ਵਾਸ਼ਿੰਗਟਨ (ਭਾਸ਼ਾ)—ਅਮਰੀਕਾ ਦੀ ਇਕ ਅਦਾਲਤ ਨੇ ਗੁਪਤ ਪਛਾਣ ਦੀ ਚੋਰੀ ਅਤੇ ਠੱਗੀ ਨਾਲ ਜੁੜੇ ਭਾਰਤੀ ਕਾਲ ਸੈਂਟਰ ਦੀ ਸ਼ਮੂਲੀਅਤ ਵਾਲੇ ਮਾਮਲੇ ਵਿਚ 23 ਸਾਲ ਦੇ ਇਕ ਭਾਰਤੀ ਨਾਗਰਿਕ ਨੂੰ 7 ਸਾਲ ਤੋਂ ਵੱਧ ਦੀ ਜੇਲ ਦੀ ਸਜ਼ਾ ਸੁਣਾਈ ਹੈ। ਸਰਵਿਲ ਪਟੇਲ ਨੂੰ ਵੀਰਵਾਰ ਨੂੰ 7 ਸਾਲ ਅਤੇ 6 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ। ਕਾਲ ਸੈਂਟਰ ਮਾਮਲੇ ਵਿਚ ਸਜ਼ਾ ਪਾਉਣ ਵਾਲੇ ਉਹ ਤੀਜੇ ਭਾਰਤੀ ਹਨ।
ਜ਼ਿਕਰਯੋਗ ਹੈ ਕਿ ਕਾਲ ਸੈਂਟਰ ਦੀਆਂ ਭਾਰਤ ਦੇ ਵੱਖ-ਵੱਖ ਸ਼ਹਿਰਾਂ ਵਿਚ ਮੌਜੂਦ ਸ਼ਾਖਾਵਾਂ ਜ਼ਰੀਏ ਅਮਰੀਕੀ ਨਾਗਰਿਕਾਂ ਤੋਂ ਕਥਿਤ ਤੌਰ 'ਤੇ 250 ਕਰੋੜ ਰੁਪਏ ਤੋਂ ਜ਼ਿਆਦਾ ਦੀ ਠੱਗੀ ਕੀਤੀ ਗਈ। ਕਾਲ ਸੈਂਟਰਸ ਦੇ ਭਾਰਤੀ ਕਰਮਚਾਰੀ ਪਹਿਲਾਂ ਤਾਂ ਟੈਕਸ ਨਾ ਦੇ ਸਕਣ ਵਾਲੇ ਅਮਰੀਕੀ ਨਾਗਰਿਕਾਂ ਦੀ ਜਾਣਕਾਰੀ ਹਾਸਲ ਕਰਦੇ ਸਨ। ਉਸ ਦੇ ਬਾਅਦ ਖੁਦ ਨੂੰ ਅਮਰੀਕੀ ਟੈਕਸ ਸੇਵਾ ਦਾ ਅਧਿਕਾਰੀ ਦੱਸ ਕੇ ਫੋਨ ਕਰਦੇ ਸਨ ਅਤੇ ਉਨ੍ਹਾਂ ਤੋਂ ਡਾਲਰ ਵਿਚ ਭੁਗਤਾਨ ਕਰਨ ਲਈ ਕਹਿੰਦੇ ਸਨ। ਭੁਗਤਾਨ ਨਾ ਕਰਨ 'ਤੇ ਗ੍ਰਿਫਤਾਰੀ ਜਾਂ ਜੁਰਮਾਨਾ ਲਗਾਉਣ ਦੀ ਧਮਕੀ ਦਿੰਦੇ ਸਨ।
ਦਿਲ ਦੀ ਬੀਮਾਰੀ ਦਾ ਪਤਾ ਲਗਾਉਣ 'ਚ ਹੋ ਸਕਦੀ ਹੈ MRI ਦੀ ਵਰਤੋਂ
NEXT STORY