ਇੰਟਰਨੈਸ਼ਨਲ ਡੈਸਕ : ਅਮਰੀਕਾ ਦੇ ਸੂਬੇ ਫਲੋਰਿਡਾ ’ਚ ਇੱਕ ਸੁਪਰਮਾਰਕੀਟ ’ਚ ਇੱਕ ਵਿਅਕਤੀ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਇੱਕ ਔਰਤ ਅਤੇ ਉਸ ਦੇ ਇੱਕ ਸਾਲ ਦੇ ਪੋਤੇ ਨੂੰ ਗੋਲੀ ਮਾਰ ਦਿੱਤੀ। ਘਟਨਾ ਤੋਂ ਬਾਅਦ ਬਾਜ਼ਾਰ ’ਚ ਹਫੜਾ-ਦਫੜੀ ਮਚ ਗਈ ਤੇ ਦਹਿਸ਼ਤ ਦਾ ਮਾਹੌਲ ਬਣ ਗਿਆ। ਇਹ ਘਟਨਾ ਵੀਰਵਾਰ ਸਵੇਰੇ 11.30 ਵਜੇ ਇਕ ਮਾਲ ’ਚ ਵਾਪਰੀ। ਇਥੇ ਬਹੁਤ ਸਾਰੀਆਂ ਛੋਟੀਆਂ ਦੁਕਾਨਾਂ ਅਤੇ ਰੈਸਟੋਰੈਂਟ ਹਨ। ਅਧਿਕਾਰੀਆਂ ਨੇ ਸ਼ੁਰੂਆਤੀ ਜਾਂਚ ’ਚ ਕਿਹਾ ਕਿ ਹਮਲਾਵਰ ਅਤੇ ਮ੍ਰਿਤਕ ਸ਼ਾਇਦ ਇਕ-ਦੂਜੇ ਨੂੰ ਜਾਣਦੇ ਸਨ। ਬਾਅਦ ’ਚ ਪਾਮ ਬੀਚ ਕਾਉਂਟੀ ਸ਼ੈਰਿਫ ਦੇ ਦਫਤਰ ਨੇ ਦੱਸਿਆ ਕਿ ਸ਼ੱਕੀ ਹਮਲਾਵਰ ਅਤੇ ਮ੍ਰਿਤਕਾਂ ’ਚ ਕੋਈ ਸਬੰਧ ਨਹੀਂ ਹੈ ਅਤੇ ਨਾ ਹੀ ਇਸ ਘਟਨਾ ਦੇ ਪਿੱਛੇ ਦਾ ਉਦੇਸ਼ ਪਤਾ ਲੱਗਾ ਹੈ। ਅਜੇ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਸਾਂਝੀ ਸਿੱਖ ਫੈੱਡਰੇਸ਼ਨ ਇਟਲੀ ਸਿੱਖ ਭਾਈਚਾਰੇ ਨੂੰ ਦਰਪੇਸ਼ ਮੁਸ਼ਕਿਲਾਂ ਦਾ ਕਰੇਗੀ ਹੱਲ, ਸੰਗਤ ਤੋਂ ਕੀਤੀ ਸਹਿਯੋਗ ਦੀ ਅਪੀਲ
ਸ਼ੈਰਿਫ ਦੇ ਦਫਤਰ ਨੇ ਸ਼ੱਕੀ ਦੀ ਪਛਾਣ 55 ਸਾਲਾ ਟਿਮੋਥੀ ਜੇ. ਵਾਲ ਦੇ ਤੌਰ ’ਤੇ ਕੀਤੀ ਹੈ, ਜੋ ਰਾਇਲ ਪਾਮ ਬੀਚ ਦਾ ਵਸਨੀਕ ਹੈ। ਇਸ ਘਟਨਾ ’ਚ ਮਾਰੀ ਗਈ ਔਰਤ ਅਤੇ ਉਸ ਦੇ ਪੋਤੇ ਦਾ ਨਾਂ ਜਨਤਕ ਨਹੀਂ ਕੀਤਾ ਗਿਆ ਹੈ। ਇਕ ਚਸ਼ਮਦੀਦ ਗਵਾਹ ਜੁਆਨ ਗਾਰਡੀਆ ਨੇ ਪਾਮ ਬੀਚ ਪੋਸਟ ਨੂੰ ਦੱਸਿਆ, “ਮੈਂ ਸੁਣਿਆ ਕਿ ਗੋਲੀਆਂ ਚੱਲ ਰਹੀਆਂ ਹਨ। ਮਾਲ ’ਚ ਕੰਮ ਕਰਨ ਵਾਲੀ ਇਕ ਔਰਤ ਨੇ ਕਿਹਾ-ਭੱਜੋ, ਗੋਲੀਆਂ ਚੱਲ ਰਹੀਆਂ ਹਨ। ਮੈਂ ਡਰ ਗਿਆ ਸੀ। ਇਹ ਦੁਖਦਾਇਕ ਹੈ ਕਿਉਂਕਿ ਸਭ ਕੁਝ ਅਚਾਨਕ ਹੋਇਆ। ਹਰ ਕੋਈ ਭੱਜ ਰਿਹਾ ਸੀ, ਕੁਝ ਕਰਮਚਾਰੀ ਰੋ ਰਹੇ ਸਨ। ਸ਼ੈਰਿਫ ਦੇ ਦਫ਼ਤਰ ਨੇ ਕਿਹਾ ਕਿ ਸੁਪਰਮਾਰਕੀਟ ਸ਼ਨੀਵਾਰ ਤੱਕ ਬੰਦ ਰਹੇਗੀ। ਰਾਇਲ ਪਾਮ ਬੀਚ ’ਚ ਤਕਰੀਬਨ 40,000 ਮੱਧਵਰਗ ਦੇ ਲੋਕ ਰਹਿੰਦੇ ਹਨ ਅਤੇ ਇਹ ਪਾਮ ਬੀਚ ਸ਼ਹਿਰ ਤੋਂ 24 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ।
ਇਟਲੀ 'ਚ ਪੰਜਾਬੀ ਭਾਈਚਾਰਾ ਪੂਰੀ ਤਰ੍ਹਾਂ ਹੋਇਆ ਕੋਰੋਨਾ ਮੁਕਤ
NEXT STORY