ਵਾਸ਼ਿੰਗਟਨ (ਬਿਊਰੋ)— ਕਿਸੇ ਨੇ ਸੱਚ ਹੀ ਕਿਹਾ ਕਿ ਮਹਾਨ ਇਨਸਾਨ ਦੇ ਲੱਛਣ ਬਚਪਨ ਤੋਂ ਹੀ ਜ਼ਾਹਰ ਹੋਣ ਲੱਗਦੇ ਹਨ। ਇਸੇ ਤਰ੍ਹਾਂ ਦੇ ਲੱਛਣ 7 ਸਾਲ ਦੇ ਰੂਡੋਲਫ ਇੰਗ੍ਰਾਮ ਵਿਚ ਦੇਖੇ ਜਾ ਰਹੇ ਹਨ। ਚੀਤੇ ਦੀ ਫੁਰਤੀ ਵਾਲੇ 7 ਸਾਲ ਦੇ ਰੂਡੋਲਫ ਇੰਗ੍ਰਾਮ ਉਰਫ ਬਲੇਜ਼ ਦੀ ਗ੍ਰੇਟ ਨਾਮ ਦੇ ਬੱਚੇ ਨੇ ਇਨੀਂ ਦਿਨੀਂ ਇੰਟਰਨੈੱਟ 'ਤੇ ਸਨਸਨੀ ਫੈਲਾਈ ਹੋਈ ਹੈ। ਲੋਕਾਂ ਦਾ ਕਹਿਣਾ ਹੈ ਕਿ ਉਹ ਇਕ ਦਿਨ ਉਸੈਨ ਬੋਲਟ ਦਾ ਰਿਕਾਰਡ ਤੋੜ ਦੇਵੇਗਾ। ਮੰਨਿਆ ਜਾ ਰਿਹਾ ਹੈ ਕਿ ਰੂਡੋਲਫ ਧਰਤੀ 'ਤੇ ਮੌਜੂਦ 7 ਸਾਲ ਦੇ ਬੱਚਿਆਂ ਵਿਚੋਂ ਸਭ ਤੋਂ ਤੇਜ਼ ਹੈ। ਉਸ ਦੀ ਦੌੜ ਦੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ।
ਅਮਰੀਕਾ ਵਿਚ ਫਲੋਰੀਡਾ ਸ਼ਹਿਰ ਦੇ ਰਹਿਣ ਵਾਲੇ ਰੂਡੋਲਫ ਦੇ ਪੰਜ ਸਾਲ ਦੀ ਉਮਰ ਵਿਚ ਉਸ ਦੇ 6 ਪੈਕ ਐਬਸ ਸਨ। ਰੂਡੋਲਫ ਦੇ ਇੰਸਟਾਗ੍ਰਾਮ 'ਤੇ 3 ਲੱਖ ਤੋਂ ਜ਼ਿਆਦਾ ਫਾਲੋਅਰਜ਼ ਹਨ। ਇੰਸਟਾਗ੍ਰਾਮ ਵਿਚ ਉਸ ਨੇ ਲਿਖਿਆ ਹੈ ਕਿ ਉਹ ਤਿੰਨ ਵਾਰ AAU All-American ਅਤੇ 13.48 ਸੈਕੰਡ ਵਿਚ 100 ਮੀਟਰ ਦੌੜ ਦਾ ਚੈਂਪੀਅਨ ਹੈ। ਉਸ ਦਾ ਦਾਅਵਾ ਹੈ ਕਿ ਉਹ ਭਵਿੱਖ ਵਿਚ ਹੇਸਮਨ ਟ੍ਰਾਫੀ (Heisman Trophy) ਜਿੱਤੇਗਾ।
ਰੂਡੋਲਫ ਨੇ ਦੱਸਿਆ ਕਿ ਉਸ ਦੇ ਪਿਤਾ ਕਹਿੰਦੇ ਹਨ ਕਿ ਰੇਸ ਵਿਚ ਜਿੱਤਣ ਤੋਂ ਪਹਿਲਾਂ ਤੁਹਾਨੂੰ ਆਪਣੇ ਮਨ ਨੂੰ ਜਿੱਤਣਾ ਜ਼ਰੂਰੀ ਹੁੰਦਾ ਹੈ। ਇਸ ਲਈ ਮੈਂ ਰੇਸ ਸ਼ੁਰੂ ਹੋਣ ਤੋਂ ਪਹਿਲਾਂ ਹੀ ਆਪਣੇ ਮਨ ਵਿਚ ਨੰਬਰ 1 'ਤੇ ਹੁੰਦਾ ਹਾਂ। ਰੂਡੋਲਫ ਇੰਨਾ ਫੁਰਤੀਲਾ ਹੈ ਕਿ ਉਹ ਆਪਣੇ ਨਾਲ ਦੌੜਨ ਵਾਲੇ ਕਿਸੇ ਵੀ ਭਾਗੀਦਾਰ ਨੂੰ ਕੁਝ ਸੈਕੰਡ ਵਿਚ ਪਿੱਛੇ ਛੱਡ ਦਿੰਦਾ ਹੈ।
18 ਸਾਲ ਪਹਿਲਾਂ ਕਤਲ ਕਰਕੇ 2 ਵਾਰ ਸਾੜੀ ਸੀ ਪਤਨੀ, ਹੁਣ ਹੋਇਆ ਖੁਲਾਸਾ
NEXT STORY