ਵਾਸ਼ਿੰਗਟਨ (ਬਿਊਰੋ)— ਜ਼ਿਆਦਾਤਰ ਕਲਾਕਾਰ ਤਸਵੀਰਾਂ ਬਣਾਉਣ ਲਈ ਕਾਗਜ਼ ਅਤੇ ਦੀਵਾਰ ਦੀ ਵਰਤੋਂ ਕਰਦੇ ਹਨ। ਅੱਜ ਅਸੀਂ ਤੁਹਾਨੂੰ ਅਜਿਹੀ ਕਲਾਕਾਰ ਬਾਰੇ ਦੱਸ ਰਹੇ ਹਾਂ ਜੋ ਤਸਵੀਰਾਂ ਬਣਾਉਣ ਲਈ ਆਪਣੇ ਬੁੱਲ੍ਹਾਂ ਦੀ ਵਰਤੋਂ ਕਰਦੀ ਹੈ। ਅਮਰੀਕਾ ਦੇ ਮੈਰੀਲੈਂਡ ਦੀ ਰਹਿਣ ਵਾਲੀ ਮੇਕਅੱਪ ਕਲਾਕਾਰ ਰੇਯਾਨ ਕੈਲੀ ਨੇ ਆਪਣੇ ਬੁੱਲ੍ਹਾਂ ਨੂੰ ਹੀ ਕੈਨਵਸ ਬਣਾ ਲਿਆ।
ਉਹ ਤਸਵੀਰਾਂ ਨੂੰ ਕਾਗਜ਼ਾਂ 'ਤੇ ਨਹੀਂ ਸਗੋਂ ਬੁੱਲਾਂ 'ਤੇ ਬਣਾ ਕੇ ਲੋਕਾਂ ਨੂੰ ਦੀਵਾਨਾ ਬਣਾ ਰਹੀ ਹੈ। ਭਾਵੇਂਕਿ ਇਹ ਮੰਨਣਾ ਮੁਸ਼ਕਲ ਹੈ ਕਿ ਉਸ ਦੀ ਬੁੱਲ੍ਹਾਂ ਦੀ ਇਹ ਕਲਾ ਇਕ ਮਜ਼ਾਕ ਦੇ ਰੂਪ ਵਿਚ ਸ਼ੁਰੂ ਹੋਈ ਸੀ।
ਰੇਯਾਨ ਨੇ ਆਪਣੇ ਬੁੱਲ੍ਹਾਂ 'ਤੇ ਇਕ ਬਿਹਤਰੀਨ ਤਸਵੀਰ ਬਣਾਈ ਅਤੇ ਉਸ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ। ਲੋਕਾਂ ਦੀ ਪ੍ਰਤੀਕਿਰਿਆ ਕਾਫੀ ਸਕਰਾਤਮਕ ਸੀ ਅਤੇ ਉਸ ਨੂੰ ਹੋਰ ਪੇਂਟਿੰਗਜ਼ ਬਣਾਉਣ ਦੀ ਪ੍ਰੇਰਣਾ ਮਿਲੀ।
ਆਪਣੀ ਬੇਟੀ ਦੇ ਜਨਮ ਤੋਂ ਪਹਿਲਾਂ ਰੇਯਾਨ ਆਪਣੀਆਂ ਛੋਟੀਆਂ-ਛੋਟੀਆਂ ਕ੍ਰਿਏਸ਼ਨਸ ਨੂੰ ਤਿਆਰ ਕਰਨ ਲਈ ਕਈ ਘੰਟੇ ਫ੍ਰੀ-ਹੈਂਡ ਇਸ ਕੰਮ ਵਿਚ ਲਗਾਉਂਦੀ ਸੀ। ਫਿਰ ਇਕ ਬੱਚੀ ਦੀ ਮਾਂ ਬਣਨ ਦੇ ਬਾਅਦ ਉਸ ਕੋਲ ਇਸ ਕੰਮ ਲਈ ਘੱਟ ਸਮਾਂ ਬਚਣ ਲੱਗਾ।
