ਵੈਨਕੂਵਰ (ਮਲਕੀਤ ਸਿੰਘ) : ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਮੈਰਿਟ ਸ਼ਹਿਰ ਵਿੱਚ ਇਕ ਮਹਿਲਾ ਦੀ ਮੌਤ ਦੇ ਮਾਮਲੇ ਵਿੱਚ ਪੁਲਸ ਨੇ ਉਸਦੇ ਪਤੀ ਖ਼ਿਲਾਫ਼ ਦੂਜੇ ਦਰਜੇ ਦੇ ਕਤਲ ਦੇ ਦੋਸ਼ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਸ ਮੁਤਾਬਕ ਇਹ ਦੋਸ਼ ਪਤਨੀ ਦੀ ਮੌਤ ਨਾਲ ਸੰਬੰਧਿਤ ਜਾਂਚ ਤੋਂ ਬਾਅਦ ਲਗਾਏ ਗਏ ਹਨ।
ਪੁਲਸ ਅਨੁਸਾਰ ਮ੍ਰਿਤਕ ਮਹਿਲਾ ਦੀ ਪਛਾਣ 45 ਸਾਲਾ ਪੈਮਿਲਾ ਜਾਰਵਿਸ ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਣ ’ਤੇ ਪੁਲਸ ਅਤੇ ਐਂਬੂਲੈਂਸ ਸੇਵਾਵਾਂ ਮੌਕੇ ’ਤੇ ਪਹੁੰਚੀਆਂ ਸਨ, ਜਿੱਥੇ ਮਹਿਲਾ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਸੀ। ਇਸ ਦਰਮਿਆਨ, ਪੈਮਿਲਾ ਜਾਰਵਿਸ ਦੀ ਮੌਤ ਤੋਂ ਬਾਅਦ ਉਸਦੇ ਬੱਚਿਆਂ ਦੀ ਮਦਦ ਲਈ ਦੋਸਤਾਂ ਅਤੇ ਸਥਾਨਕ ਭਾਈਚਾਰੇ ਵੱਲੋਂ ਵਿੱਤੀ ਸਹਾਇਤਾ ਇਕੱਠੀ ਕੀਤੀ ਜਾ ਰਹੀ ਹੈ। ਭਾਈਚਾਰੇ ਦੇ ਮੈਂਬਰਾਂ ਨੇ ਇਸ ਘਟਨਾ ਨੂੰ ਗਹਿਰਾ ਸਦਮਾ ਕਰਾਰ ਦਿੰਦਿਆਂ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਹੈ।
ਇਜ਼ਰਾਈਲ ਦਾ ਵੈਸਟ ਬੈਂਕ ਵਿਚ ਵੱਡਾ ਕਦਮ, 19 ਨਵੀਆਂ ਯਹੂਦੀ ਬਸਤੀਆਂ ਨੂੰ ਮਨਜ਼ੂਰੀ
NEXT STORY