ਵਾਸ਼ਿੰਗਟਨ (ਬਿਊਰੋ): ਦੁਨੀਆ ਭਰ ਵਿਚ ਵਿਗਿਆਨੀ ਅਸਰਦਾਰ ਕੋਰੋਨਾ ਵੈਕਸੀਨ ਬਣਾਉਣ 'ਤੇ ਕੰਮ ਕਰ ਰਹੇ ਹਨ। ਜ਼ਿਆਦਾਤਰ ਵੈਕਸੀਨ ਤਿਆਰ ਕਰਨ ਦੀ ਪ੍ਰਕਿਰਿਆ ਕਾਫੀ ਹੌਲੀ ਹੁੰਦੀ ਹੈ। ਇਸ ਵਿਚ ਤੇਜ਼ੀ ਲਿਆਉਣ ਲਈ ਇਕ ਸੰਸਥਾ ਨੇ ਅਨੋਖੀ ਮੁਹਿੰਮ ਸ਼ੁਰੂ ਕੀਤੀ ਹੈ। ਇਸ ਮੁਹਿੰਮ ਦੇ ਤਹਿਤ ਸਿਹਤਮੰਦ ਵਾਲੰਟੀਅਰਾਂ ਦੀ ਸੂਚੀ ਤਿਆਰ ਕੀਤੀ ਜਾ ਰਹੀ ਹੈ ਜੋ ਵੈਕਸੀਨ ਟ੍ਰਾਇਲ ਲਈ ਜਾਣਬੁੱਝ ਕੇ ਕੋਰੋਨਾ ਪੀੜਤ ਹੋਣ ਲਈ ਤਿਆਰ ਹਨ। ਵਾਸ਼ਿੰਗਟਨ ਪੋਸਟ ਦੀ ਰਿਪੋਰਟ ਮੁਤਾਬਕ 1 Day Sooner ਨਾਮ ਦੀ ਇਕ ਆਨਲਾਈਨ ਸੰਸਥਾ ਨੇ ਇਹ ਮੁਹਿੰਮ ਸ਼ੁਰੂ ਕੀਤੀ ਹੈ। ਇਸ ਦੇ ਤਹਿਤ ਸੰਸਥਾ ਦੀ ਵੈਬਾਸਾਈਟ 'ਤੇ ਵਿਭਿੰਨ ਦੇਸ਼ਾਂ ਦੇ ਲੋਕ ਵਾਲੰਟੀਅਰ ਬਣਨ ਲਈ ਆਪਣਾ ਨਾਮ ਦਰਜ ਕਰਵਾ ਸਕਦੇ ਹਨ। ਹੁਣ ਤੱਕ ਸੰਸਥਾ ਕਰੀਬ 30108 ਵਾਲੰਟੀਅਰ ਜੁਟਾ ਚੁੱਕੀ ਹੈ।
ਆਮਤੌਰ 'ਤੇ ਵੈਕਸੀਨ ਟ੍ਰਾਇਲ ਦੇ ਦੌਰਾਨ ਸਿਹਤਮੰਦ ਲੋਕਾਂ ਨੂੰ ਵੈਕਸੀਨ ਦੀ ਖੁਰਾਕ ਦਿੱਤੀ ਜਾਂਦੀ ਹੈ ਪਰ ਉਹਨਾਂ ਨੂੰ ਜਾਣਬੁੱਝ ਕੇ ਪੀੜਤ ਨਹੀਂ ਕੀਤਾ ਜਾਂਦਾ। ਵੈਕਸੀਨ ਦੀ ਖੁਰਾਕ ਦੇਣ ਦੇ ਬਾਅਦ ਵਿਗਿਆਨੀ ਇੰਤਜ਼ਾਰ ਕਰਦੇ ਹਨ ਕਿ ਵਿਅਕਤੀ ਖੁਦ ਪੀੜਤ ਹੋ ਜਾਵੇ ਅਤੇ ਉਸ ਦੇ ਸਰੀਰ ਵਿਚ ਹੋਈ ਪ੍ਰਤਿਕਿਰਿਆ ਪਤਾ ਚੱਲੇ। ਪਰ ਇਸ ਪ੍ਰਕਿਰਿਆ ਵਿਚ ਕਾਫੀ ਲੰਬਾ ਸਮਾਂ ਲੱਗ ਸਕਦਾ ਹੈ। ਜੇਕਰ ਕਿਸੇ ਭਾਈਚਾਰੇ ਵਿਚ ਕੋਰੋਨਾ ਦੇ ਮਾਮਲੇ ਘੱਟ ਜਾਣ ਤਾਂ ਜ਼ਰੂਰੀ ਨਹੀਂ ਹੈ ਕਿ ਵਾਲੰਟੀਅਰ ਪੀੜਤ ਹੋਣ। ਅਜਿਹੇ ਵਿਚ ਵੈਕਸੀਨ ਤਿਆਰ ਕਰਨ ਵਿਚ ਦੇਰੀ ਹੋ ਸਕਦੀ ਹੈ।
ਵੈਕਸੀਨ ਤਿਆਰ ਕਰਨ ਵਿਚ ਇੰਝ ਆਵੇਗੀ ਤੇਜ਼ੀ
1 Day Sooner ਨਾਮ ਦੀ ਸੰਸਥਾ ਹਿਊਮਨ ਚੈਲੇਂਜ ਟ੍ਰਾਇਲ ਦੀ ਵਕਾਲਤ ਕਰ ਰਹੀ ਹੈ। ਸੰਸਥਾ ਦਾ ਕਹਿਣਾ ਹੈ ਕਿ ਜਿਹੜੇ ਲੋਕ ਖੁਦ ਹੀ ਅੱਗੇ ਆ ਰਹੇ ਹਨ ਉਹਨਾਂ ਨੂੰ ਵੈਕਸੀਨ ਦੀ ਖੁਰਾਕ ਦਿੱਤੀ ਜਾਵੇ ਅਤੇ ਫਿਰ ਉਹਨਾਂ ਨੂੰ ਵਾਇਰਸ ਨਾਲ ਪੀੜਤ ਕੀਤਾ ਜਾਵੇ। ਅਜਿਹੇ ਵਿਚ ਵੈਕਸੀਨ ਦਾ ਨਤੀਜਾ ਜਲਦੀ ਪਤਾ ਕੀਤਾ ਜਾ ਸਕੇਗਾ ਅਤੇ ਲੱਖਾਂ ਲੋਕਾਂ ਦੀ ਜਾਨ ਬਚਾਈ ਜਾ ਸਕਦੀ ਹੈ। ਭਾਵੇਂਕਿ 1 Day Sooner ਸੰਸਥਾ ਦੇ ਵਿਚਾਰ ਤੋਂ ਵੱਖ ਹੁਣ ਤੱਕ ਕਿਸੇ ਦੇਸ਼ ਦੀਆਂ ਸਿਹਤ ਏਜੰਸੀਆਂ ਨੇ ਵੈਕਸੀਨ ਵਾਲੰਟੀਅਰ ਨੂੰ ਜਾਣਬੁੱਝ ਕੇ ਪੀੜਤ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਹੈ। ਇਸ ਦੇ ਪਿੱਛੇ ਇਕ ਕਾਰਨ ਇਹ ਵੀ ਹੈਕਿ ਕੋਰੋਨਾ ਬੀਮਾਰੀ ਕੋਈ ਲੋਕਾਂ ਦੇ ਲਈ ਜਾਨਲੇਵਾ ਵੀ ਹੋ ਸਕਦੀ ਹੈ।