ਰੇਯਾਨ ਨੇ ਮਹਿਸੂਸ ਕੀਤਾ ਕਿ ਬੱਚੀ ਨਾਲ ਜ਼ਿਆਦਾ ਸਮਾਂ ਬਿਤਾਉਣ ਲਈ ਉਸ ਨੂੰ ਆਪਣੀ ਪ੍ਰਕਿਰਿਆ ਨੂੰ ਹੋਰ ਨਿਖਾਰਨਾ ਹੋਵੇਗਾ। ਫਿਰ ਉਸ ਨੇ ਟਰਾਂਸਫਰ ਪੇਪਰ ਦੀ ਵਰਤੋਂ ਸ਼ੁਰੂ ਕੀਤੀ ਅਤੇ ਹੁਣ ਉਹ ਘੱਟ ਸਮੇਂ ਵਿਚ ਹੀ ਲਿਪ ਆਰਟ ਕਰ ਲੈਂਦੀ ਹੈ। ਹੁਣ ਰੇਯਾਨ ਆਪਣੇ ਹਰੇਕ ਪ੍ਰਾਜੈਕਟ 'ਤੇ ਘੱਟੋ-ਘੱਟ 2 ਘੰਟੇ ਲਗਾਉਂਦੀ ਹੈ।
ਉਹ ਤਸਵੀਰਾਂ ਨੂੰ ਉਭਾਰਨ ਲਈ ਵਾਟਰ ਪੇਂਟ ਦੀ ਵਰਤੋਂ ਕਰਦੀ ਹੈ ਕਿਉਂਕਿ ਕ੍ਰੀਮੀ ਲਿਪਸਟਿਕ 'ਤੇ ਤਸਵੀਰਾਂ ਦੀ ਬਾਰੀਕ ਡਿਟੇਲ ਨੂੰ ਬਣਾਉਣਾ ਆਸਾਨ ਨਹੀਂ ਹੁੰਦਾ।
ਥੋੜ੍ਹੇ ਹੀ ਸਮੇਂ ਵਿਚ ਇੰਸਟਾਗ੍ਰਾਮ ਵਿਚ ਰੇਯਾਨ ਦੇ ਫੈਨਜ਼ ਦੀ ਗਿਣਤੀ ਵੱਧ ਕੇ 75 ਹਜ਼ਾਰ ਤੋਂ ਵੱਧ ਹੋ ਗਈ।
ਰੇਯਾਨ ਕਹਿੰਦੀ ਹੈ ਕਿ ਲਿਪ ਆਰਟ ਲਈ ਉਹ ਲਗਾਤਾਰ ਟਰੈਂਡ ਅਤੇ ਪੌਪ ਕਲਚਰ ਨੂੰ ਫਾਲੋ ਕਰਦੀ ਹੈ।
ਉਸ ਨੇ ਹਾਲ ਵਿਚ ਹੀ ਬਰਡ ਬਾਕਸ ਬਣਾਇਆ ਜੋ ਨੈਟਫਲਿਕਸ ਹੌਰਰ ਫਿਲਮ ਤੋਂ ਪ੍ਰੇਰਿਤ ਸੀ।
ਰੇਯਾਨ ਆਪਣੇ ਨਹੂੰਆਂ ਨੂੰ ਵੀ ਇਸੇ ਤਰ੍ਹਾਂ ਸਜਾਉਂਦੀ ਹੈ ਕਿ ਜਦੋਂ ਉਸ ਦੀ ਤਸਵੀਰ ਲਈ ਜਾਂਦੀ ਹੈ ਤਾਂ ਉਹ ਲਿਪ ਆਰਟ ਨੂੰ ਉਭਾਰ ਦਿੰਦਾ ਹੈ।
ਅਮਰੀਕਾ ਨੇ ਚੀਨੀ, ਪਾਕਿਸਤਾਨੀ ਕੰਪਨੀਆਂ ਨੂੰ ਨਿਗਰਾਨੀ ਸੂਚੀ 'ਚ ਕੀਤਾ ਸ਼ਾਮਲ
NEXT STORY