੰ ਚਿੰਤਾ ਹੈ ਕਿ ਆਸੀਆ ਬੀਬੀ ਜਿਉਂਦੀ ਨਹੀਂ ਬਚੇਗੀ ਅਤੇ ਉਨ੍ਹਾਂ ਨੇ ਬੀਤੇ ਹਫਤੇ ਨਿੱਜੀ ਤੌਰ 'ਤੇ ਇਹ ਮਾਮਲਾ ਰਾਸ਼ਟਰਪਤੀ ਟਰੰਪ ਸਾਹਮਣੇ ਚੁੱਕਿਆ ਸੀ। ਪੌਲ ਨੇ ਇਕ ਸਮਾਚਾਰ ਏਜੰਸੀ ਨੂੰ ਦਿੱਤੇ ਇੰਟਰਵਿਊ ਵਿਚ ਕਿਹਾ,''ਮੈਂ ਆਸੀਆ ਬੀਬੀ ਨੂੰ ਮੁਕਤ ਕਰਾਉਣ ਲਈ ਲੜਦਾ ਰਿਹਾ ਹਾਂ। ਮੈਂ ਰਾਸ਼ਟਰਪਤੀ ਨੂੰ ਆਸੀਆ ਨੂੰ ਇੱਥੇ ਸ਼ਰਣ ਦੇਣ ਅਤੇ ਸ਼ਰਨਾਰਥੀ ਦਾ ਦਰਜਾ ਦੇਣ ਦੀ ਗੱਲ ਕਹੀ ਹੈ।'' ਅਮਰੀਕੀ ਥਿੰਕ ਟੈਂਕ ਦੇ ਇਕ ਸੀਨੀਅਰ ਮੈਂਬਰ ਨੇ ਵੀ ਸੁਝਾਅ ਦਿੱਤਾ ਕਿ ਆਸੀਆ ਨੂੰ ਸ਼ਰਣ ਦੇਣ ਦੀ ਅਪੀਲ ਕਰਨੀ ਚਾਹੀਦੀ ਹੈ। ਫਾਊਂਡੇਸ਼ਨ ਫੌਰ ਡਿਫੈਂਸ ਆਫ ਡੈਮੋਕ੍ਰੇਸੀਜ਼ ਦੇ ਪ੍ਰਧਾਨ ਕਲਿਫਰਡ ਡੀ ਮੇਅ ਨੇ ਇਸ ਹਫਤੇ ਇਕ ਅੰਗਰੇਜ਼ੀ ਅਖਬਾਰ ਦੇ ਲੇਖ ਵਿਚ ਕਿਹਾ,''ਰਾਸ਼ਟਰਪਤੀ ਟਰੰਪ ਨੂੰ ਆਸੀਆ ਨੂੰ ਅਮਰੀਕਾ ਆਉਣ ਲਈ ਅਤੇ ਸ਼ਰਣ ਦੇਣ ਦੀ ਅਪੀਲ ਲਈ ਸੱਦਾ ਦੇਣਾ ਚਾਹੀਦਾ ਹੈ। ਅਜਿਹਾ ਕਰਨਾ ਉਚਿਤ, ਨੈਤਿਕ ਅਤੇ ਬੁੱਧੀਮਾਨੀ ਹੋਵੇਗੀ।''
ਗੈਸ ਰਿਸਾਵ ਕਾਰਨ ਚੀਨ 'ਚ ਪੰਜ ਅਧਿਆਪਕਾਂ ਦੀ ਮੌਤ
NEXT STORY