ਜੁਆਇੰਟ ਬੇਸ ਐਂਡ੍ਰਿਊ/ਅਮਰੀਕਾ (ਭਾਸ਼ਾ) : ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੇ ਜਹਾਜ਼ ਨੂੰ ਐਤਵਾਰ ਨੂੰ ਉਡਾਣ ਭਰਨ ਦੇ 25 ਮਿੰਟ ਬਾਅਦ ਤਕਨੀਕੀ ਖ਼ਰਾਬੀ ਕਾਰਨ ਮੈਰੀਲੈਂਡ ਸਥਿਤ ਜੁਆਇੰਟ ਬੇਸ ਐਂਡ੍ਰਿਊ ਵਾਪਸ ਪਰਤਣਾ ਪਿਆ। ਹਾਲਾਂਕਿ ਅਧਿਕਾਰੀਆਂ ਮੁਤਾਬਕ ਇਸ ਨਾਲ ‘ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਕੋਈ ਵੱਡਾ ਖ਼ਤਰਾ ਪੈਦਾ ਨਹੀਂ ਹੋਇਆ।’
ਇਹ ਵੀ ਪੜ੍ਹੋ: ਟਰੰਪ ਨੇ ਰਾਸ਼ਟਰਪਤੀ ਚੋਣ ਲੜਨ ਦੇ ਦਿੱਤੇ ਸੰਕੇਤ, ਕਿਹਾ–2024 ’ਚ ਰਿਪਬਲਿਕਨ ਪਾਰਟੀ ਮੁੜ ਸੱਤਾ ’ਚ ਹੋਵੇਗੀ
ਉਪ ਰਾਸ਼ਟਰਪਤੀ ਕਮਲਾ ਹੈਰਿਸ ਗਵਾਟੇਮਾਲਾ ਅਤੇ ਮੈਕਸੀਕੋ ਦੀ ਯਾਤਰਾ ’ਤੇ ਜਾ ਰਹੀ ਸੀ। ਹੈਰਿਸ ਨਾਲ ਯਾਤਰਾ ਕਰ ਰਹੇ ਉਨ੍ਹਾਂ ਦੇ ਬੁਲਾਰੇ ਸਾਈਮਨ ਸੈਂਡਰਸ ਨੇ ਦੱਸਿਆ ਕਿ ਜਹਾਜ਼ ਸੁਰੱਖਿਅਤ ਉਤਰ ਗਿਆ। ਉਨ੍ਹਾਂ ਕਿਹਾ ਕਿ ਇਹ ਤਕਨੀਕੀ ਖ਼ਰਾਬੀ ਸੀ ਅਤੇ ਸੁਰੱਖਿਆ ਨੂੰ ਲੈ ਕੇ ਕੋਈ ਵੱਡੀ ਚਿੰਤਾ ਨਹੀਂ ਸੀ।
ਇਹ ਵੀ ਪੜ੍ਹੋ: ਪਾਕਿਸਤਾਨ ’ਚ 2 ਟਰੇਨਾਂ ਵਿਚਾਲੇ ਹੋਈ ਟੱਕਰ, 30 ਲੋਕਾਂ ਦੀ ਮੌਤ
ਖੁਲਾਸਾ : ਵੁਹਾਨ ਲੈਬ ਨੂੰ ਇਕ ਅਮਰੀਕੀ ਸੰਸਥਾ ਨੇ ਦਿੱਤੇ ਸਨ 3 ਅਰਬ ਰੁਪਏ
NEXT STORY