ਭਾਵੇਂਕਿ ਦੁਨੀਆ ਭਰ ਵਿਚ ਕਈ ਪੱਧਰ ਤੱਕ ਹਿਊਮਨ ਚੈਲੇਂਜ ਟ੍ਰਾਇਲ ਸੰਬੰਧੀ ਚਰਚਾ ਜ਼ਰੂਰ ਹੋ ਰਹੀ ਹੈ। 1 Day Sooner ਸੰਸਥਾ ਦਾ ਮੰਨਣਾ ਹੈ ਕਿ ਜੇਕਰ ਹਿਊਮਨ ਚੈਲੇਂਜ ਟ੍ਰਾਇਲ ਨੂੰ ਮਨਜ਼ੂਰੀ ਦਿੱਤੀ ਜਾਂਦੀ ਹੈ ਤਾਂ ਵੈਕਸੀਨ ਜਲਦੀ ਤਿਆਰ ਹੋਵੇਗੀ ਅਤੇ ਲੱਖਾਂ ਲੋਕਾ ਦੀ ਜਾਨ ਬਚੇਗੀ। ਸੰਸਥਾ ਦੇ ਵਾਲੰਟੀਅਅਰ ਦੇ ਰੂਪ ਵਿਚ ਖੁਦ ਦਾ ਨਾਮ ਦੇਣ ਵਾਲੀ 29 ਸਾਲਾ ਅਪ੍ਰੈਲ ਸਿੰਪਕਿੰਸ ਕਹਿੰਦੀ ਹੈ,''ਦੁਨੀਆ ਭਰ ਵਿਚ ਜਿਸ ਤਰ੍ਹਾਂ ਕੋਰੋਨਾ ਫੈਲ ਰਿਹਾ ਹੈ ਇਸ ਸਬੰਧੀ ਉਹ ਬੇਵੱਸ ਮਹਿਸੂਸ ਕਰ ਰਹੀ ਸੀ। ਹੁਣ ਜਦੋਂ ਉਹਨਾਂ ਨੂੰ 1 Day Sooner ਬਾਰੇ ਪਤਾ ਚੱਲਿਆ ਤਾਂ ਉਹਨਾਂ ਨੂੰ ਲੱਗਾ ਕਿ ਉਹ ਦੂਜਿਆਂ ਦੀ ਮਦਦ ਕਰ ਸਕਦੀ ਹੈ।''
1 Day Sooner ਦੇ ਵਾਲੰਟੀਅਰ ਦੇ ਰੂਪ ਵਿਚ ਸਿਰਫ ਨੌਜਵਾਨ ਅਤੇ ਸਿਹਤਮੰਦ ਲੋਕ ਜੁੜ ਸਕਦੇ ਹਨ। ਹੁਣ ਤੱਕ ਸੰਸਥਾ ਦੀ ਵੈਬਸਾਈਟ 'ਤੇ 140 ਤੋਂ ਵਧੇਰੇ ਦੇਸ਼ਾਂ ਦੇ 30108 ਵਾਲੰਟੀਅਰ ਨਾਮ ਦਰਜ ਕਰਵਾ ਚੁੱਕੇ ਹਨ। ਅਮਰੀਕਾ ਵਿਚ ਅਜਿਹੇ ਟ੍ਰਾਇਲ ਨੂੰ ਉਦੋਂ ਹੀ ਮਨਜ਼ੂਰੀ ਮਿਲ ਸਕਦੀ ਹੈ ਜਦੋਂ ਮੈਡੀਕਲ ਐਥੀਕਸ ਬੋਰਡ ਅਤੇ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਵੱਲੋਂ ਇਸ ਨੂੰ ਮਨਜ਼ੂਰੀ ਮਿਲ ਜਾਵੇ। ਇੱਥੇ ਦੱਸ ਦਈਏ ਕਿ ਮਲੇਰੀਆ ਅਤੇ ਹੈਜਾ ਦੀ ਵੈਕਸੀਨ ਤਿਆਰ ਕਰਨ ਦੌਰਾਨ ਵੀ ਹਿਊਮਨ ਚੈਲੇਂਜ ਟ੍ਰਾਇਲ ਕੀਤੇ ਗਏ ਸਨ।
ਦੱਖਣੀ ਕੋਰੀਆ 'ਚ ਕੋਰੋਨਾ ਦੇ 61 ਨਵੇਂ ਮਾਮਲੇ ਆਏ ਸਾਹਮਣੇ
NEXT STORY