ਅਰਬਾਡਾ (ਬਿਊਰੋ): ਅਮਰੀਕਾ ਦੇ ਡੇਨਵਰ ਉਪਨਗਰ ਦੇ ਅਰਬਾਡਾ ਵਿਚ ਇਕ ਬੰਦੂਕਧਾਰੀ ਨੇ ਇਕ ਪੁਲਸ ਅਧਿਕਾਰੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਨਾਲ ਹੀ ਇਕ ਹੋਰ ਵਿਅਕਤੀ ਨੂੰ ਜ਼ਖਮੀ ਕਰ ਦਿੱਤਾ। ਪੁਲਸ ਦੀ ਗੋਲੀ ਲੱਗਣ ਨਾਲ ਸ਼ੱਕੀ ਦੀ ਮੌਤ ਹੋ ਗਈ ਅਤੇ ਜ਼ਖਮੀ ਵਿਅਕਤੀ ਨੇ ਵੀ ਹਸਪਤਾਲ ਵਿਚ ਦਮ ਤੋੜ ਦਿੱਤਾ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਪੁਲਸ ਉਪ ਪ੍ਰਮੁੱਖ ਐਡ ਬ੍ਰੈਡੀ ਨੇ ਇਕ ਪੱਤਰਕਾਰ ਸੰਮੇਲਨ ਵਿਚ ਦੱਸਿਆ ਕਿ ਸੋਮਵਾਰ ਦੁਪਹਿਰ 1:15 ਵਜੇ ਇਕ ਅਧਿਕਾਰੀ ਨੂੰ ਫੋਨ 'ਤੇ ਸੂਚਨਾ ਮਿਲੀ ਸੀ ਜਿਸ ਵਿਚ ਅਰਬਾਡਾ ਸ਼ਹਿਰ ਇਕ ਇਕ ਲਾਇਬ੍ਰੇਰੀ ਨੇੜੇ ਸ਼ੱਕੀ ਘਟਨਾ ਦਾ ਖਦਸ਼ਾ ਜਤਾਇਆ ਗਿਆ ਸੀ। ਇਸ ਦੇ ਕਰੀਬ 15 ਮਿੰਟ ਬਾਅਦ ਪੁਲਸ ਨੂੰ ਗੋਲੀ ਚੱਲਣ ਅਤੇ ਇਕ ਅਧਿਕਾਰੀ ਨੂੰ ਗੋਲੀ ਲੱਗਣ ਦੀ ਸੂਚਨਾ ਮਿਲੀ। ਪੁਲਸ ਨੇ ਦੱਸਿਆ ਕਿ ਸ਼ੱਕੀ ਦੀ ਗੋਲੀ ਨਾਲ ਜ਼ਖਮੀ ਹੋਏ ਹੋਰ ਵਿਅਕਤੀ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਹਮਲਾਵਰ ਵੀ ਪੁਲਸ ਦੀ ਗੋਲੀ ਲੱਗਣ ਨਾਲ ਮਾਰਿਆ ਗਿਆ।
ਪੜ੍ਹੋ ਇਹ ਅਹਿਮ ਖਬਰ-ਅਮਰੀਕੀ ਅਦਾਲਤ 'ਚ ਵੀਰਵਾਰ ਨੂੰ ਹੋਵੇਗੀ ਤਹਵੁੱਰ ਰਾਣਾ ਦੀ ਹਵਾਲਗੀ ਦੀ ਸੁਣਵਾਈ
ਅਧਿਕਾਰੀਆਂ ਨੇ ਘਟਨਾ ਦਾ ਤੁਰੰਤ ਵੇਰਵਾ ਨਹੀਂ ਦਿੱਤਾ। ਹਾਲੇ ਕਿਸੇ ਦੀ ਪਛਾਣ ਉਜਾਗਰ ਨਹੀਂ ਕੀਤੀ ਗਈ। ਇਸ ਤੋਂ ਪਹਿਲਾਂ ਪੁਲਸ ਨੇ ਮਾਮਲੇ ਵਿਚ ਦੋ ਸ਼ੱਕੀਆਂ ਦੇ ਹੋਣ ਦੀ ਗੱਲ ਕਹੀ ਸੀ। ਘਟਨਾ ਸ਼ਹਿਰ ਦੇ ਭੀੜ ਵਾਲੇ ਇਲਾਕੇ ਓਲਡ ਟਾਊਨ ਅਰਬਾਡਾ ਵਿਚ ਵਾਪਰੀ ਜਿੱਥੇ ਦੁਕਾਨਾਂ, ਰੈਸਟੋਰੈਂਟ ਅਤੇ ਹੋਰ ਕਾਰੋਬਾਰੀ ਅਦਾਰੇ ਹਨ। ਇਹ ਜਗ੍ਹਾ ਇਤਿਹਾਸਿਕ ਥਾਵਾਂ ਦੀ ਰਾਸ਼ਟਰੀ ਸੂਚੀ ਵਿਚ ਵੀ ਦਰਜ ਹੈ। ਅਰਬਾਡਾ ਦੇ ਮੇਅਰ ਮਾਰਕ ਵਿਲੀਅਮ ਨੇ ਕਿਹਾ,''ਸਾਡੇ ਪੁਲਸ ਵਿਭਾਗ ਲਈ ਇਹ ਬਹੁਤ ਦੁਖਦ ਦਿਨ ਹੈ।''
ਪਾਕਿ ਨੇ ਫਾਈਜ਼ਰ ਨਾਲ ਕੀਤਾ ਸਮਝੌਤਾ, ਮਿਲਣਗੀਆਂ ਕੋਰੋਨਾ ਵੈਕਸੀਨ ਦੀਆਂ 1.30 ਕਰੋੜ ਖੁਰਾਕਾਂ
NEXT STORY