ਵਾਸ਼ਿੰਗਟਨ (ਏ.ਪੀ.) – ਅਮਰੀਕੀ ਸੰਸਦ ਦੇ ਹੇਠਲੇ ਸਦਨ ਹਾਊਸ ਆਫ਼ ਰਿਪ੍ਰੈਜੇਂਟਿਵ ਦੀ ਸਪੀਕਰ ਨੈਨਲੀ ਪੇਲੋਸੀ ਨੂੰ ਗੋਲੀ ਮਾਰ ਦੇਣ ਦੀ ਧਮਕੀ ਦੇਣ ਵਾਲੇ ਵਿਅਕਤੀ ਨੂੰ 2 ਸਾਲ ਅਤੇ 4 ਮਹੀਨਿਆਂ ਦੀ ਸਜ਼ਾ ਸੁਣਾਈ ਗਈ ਹੈ। ਉੱਤਰੀ ਕੈਰੋਲੀਨਾ ਸੂਬੇ ਦਾ ਰਹਿਣ ਵਾਲਾ ਇਹ ਵਿਅਕਤੀ 6 ਜਨਵਰੀ 2021 ਨੂੰ ਵਾਸ਼ਿੰਗਟਨ ’ਚ ਜਦੋਂ ਇੱਕ ਭੀੜ ਸੰਸਦ ਵਿੱਚ ਦਾਖ਼ਲ ਹੋਈ ਤਾਂ ਇਹ ਵਿਅਕਤੀ ਵੀ ਦੰਗਿਆਂ ’ਚ ਹਿੱਸਾ ਲੈਣਾ ਚਾਹੁੰਦਾ ਸੀ ਅਤੇ ਇਹ ਵੀ ਬੰਦੂਕ ਲੈ ਕੇ ਉੱਥੇ ਆ ਗਿਆ। ਉਸਨੇ ਪੇਲੋਸੀ ਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ। ਕਲੀਵਲੈਂਡ ਮੈਰੀਡੀਥ ਜੂਨੀਅਰ ਨਾਮ ਦਾ ਇਹ ਵਿਅਕਤੀ 6 ਜਨਵਰੀ ਨੂੰ ਵਾਸ਼ਿੰਗਟਨ ’ਚ ਤਤਕਾਲੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਰੈਲੀ ’ਚ ਸ਼ਾਮਲ ਹੋਣ ਦੀ ਯੋਜਨਾ ਬਣਾ ਰਿਹਾ ਸੀ, ਪਰ ਵਾਹਨ ਟੁੱਟਣ ਕਾਰਨ ਉਹ ਦੰਗੇ ਖ਼ਤਮ ਹੋਣ ਤੋਂ ਬਾਅਦ ਹੀ ਉੱਥੇ ਪਹੁੰਚ ਸਕਿਆ।
ਕਲੀਵਲੈਂਡ ਵਾਸ਼ਿੰਗਟਨ ਦੇ ਇੱਕ ਹੋਟਲ ’ਚ ਠਹਿਰਿਆ ਹੋਇਆ ਸੀ ਅਤੇ ਉਸਨੇ ਆਪਣੇ ਚਾਚੇ ਨੂੰ ਇੱਕ ਸੁਨੇਹਾ ਭੇਜਿਆ ਕਿ ਉਹ ਟੈਲੀਵਿਜ਼ਨ ਪ੍ਰਸਾਰਣ ਦੌਰਾਨ ਨੈਨਸੀ ਪੇਲੋਸੀ ਨੂੰ ਗੋਲੀ ਮਾਰਨਾ ਚਾਹੁੰਦਾ ਹੈ। ਉਸ ਦੇ ਚਾਚੇ ਨੇ ਇਹ ਜਾਣਕਾਰੀ ਅਮਰੀਕੀ ਸੰਘੀ ਜਾਂਚ ਏਜੰਸੀ (ਐੱਫ਼.ਬੀ.ਆਈ) ਨੂੰ ਦਿੱਤੀ। ਅਮਰੀਕੀ ਅਦਾਲਤ ਦੇ ਜੱਜ ਐਮੀ ਬਰਮਨ ਜੈਕਸਨ ਨੇ ਉਸ ਨੂੰ ਸਜ਼ਾ ਸੁਣਾਈ। ਕਲੀਵਲੈਂਡ 53, ਜੋ ਪਿਛਲੇ 11 ਮਹੀਨਿਆਂ ਤੋਂ ਜੇਲ੍ਹ ’ਚ ਹੈ, ਸਜ਼ਾ ਸੁਣਾਏ ਜਾਣ ਤੋਂ ਬਾਅਦ ਰੋਇਆ ਅਤੇ ਕਿਹਾ ਕਿ ਉਹ ਘਟਨਾ ਵਾਲੇ ਦਿਨ ਦੰਗਿਆਂ ਤੋਂ ਬਾਅਦ ਆਪਣੇ ਆਪ ਨੂੰ ਕਾਬੂ ਨਹੀਂ ਕਰ ਸਕਿਆ। ਉਸਨੇ ਆਪਣੀ ਗ੍ਰਿਫ਼ਤਾਰੀ 'ਤੇ ਆਪਣੀ ਨਮੋਸ਼ੀ ਜ਼ਾਹਿਰ ਕੀਤੀ ਅਤੇ ਪੇਲੋਸੀ ਤੋਂ ਮੁਆਫ਼ੀ ਮੰਗਣ ਦੀ ਪੇਸ਼ਕਸ਼ ਕੀਤੀ।
ਹਾਂਗਕਾਂਗ ਦੇ ਵਰਲਡ ਟਰੇਡ ਸੈਂਟਰ 'ਚ ਲੱਗੀ ਭਿਆਨਕ ਅੱਗ, 12 ਲੋਕ ਝੁਲਸੇ
NEXT STORY