ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕਾ 'ਚ ਕੀਤੇ ਗਏ ਇੱਕ ਨਵੇਂ ਅਧਿਐਨ ਦੇ ਅਨੁਸਾਰ ਕੋਰੋਨਾ ਮਹਾਮਾਰੀ ਦੌਰਾਨ ਜ਼ਿਆਦਾਤਰ ਅਮਰੀਕੀ ਬੱਚੇ ਮੋਟਾਪੇ ਦਾ ਸ਼ਿਕਾਰ ਬਣੇ ਹਨ। ਸਿਹਤ ਮਾਹਿਰਾਂ ਅਨੁਸਾਰ ਬੱਚਿਆਂ 'ਚ ਮੋਟਾਪਾ ਦਹਾਕਿਆਂ ਤੋਂ ਵੱਧਦਾ ਆ ਰਿਹਾ ਹੈ, ਪਰ ਪਿਛਲੇ ਸਾਲ ਇਹ ਵਾਧਾ ਤੇਜ਼ੀ ਨਾਲ ਹੋਇਆ ਹੈ। ਮੋਟਾਪਾ ਜ਼ਿਆਦਾ ਤੇਜ਼ੀ ਨਾਲ ਉਨ੍ਹਾਂ ਬੱਚਿਆਂ 'ਚ ਵਧਿਆ ਹੈ, ਜੋ ਮਹਾਮਾਰੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਮੋਟੇ ਸਨ। ਸੀ.ਡੀ.ਸੀ. ਦੁਆਰਾ ਵੀਰਵਾਰ ਨੂੰ ਜਾਰੀ ਇੱਕ ਰਿਪੋਰਟ ਅਨੁਸਾਰ ਪਿਛਲੇ ਸਾਲ ਅਗਸਤ 'ਚ ਅੰਦਾਜ਼ਨ 22% ਬੱਚੇ ਮੋਟੇ ਸਨ, ਜੋ ਇੱਕ ਸਾਲ ਪਹਿਲਾਂ 19% ਸਨ।
ਇਹ ਵੀ ਪੜ੍ਹੋ : ਟੈਕਸਾਸ 'ਚ ਪੁੱਲ ਹੇਠਾਂ ਇਕੱਠੇ ਹੋਏ ਹਜ਼ਾਰਾਂ ਗੈਰ-ਕਾਨੂੰਨੀ ਪ੍ਰਵਾਸੀ
ਮਹਾਮਾਰੀ ਤੋਂ ਪਹਿਲਾਂ, ਉਹ ਬੱਚੇ ਜੋ ਇੱਕ ਸਾਲ 'ਚ ਔਸਤਨ 3.4 ਪੌਂਡ ਭਾਰ ਨਾਲ ਵਧ ਰਹੇ ਸਨ, ਦਾ ਵਜ਼ਨ ਮਹਾਮਾਰੀ ਦੇ ਦੌਰਾਨ ਵਧ ਕੇ 5.4 ਪੌਂਡ ਹੋ ਗਿਆ। ਜਦਕਿ ਗੰਭੀਰ ਤੌਰ 'ਤੇ ਮੋਟੇ ਬੱਚਿਆਂ ਲਈ, ਸਾਲਾਨਾ ਭਾਰ ਵਧਣ ਦੀ ਉਮੀਦ 8.8 ਪੌਂਡ ਤੋਂ 14.6 ਪੌਂਡ ਹੋ ਗਈ ਹੈ। ਰਿਪੋਰਟ ਅਨੁਸਾਰ 6 ਤੋਂ 11 ਸਾਲ ਦੀ ਉਮਰ ਦੇ ਬੱਚਿਆਂ 'ਚ ਮੋਟਾਪੇ ਦੀ ਦਰ ਜ਼ਿਆਦਾ ਵਧੀ ਹੈ, ਜੋ ਆਪਣੇ ਮਾਪਿਆਂ 'ਤੇ ਜ਼ਿਆਦਾ ਨਿਰਭਰ ਹਨ। ਇਹ ਰਿਪੋਰਟ 2 ਤੋਂ 19 ਸਾਲ ਦੀ ਉਮਰ ਦੇ 432,000 ਤੋਂ ਵੱਧ ਬੱਚਿਆਂ ਅਤੇ ਕਿਸ਼ੋਰਾਂ ਦੇ ਮੈਡੀਕਲ ਰਿਕਾਰਡਾਂ ਦੀ ਸਮੀਖਿਆ 'ਤੇ ਅਧਾਰਤ ਸੀ, ਜਿਨ੍ਹਾਂ ਦੇ ਵਜ਼ਨ ਨੂੰ ਮਹਾਮਾਰੀ ਤੋਂ ਪਹਿਲਾਂ ਘੱਟੋ ਘੱਟ ਦੋ ਵਾਰ ਅਤੇ ਮਹਾਂਮਾਰੀ ਦੇ ਸ਼ੁਰੂ 'ਚ ਘੱਟੋ ਘੱਟ ਇੱਕ ਵਾਰ ਤੋਲਿਆ ਗਿਆ ਸੀ।
ਇਹ ਵੀ ਪੜ੍ਹੋ : ਪਾਕਿਸਤਾਨ 'ਚ ਪੰਜ ਅੱਤਵਾਦੀਆਂ ਨੂੰ 5-5 ਸਾਲ ਦੀ ਸਜ਼ਾ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਟੈਕਸਾਸ 'ਚ ਪੁੱਲ ਹੇਠਾਂ ਇਕੱਠੇ ਹੋਏ ਹਜ਼ਾਰਾਂ ਗੈਰ-ਕਾਨੂੰਨੀ ਪ੍ਰਵਾਸੀ
NEXT STORY