ਵਾਸ਼ਿੰਗਟਨ (ਭਾਸ਼ਾ): ਅਮਰੀਕਾ ਨੇ ਕੋਰੋਨਾ ਵਾਇਰਸ ਲਾਗ ਦੀ ਬੀਮਾਰੀ ਖ਼ਿਲਾਫ਼ ਸ਼ੁਰੂ ਕੀਤੀ ਜੰਗ ਵਿਚ ਰਿਕਾਰਡ 5 ਕਰੋੜ ਲੋਕਾਂ ਦਾ ਟੀਕਾਕਰਨ ਕਰ ਕੇ ਇਕ ਮਹੱਤਵਪੂਰਨ ਉਪਲਬਧੀ ਹਾਸਲ ਕੀਤੀ ਹੈ। ਰਾਸ਼ਟਰਪਤੀ ਜੋਅ ਬਾਈਡੇਨ ਨੇ ਕਿਹਾ ਹੈ ਕਿ ਉਹਨਾਂ ਦੇ ਕਾਰਜਕਾਲ ਦੇ ਪਹਿਲੇ 100 ਦਿਨ ਵਿਚ 10 ਕਰੋੜ ਲੋਕਾਂ ਦੇ ਟੀਕਾਕਰਨ ਦੇ ਟੀਚੇ ਨੂੰ ਪੂਰਾ ਕਰਨ ਦੀ ਦਿਸ਼ਾ ਵਿਚ ਦੇਸ਼ ਅੱਗੇ ਵੱਧ ਰਿਹਾ ਹੈ।
ਅਮਰੀਕਾ ਦੀ ਇਸ ਉਪਲਬਧੀ 'ਤੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਵ੍ਹਾਈਟ ਹਾਊਸ ਤੋਂ ਦੇਸ਼ਵਾਸੀਆਂ ਤੋਂ ਆਪਣੇ ਸੰਬੋਧਨ ਵਿਚ ਕਿਹਾ,''ਹਾਲੇ ਆਰਾਮ ਨਾਲ ਬੈਠਣ ਦਾ ਸਮਾਂ ਨਹੀਂ ਹੈ।'' ਉਹਨਾਂ ਨੇ ਵੀਰਵਾਰ ਨੰ ਕਿਹਾ,''ਸਾਨੂੰ ਆਪਣੇ ਹੱਥਾਂ ਨੂੰ ਧੋਂਦੇ ਰਹਿਣਾ ਹੈ, ਸਮਾਜਿਕ ਦੂਰੀ ਦੀ ਪਾਲਣਾ ਕਰਨੀ ਹੈ ਅਤੇ ਮਾਸਕ ਪਾਉਣਾ ਹੈ। ਇਸ ਲੜਾਈ ਵਿਚ ਥੋੜ੍ਹੀ ਬਹੁਤ ਤਰੱਕੀ ਇਸ ਲਈ ਹੋਈ ਹੈ ਕਿਉਂਕਿ ਕਈ ਅਮਰੀਕੀ ਇਹਨਾਂ ਦਿਸ਼ਾ ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰ ਰਹੇ ਹਨ। ਜੇਕਰ ਅਸੀਂ ਢਿੱਲ ਵਰਤੀ ਤਾਂ ਇਹ ਸਭ ਤੋਂ ਬੁਰੀ ਗੱਲ ਹੋਵੇਗੀ।''
ਪੜ੍ਹੋ ਇਹ ਅਹਿਮ ਖਬਰ- ਇੰਗਲੈਂਡ ਅਤੇ ਵੇਲਜ਼ 'ਚ 2002 ਤੋਂ ਬਾਅਦ ਕਾਲੇ ਮੂਲ ਦੇ ਲੋਕਾਂ ਦੀਆ ਹੱਤਿਆਵਾਂ 'ਚ ਵਾਧਾ
ਉਹਨਾਂ ਨੇ ਕਿਹਾ ਕਿ ਜਿੰਨੇ ਜ਼ਿਆਦਾ ਲੋਕਾਂ ਦਾ ਟੀਕਾਕਰਨ ਹੋਵੇਗਾ ਉਨੀ ਹੀ ਤੇਜ਼ੀ ਨਾਲ ਅਸੀਂ ਮਹਾਮਾਰੀ ਨੂੰ ਹਰਾ ਪਾਵਾਂਗੇ। ਇਸ ਲਈ ਸਹੁੰ ਚੁੱਕਣ ਦੇ ਨਾਲ ਹੀ ਮੈਂ ਸੰਕੇਤ ਦਿੱਤਾ ਸੀ ਮੇਰਾ ਟੀਚਾ ਆਪਣੇ ਕਾਰਜਕਾਲ ਦੇ ਪਹਿਲੇ 100 ਦਿਨ ਵਿਚ 10 ਕਰੋੜ ਲੋਕਾਂ ਦਾ ਟੀਕਾਕਰਨ ਕਰਨਾ ਹੈ। ਬਾਈਡੇਨ ਨੇ ਕਿਹਾ ਕਿ ਰਾਸ਼ਟਰਪਤੀ ਬਣਨ ਦੇ ਸਿਰਫ 37 ਦਿਨਾਂ ਦੇ ਅੰਦਰ ਅਮਰੀਕਾ ਨੇ 5 ਕਰੋੜ ਲੋਕਾਂ ਦਾ ਟੀਕਾਕਰਨ ਕਰ ਕੇ ਇਸ ਦਿਸ਼ਾ ਵਿਚ ਅੱਧਾ ਰਸਤਾ ਤੈਅ ਕਰ ਲਿਆ ਹੈ।
ਨੋਟ- ਅਮਰੀਕਾ ਨੇ 5 ਕਰੋੜ ਲੋਕਾਂ ਦਾ ਕੀਤਾ ਰਿਕਾਰਡ ਕੋਵਿਡ ਟੀਕਾਕਰਨ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਕਪਤਾਨ ਸਰ ਟੌਮ ਮੂਰ ਦੀ ਯਾਦ ਨਾਲ ਸੰਬੰਧਿਤ ਆਨਲਾਈਨ ਕਿਤਾਬ 'ਚ ਆਇਆ ਸੰਦੇਸ਼ਾਂ ਦਾ ਹੜ੍ਹ
NEXT STORY