ਵਾਸ਼ਿੰਗਟਨ (ਬਿਊਰੋ): ਦੁਨੀਆ ਭਰ ਵਿਚ ਜਾਰੀ ਕੋਰੋਨਾਵਾਇਰਸ ਵੈਕਸੀਨ ਟ੍ਰਾਇਲ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਇਸ ਦੇ ਨਾਲ ਹੀ ਵੈਕਸੀਨ ਟ੍ਰਾਇਲ ਦੇ ਅਗਲੇ ਪੜਾਅ ਵਿਚ ਪਹੁੰਚਣ ਲੱਗੀਆਂ ਹਨ। ਅਮਰੀਕਾ ਦੀ ਮੋਡਰਨਾ ਇੰਕ ਦੇ ਬਾਅਦ ਹੁਣ ਫਾਈਜ਼ਰ ਇੰਕ (Pfizer Inc) ਵੀ ਆਪਣੇ ਤੀਜੇ ਅਤੇ ਆਖਰੀ ਪੜਾਅ ਦੇ ਟ੍ਰਾਇਲ ਵਿਚ ਪਹੁੰਚ ਗਈ ਹੈ। ਫਾਈਜ਼ਰ ਨੇ ਜਰਮਨੀ ਦੀ ਬਾਇਓਟੇਕ ਫਰਮ BioNTech ਦੇ ਨਾਲ ਹਿੱਸੇਦਾਰੀ ਕੀਤੀ ਹੈ।
ਫਾਈਜ਼ਰ ਦੀ ਵੈਕਸੀਨ ਕੈਂਡੀਡੇਟ ਦਾ ਨਾਮ BNT162b2 ਹੈ। ਮੋਡਰਨਾ ਦੀ ਤਰ੍ਹਾਂ ਫਾਈਜ਼ਰ ਦੀ ਕੈਂਡੀਡੇਟ ਵੀ ਮੈਸੇਂਜਰ ਆਰ.ਐੱਨ.ਏ. ਵੈਕਸੀਨ (mRNA vaccine) 'ਤੇ ਆਧਾਰਿਤ ਹੈ। ਇਸ ਤਰ੍ਹਾਂ ਦੀ ਵੈਕਸੀਨ ਮੈਸੇਂਜਰ ਆਰ.ਐੱਨ.ਏ. ਨੂੰ ਸੋਧ ਕਰਕੇ ਸੈਲਾਂ ਦੇ ਜ਼ਰੀਏ ਵਾਇਰਸ ਦੇ ਉਸ ਹਿੱਸੇ ਨੂੰ ਦੁਬਾਰਾ ਬਣਾਉਂਦੀ ਹੈ ਜਿਹਨਾਂ ਨੰ ਪਛਾਨਣਾ ਮੁਸ਼ਕਲ ਹੁੰਦਾ ਹੈ। ਸਮੇਂ ਦੀ ਬਚਤ ਲਈ ਫਾਈਜ਼ਰ ਆਪਣੇ ਵੈਕਸੀਨ ਦਾ ਇਕੱਠੇ ਦੋ ਪੜਾਆਂ ਵਿਚ ਟ੍ਰਾਇਲ ਕਰੇਗੀ। ਮੋਡਰਨਾ ਦੀ ਤਰ੍ਹਾਂ ਇਸ ਵੈਕਸੀਨ ਦਾ ਟ੍ਰਾਇਲ 30,000 ਲੋਕਾਂ 'ਤੇ ਕੀਤਾ ਜਾਵੇਗਾ। ਇਹ ਟ੍ਰਾਇਲ 18 ਤੋਂ 85 ਸਾਲ ਦੇ ਲੋਕਾਂ 'ਤੇ ਕੀਤਾ ਜਾਵੇਗਾ। ਇਹ ਟ੍ਰਾਇਲ ਸਿਰਫ ਅਮਰੀਕਾ ਵਿਚ ਹੀ ਨਹੀਂ ਸਗੋਂ ਦੁਨੀਆ ਭਰ ਵਿਚ 120 ਥਾਵਾਂ 'ਤੇ ਕੀਤਾ ਜਾਵੇਗਾ।
ਪੜ੍ਹੋ ਇਹ ਅਹਿਮ ਖਬਰ- ਮਾਹਰਾਂ ਦੀ ਚੇਤਾਵਨੀ, ਕੋਰੋਨਾ ਤੋਂ ਠੀਕ ਹੋਏ ਲੋਕਾਂ ਨੂੰ 1 ਸਾਲ ਤੱਕ ਇਸ ਬੀਮਾਰੀ ਦਾ ਖਤਰਾ
ਜੇਕਰ ਇਹ ਵੈਕਸੀਨ ਆਪਣੇ ਆਖਰੀ ਟ੍ਰਾਇਲ ਵਿਚ ਸਫਲ ਹੁੰਦੀ ਹੈ ਤਾਂ ਫਾਈਜ਼ਰ-ਬਾਇਓਏਨਟੇਕ ਇਸ ਸਾਲ ਅਕਤੂਬਰ ਤੱਕ ਅਮਰੀਕੀ ਡਰੱਗ ਰੈਗੁਲੇਟਰ ਦੇ ਕੋਲ ਇਸ ਨੂੰ ਮਨਜ਼ੂਰੀ ਦੇ ਲਈ ਭੇਜਣਗੇ। ਮਨਜ਼ੂਰੀ ਮਿਲਣ ਦੇ ਬਾਅਦ ਕੰਪਨੀ ਦੀ ਯੋਜਨਾ ਇਸ ਸਾਲ ਦੇ ਅਖੀਰ ਤੱਕ ਵੈਕਸੀਨ ਦੇ 10 ਕਰੋੜ ਡੋਜ਼ ਤਿਆਰ ਕਰਨ ਦੀ ਹੈ। ਵਿਸ਼ਵ ਸਿਹਤ ਸੰਗਠਨ ਦੇ ਮੁਤਾਬਕ ਇਸ ਸਮੇਂ 150 ਵੈਕਸੀਨ ਆਪਣੇ ਵਿਭਿੰਨ ਪੜਾਅ ਦੇ ਟ੍ਰਾਇਲ ਵਿਚ ਹਨ। ਇਹਨਾਂ ਵਿਚੋਂ ਕੁਝ ਹੀ ਵੈਕਸੀਨ ਹਾਲੇ ਐਡਵਾਂਸ ਸਟੇਜ 'ਤੇ ਪਹੁੰਚ ਸਕੀਆਂ ਹਨ।
ਮਾਹਰਾਂ ਦੀ ਚੇਤਾਵਨੀ, ਕੋਰੋਨਾ ਤੋਂ ਠੀਕ ਹੋਏ ਲੋਕਾਂ ਨੂੰ 1 ਸਾਲ ਤੱਕ ਇਸ ਬੀਮਾਰੀ ਦਾ ਖਤਰਾ
NEXT STORY