ਵਾਸ਼ਿੰਗਟਨ— ਅਮਰੀਕਾ ਦੇ ਪੂਰਬੀ-ਉੱਤਰੀ ਸੂਬੇ ਨਿਊ ਹੈਮਪਸ਼ਾਇਰ 'ਚ ਇਕ ਟੂ-ਲੇਨ ਹਾਈਵੇਅ 'ਤੇ ਇਕ ਟਰੱਕ ਨੇ ਸ਼ੁੱਕਰਵਾਰ ਦੀ ਰਾਤ ਨੂੰ ਮੋਟਰਸਾਈਕਲਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ 7 ਲੋਕਾਂ ਦੀ ਮੌਤ ਹੋ ਗਈ। ਸਥਾਨਕ ਮੀਡੀਆ ਨੇ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ।
ਮ੍ਰਿਤਕਾਂ 'ਚੋਂ 5 ਲੋਕ ਜਹਰੇਡਸ ਮੋਟਰਸਾਈਕਲ ਕਲੱਬ ਦੇ ਮੈਂਬਰ ਸਨ। ਸਥਾਨਕ ਮੀਡੀਆ ਨੇ ਕਲੱਬ ਦੇ ਮੈਂਬਰ ਡਗ ਹੇਵਡਰ ਦੇ ਹਵਾਲੇ ਤੋਂ ਦੱਸਿਆ ਕਿ ਸ਼ਿਕਾਰ ਹੋਏ ਕਲੱਬ ਦੇ ਮੈਂਬਰ ਕਿਰਿਆਸ਼ੀਲ ਅਤੇ ਅਨੁਭਵੀ ਮਰੀਨ 'ਚ ਸ਼ਾਮਲ ਸਨ, ਜਦਕਿ ਦੋ ਲੋਕ ਉਨ੍ਹਾਂ ਦੇ ਸਮਰਥਕ ਸਨ। ਪੁਲਸ ਨੇ ਦੱਸਿਆ ਕਿ ਇਸ ਦੁਰਘਟਨਾ 'ਚ ਦੋ ਹੋਰ ਮੋਟਰਸਾਈਕਲ ਸਵਾਰ ਜ਼ਖਮੀ ਹੋਏ ਹਨ, ਜਿਨ੍ਹਾਂ 'ਚੋਂ ਇਕ ਨੂੰ ਹੈਲੀਕਾਪਟਰ ਰਾਹੀਂ ਹਸਪਤਾਲ ਪਹੁੰਚਾਇਆ ਗਿਆ।
ਅਮਰੀਕਾ : ਪ੍ਰਦਰਸ਼ਨ ਕਰ ਰਹੇ 70 ਲੋਕ ਗ੍ਰਿਫਤਾਰ
NEXT STORY