ਵਾਸ਼ਿੰਗਟਨ (ਬਿਊਰੋ)— ਅਲ ਕਾਇਦਾ ਮੁਖੀ ਓਸਾਮਾ ਬਿਨ ਲਾਦੇਨ ਦਾ ਬੇਟਾ ਹਮਜ਼ਾ ਬਿਨ ਲਾਦੇਨ ਅਮਰੀਕੀ ਜਾਂਚ ਏਜੰਸੀ ਐੱਫ.ਬੀ.ਆਈ. ਦੇ ਨਿਸ਼ਾਨੇ 'ਤੇ ਹੈ। ਐੱਫ.ਬੀ.ਆਈ. ਨੇ ਉਸ ਨੂੰ seeking more information list (SMIL) ਵਿਚ ਸ਼ਾਮਲ ਕੀਤਾ ਹੈ। ਅਧਿਕਾਰੀਆਂ ਨੇ ਹਮਜ਼ਾ ਬਾਰੇ ਹੋਰ ਜਾਣਕਾਰੀ ਦੇਣ ਲਈ ਲੋਕਾਂ ਨੂੰ ਅਪੀਲ ਕੀਤੀ ਹੈ।
ਐੱਫ.ਬੀ.ਆਈ. ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਹੈ,''ਉਹ ਅਲ ਕਾਇਦਾ ਨਾਲ ਹਮਜ਼ਾ ਦੇ ਸੰਬੰਧ ਅਤੇ ਮੈਂਬਰਸ਼ਿਪ ਬਾਰੇ ਜਾਣਕਾਰੀ ਚਾਹੁੰਦਾ ਹੈ ਕਿਉਂਕਿ ਉਸ ਦੇ ਜਨਤਕ ਐਲਾਨਾਂ ਨਾਲ ਸੰਯੁਕਤ ਰਾਜ ਅਮਰੀਕਾ ਦੀ ਸੁਰੱਖਿਆ ਖਤਰੇ ਵਿਚ ਹੈ।'' ਅਧਿਕਾਰੀਆਂ ਨੇ ਹਮਜ਼ਾ ਦੇ ਅਫਗਾਨਿਸਤਾਨ, ਪਾਕਿਸਤਾਨ, ਸੀਰੀਆ ਜਾਂ ਈਰਾਨ ਵਿਚ ਲੁਕੇ ਹੋਣ ਦੀ ਸੰਭਾਵਨਾ ਜ਼ਾਹਰ ਕੀਤੀ ਹੈ ਕਿਉਂਕਿ ਉਹ ਅਰਬੀ ਜਾਣਦਾ ਹੈ। ਇਸ ਤੋਂ ਪਹਿਲਾਂ ਅਮਰੀਕਾ ਨੇ 2017 ਵਿਚ ਹਮਜ਼ਾ ਬਿਨ ਲਾਦੇਨ ਨੂੰ 'ਗਲੋਬਲ ਅੱਤਵਾਦੀ' ਐਲਾਨ ਕੀਤਾ ਸੀ। ਇਸ ਮਗਰੋਂ ਹਮਜ਼ਾ 'ਤੇ ਇਨਾਮ ਦਾ ਵੀ ਐਲਾਨ ਕੀਤਾ ਸੀ। ਉਸ ਨੇ ਹਮਜ਼ਾ ਬਾਰੇ ਜਾਣਕਾਰੀ ਦੇਣ ਵਾਲੇ ਨੂੰ ਇਕ ਮਿਲੀਅਨ ਡਾਲਰ ਦੀ ਰਾਸ਼ੀ ਇਨਾਮ ਵਜੋਂ ਦੇਣ ਦਾ ਐਲਾਨ ਕੀਤਾ ਸੀ।
ਜਾਂਚ ਕਰਤਾਵਾਂ ਦਾ ਮੰਨਣਾ ਹੈ ਕਿ ਹਮਜ਼ਾ ਬਿਨ ਲਾਦੇਨ ਦਾ ਵਿਆਹ ਅਲ-ਕਾਇਦਾ ਦੇ ਸੀਨੀਅਰ ਆਗੂ ਅਬਦੁੱਲਾ ਅਹਿਮਦ ਅਬਦੁਲਾ ਉਰਫ ਅਬੂ ਅਹਿਮਦ ਅਲ ਮਸਰੀ ਦੀ ਬੇਟੀ ਨਾਲ ਹੋਇਆ ਹੈ। ਮਸਰੀ 'ਤੇ 7 ਅਗਸਤ 1998 ਨੂੰ ਤੰਜਾਨੀਆ ਅਤੇ ਕੀਨੀਆ ਵਿਚ ਅਮਰੀਕੀ ਦੂਤਘਰਾਂ 'ਤੇ ਬੰਬਾਰੀ ਕਰਨ ਦਾ ਦੋਸ਼ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਸਾਊਦ ਅਰਬ ਪਹਿਲਾਂ ਹੀ ਹਮਜ਼ਾ ਬਿਨ ਲਾਦੇਨ ਦੀ ਨਾਗਰਿਕਤਾ ਰੱਦ ਕਰ ਚੁੱਕਾ ਹੈ।
ਇਟਲੀ 'ਚ ਮਨਾਇਆ ਗਿਆ ਬਾਬਾ ਸਾਹਿਬ ਅੰਬੇਡਕਰ ਜੀ ਦਾ ਜਨਮ ਦਿਹਾੜਾ
NEXT STORY