ਹਿਊਸਟਨ (ਅਮਰੀਕਾ) (ਭਾਸ਼ਾ)-ਅਮਰੀਕਾ ’ਚ ਦੋ ਪ੍ਰਮੁੱਖ ਭਾਰਤੀ ਪ੍ਰਵਾਸੀ ਸੰਗਠਨਾਂ ਨੇ ਭਾਰਤ ’ਚ ਕੋਰੋਨਾ ਮਰੀਜ਼ਾਂ ਨੂੰ ਮੁਫਤ ਡਾਕਟਰੀ ਸਲਾਹ ਦੇਣ ਲਈ ਇਕ ਆਨਲਾਈਨ ਟੈਲੀਹੈਲਥ ਪਲੇਟਫਾਰਮ ਨਾਲ ਭਾਈਵਾਲੀ ਕੀਤੀ ਹੈ। ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨੇ ਭਾਰਤ ਦੀ ਜਨਤਕ ਸਿਹਤ ਪ੍ਰਣਾਲੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਸੋਮਵਾਰ ਨੂੰ ਜਾਰੀ ਕੀਤੇ ਗਏ ਇੱਕ ਬਿਆਨ ਅਨੁਸਾਰ, ਅਮਰੀਕੀ ਐਸੋਸੀਏਸ਼ਨ ਆਫ ਫਿਜ਼ੀਸ਼ੀਅਨਜ਼ ਆਫ਼ ਇੰਡੀਅਨ-ਓਰੀਜਨ (ਏ. ਏ. ਪੀ. ਆਈ.) ਅਤੇ ਗੈਰ-ਮੁਨਾਫਾ ਸੰਗਠਨ ਸੇਵਾ ਇੰਟਰਨੈਸ਼ਨਲ ਦੀ ਮੈਡੀਕਲ ਯੂਨਿਟ ‘ਡਾਕਟਰਜ਼ ਫਾਰ ਸਰਵਿਸਿਜ਼’ ਦੇ ਨਾਲ-ਨਾਲ ਵਾਲੰਟੀਅਰ ਫਿਜ਼ੀਸ਼ੀਅਨ ਆਨਲਾਈਨ ਪਲੇਟਫਾਰਮ ‘ਈ-ਗਲੋਬਲ ਡਾਕਟਰਜ਼’ ਰਾਹੀਂ ਕੋਰੋਨਾ ਵਾਇਰਸ ਦੇ ਸੰਭਾਵੀ ਮਰੀਜ਼ਾਂ ਨੂੰ ਨਿੱਜੀ ਸਲਾਹ-ਮਸ਼ਵਰਾ ਸੇਵਾਵਾਂ ਦੇ ਰਹੇ ਹਨ।
ਈ-ਗਲੋਬਲ ਡਾਕਟਰਾਂ ਦੀ ਪ੍ਰਧਾਨ ਅਤੇ ਸਹਿ-ਸੰਸਥਾਪਕ ਡਾ. ਸ਼੍ਰੀਨੀ ਗੰਗਾਸਾਨੀ ਨੇ ਕਿਹਾ ਕਿ ਪਿਛਲੇ ਦਸ ਦਿਨਾਂ ’ਚ ਏ. ਏ. ਪੀ. ਆਈ. ਤੇ ‘ਡਾਕਟਰਜ਼ ਫਾਰ ਸੇਵਾ’ ਦੇ 100 ਤੋਂ ਵੱਧ ਵਾਲੰਟੀਅਰ ਪ੍ਰੈਕਟੀਸ਼ਨਰਜ਼ ਇਸ ਮੰਚ ’ਤੇ ਰਜਿਸਟਰਡ ਹੋ ਚੁੱਕੇ ਹਨ। ਗੰਗਾਸਾਨੀ ਨੇ ਕਿਹਾ ਕਿ ਇਸ ਸਮੇਂ ਤਕ ਵੈੱਬਸਾਈਟ 1,00,000 ਤੋਂ ਵੱਧ ਵਾਰ ਵੇਖੀ ਗਈ ਹੈ, ਘੱਟੋ-ਘੱਟ 2000 ਮਰੀਜ਼ਾਂ ਨੇ ਕੋਵਿਡ-19 ਰਜਿਸਟ੍ਰੇਸ਼ਨ ਫਾਰਮ ਭਰਿਆ ਹੈ ਅਤੇ 500 ਮਰੀਜ਼ਾਂ ਨੇ ਪਹਿਲਾਂ ਹੀ ਡਾਕਟਰੀ ਸਲਾਹ ਲਈ ਹੈ। ਅਮਰੀਕਾ ਅਤੇ ਭਾਰਤ ’ਚ ਆਧਾਰਿਤ 200 ਤੋਂ ਵੱਧ ਵਲੰਟੀਅਰਾਂ ਦੀ ਇੱਕ ਬੈਕ-ਐਂਡ ਟੀਮ ਉਨ੍ਹਾਂ ਵਿਅਕਤੀਆਂ ਦੀ ਮਦਦ ਲਈ ਕੰਮ ਕਰ ਰਹੀ ਹੈ, ਜਿਨ੍ਹਾਂ ਨੇ ਆਨਲਾਈਨ ਫਾਰਮ ਭਰੇ ਸਨ ਪਰ ਉਹ ਆਪਣੇ ਤੈਅ ਕੀਤੇ ਸਲਾਹ-ਮਸ਼ਵਰੇ ਦੇ ਸਮੇਂ ’ਤੇ ਪੇਸ਼ ਨਹੀਂ ਹੋਏ। ਉਨ੍ਹਾਂ ਕਿਹਾ, “ਦਰਅਸਲ, ਸਾਰੇ ਭਾਰਤ, ਜੰਮੂ ਤੋਂ ਕੋਲਕਾਤਾ ਅਤੇ ਤਾਮਿਲਨਾਡੂ ਦੇ ਮਰੀਜ਼ ਤਕ ਲੌਗਇਨ ਕਰ ਰਹੇ ਹਨ।’’ ਏ. ਏ. ਪੀ. ਆਈ. ਦੀ ਚੇਅਰਪਰਸਨ ਡਾ. ਅਨੁਪਮਾ ਗੋਟਿਮੁਕਲਾ ਨੇ ਕਿਹਾ ਕਿ ਈ-ਗਲੋਬਲ ਡਾਕਟਰ ਪਲੇਟਫਾਰਮ ’ਚ ਜਾਣ ਤੋਂ ਪਹਿਲਾਂ ਵਟਸਐਪ ਗਰੁੱਪ ਅਤੇ ਜ਼ੂਮ ਵੈਬੀਨਾਰਸ ’ਚ ਟੈਲੀਕੰਸਲਟੇਸ਼ਨ ਸ਼ੁਰੂ ਹੋਇਆ, ਜਿਥੇ ਹਰ ਰੋਜ਼ 1000 ਤੋਂ ਵੱਧ ਮਰੀਜ਼ਾਂ ਦੀ ਕਾਊਂਸਲਿੰਗ ਕੀਤੀ ਜਾਂਦੀ ਹੈ। ਈ-ਗਲੋਬਲ ਡਾਕਟਰਜ਼ ਅਮਰੀਕਾ, ਯੂ. ਕੇ. ਅਤੇ ਭਾਰਤ ਦੇ ਡਾਕਟਰਾਂ ਅਤੇ ਆਈ. ਟੀ. ਪੇਸ਼ੇਵਰਾਂ ਦੇ ਇੱਕ ਸਮੂਹ ਵੱਲੋਂ ਗਠਿਤ ਕੀਤਾ ਗਿਆ ਹੈ।
ਬਾਈਡੇਨ ਅਤੇ ਹੈਰਿਸ ਨੇ ਆਪਣੀ ਆਮਦਨ ਟੈਕਸ ਰਿਟਰਨ ਕੀਤੇ ਜਾਰੀ
NEXT STORY