ਇੰਟਰਨੈਸ਼ਨਲ ਡੈਸਕ- ਅਗਲੇ ਸਾਲ ਹੋਣ ਵਾਲੇ ਫੁੱਟਬਾਲ ਵਰਲਡ ਕੱਪ ਲਈ ਅਮਰੀਕਾ ਨੇ ਵਿਦੇਸ਼ੀ ਯਾਤਰੀਆਂ ਲਈ ਇਕ ਵੱਡਾ ਫੈਸਲਾ ਕੀਤਾ ਹੈ। ਟਰੰਪ ਪ੍ਰਸ਼ਾਸਨ ਨੇ “ਫੀਫਾ ਪਾਸ” ਨਾਮ ਦੇ ਇਕ ਨਵੇਂ ਸਿਸਟਮ ਦਾ ਐਲਾਨ ਕੀਤਾ ਹੈ, ਜਿਸ ਦੇ ਅਧੀਨ ਉਹ ਵੀਜ਼ਾ ਇੰਟਰਵਿਊ ਲਈ ਜਲਦ ਸਮਾਂ ਪ੍ਰਾਪਤ ਕਰ ਸਕਣਗੇ। ਇਹ ਕਦਮ ਟਰੰਪ ਦੀ ਸਖ਼ਤ ਇਮੀਗ੍ਰੇਸ਼ਨ ਨੀਤੀ ਅਤੇ ਵਰਲਡ ਕੱਪ ਲਈ ਉਮੀਦ ਤੋਂ ਵੱਧ ਯਾਤਰੀਆਂ ਦੀ ਆਵਾਜਾਈ ਦੇ ਦਰਮਿਆਨ ਸੰਤੁਲਨ ਬਣਾਉਣ ਦੀ ਕੋਸ਼ਿਸ਼ ਵਜੋਂ ਵੇਖਿਆ ਜਾ ਰਿਹਾ ਹੈ। “ਪਾਸ” ਦਾ ਮਤਲਬ “ਪ੍ਰਾਇਰਟੀ ਅਪਾਇੰਟਮੈਂਟ ਸ਼ਡਿਊਲਿੰਗ ਸਿਸਟਮ” ਹੈ।
ਫੀਫਾ ਟਿਕਟ ਹੋਲਡਰਾਂ ਨੂੰ ਮਿਲੇਗੀ ਵੀਜ਼ੇ 'ਚ ਪਹਿਲ
ਫੀਫਾ ਪ੍ਰਧਾਨ ਜਿਆਨੀ ਇਨਫੈਂਟੀਨੋ ਨੇ ਵਾਈਟ ਹਾਊਸ 'ਚ ਟਰੰਪ ਨਾਲ ਮੁਲਾਕਾਤ ਦੌਰਾਨ ਕਿਹਾ,“ਜੇ ਤੁਹਾਡੇ ਕੋਲ ਵਰਲਡ ਕੱਪ ਦਾ ਟਿਕਟ ਹੈ, ਤਾਂ ਤੁਹਾਨੂੰ ਵੀਜ਼ਾ ਲਈ ਪਹਿਲਾਂ ਅਪਾਇੰਟਮੈਂਟ ਮਿਲੇਗਾ।” ਟਰੰਪ ਨੇ ਕਿਹਾ ਕਿ ਉਹ ਦੁਨੀਆ ਭਰ ਦੇ ਫੁੱਟਬਾਲ ਫੈਨਜ਼ ਨੂੰ “ਤੁਰੰਤ” ਵੀਜ਼ਾ ਅਰਜ਼ੀ ਦੇਣ ਲਈ ਉਤਸ਼ਾਹਿਤ ਕਰਦੇ ਹਨ।
ਇਹ ਵੀ ਪੜ੍ਹੋ : Touch Wood ; ਕੀ ਲੱਕੜ ਨੂੰ ਛੂਹਣ ਨਾਲ ਸੱਚਮੁੱਚ ਨਹੀਂ ਲੱਗਦੀ ਬੁਰੀ ਨਜ਼ਰ ? ਜਾਣੋ ਕੀ ਹੈ ਇਸ ਪਿੱਛੇ ਦਾ ਤਰਕ
ਵਿਸ਼ਵ ਪੱਧਰ ‘ਤੇ 400 ਵਧੇਰੇ ਕੌਂਸਲਰ ਅਧਿਕਾਰੀ ਤਾਇਨਾਤ
ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੁਬਿਓ ਨੇ ਦੱਸਿਆ ਕਿ ਵੀਜ਼ਾ ਦੀ ਵਧਦੀ ਮੰਗ ਨੂੰ ਦੇਖਦੇ ਹੋਏ 400 ਤੋਂ ਵੱਧ ਵਾਧੂ ਕੌਂਸਲਰ ਅਧਿਕਾਰੀ ਤਾਇਨਾਤ ਕੀਤੇ ਗਏ ਹਨ। ਲਗਭਗ 80% ਇਲਾਕਿਆਂ 'ਚ ਅਰਜ਼ੀਕਾਰ 60 ਦਿਨਾਂ ਦੇ ਅੰਦਰ ਇੰਟਰਵਿਊ ਦਾ ਸਮਾਂ ਪ੍ਰਾਪਤ ਕਰ ਸਕਦੇ ਹਨ। ਫੀਫਾ ਟਿਕਟ ਧਾਰਕ “ਫੀਫਾ ਪੋਰਟਲ” ਰਾਹੀਂ ਅਰਜ਼ੀ ਕਰ ਸਕਣਗੇ, ਜਿਸ ਨਾਲ ਉਨ੍ਹਾਂ ਦੀ ਪ੍ਰਕਿਰਿਆ ਵਿਦੇਸ਼ ਮੰਤਰਾਲੇ 'ਚ ਪਹਿਲਾਂ ਨਿਪਟਾਈ ਜਾਵੇਗੀ। ਰੁਬਿਓ ਨੇ ਕਿਹਾ,“ਜਾਂਚ-ਪੜਤਾਲ ਉਹੀ ਰਹੇਗੀ, ਫਰਕ ਸਿਰਫ ਇਹ ਹੈ ਕਿ ਇਹ ਲੋਕ ਲਾਈਨ 'ਚ ਅੱਗੇ ਹੋਣਗੇ।”
ਕੈਨੇਡਾ, ਮੈਕਸੀਕੋ ਅਤੇ ਅਮਰੀਕਾ 'ਚ ਹੋਣਗੇ 104 ਮੈਚ
ਅਗਲੇ ਸਾਲ ਹੋਣ ਵਾਲਾ ਫੁੱਟਬਾਲ ਵਰਲਡ ਕੱਪ 104 ਮੈਚਾਂ ਨਾਲ ਇਤਿਹਾਸਕ ਹੋਵੇਗਾ, ਜੋ ਕੈਨੇਡਾ, ਮੈਕਸੀਕੋ ਅਤੇ ਅਮਰੀਕਾ ਵਿੱਚ ਖੇਡੇ ਜਾਣਗੇ। ਟਰੰਪ ਵਰਲਡ ਕੱਪ ਦੀ ਸਫਲਤਾ ਨੂੰ ਆਪਣੀ ਸਿਖਰ ਤਰਜੀਹ ਦੱਸਦੇ ਹਨ। 5 ਦਸੰਬਰ ਨੂੰ ਕੈਨੇਡੀ ਸੈਂਟਰ 'ਚ ਵਰਲਡ ਕੱਪ ਡਰਾਅ ਲਈ ਤਿਆਰੀਆਂ ਜ਼ੋਰਾਂ ‘ਤੇ ਹਨ।
ਅਸੁਰੱਖਿਅਤ ਸ਼ਹਿਰਾਂ ‘ਚੋਂ ਮੈਚ ਸ਼ਿਫਟ ਹੋ ਸਕਦੇ ਹਨ—ਟਰੰਪ
ਟਰੰਪ ਨੇ ਫਿਰ ਸੰਕੇਤ ਦਿੱਤਾ ਕਿ ਜੇ ਕੋਈ ਮੇਜ਼ਬਾਨ ਸ਼ਹਿਰ “ਅਸੁਰੱਖਿਅਤ” ਲੱਗਿਆ, ਤਾਂ ਮੈਚ ਉਥੋਂ ਹਟਾਇਆ ਜਾ ਸਕਦਾ ਹੈ। ਉਨ੍ਹਾਂ ਨੇ ਸੀਏਟਲ ਦੀ ਨਵੀਂ ਮੇਅਰ ਕੇਟੀ ਵਿਲਸਨ ਦਾ ਜ਼ਿਕਰ ਕੀਤਾ, ਜੋ ਸ਼ਹਿਰ ਨੂੰ “ਟਰੰਪ-ਪਰੂਫ” ਬਣਾਉਣ ਅਤੇ ‘ਸੈਂਕਚੁਰੀ ਸਿਟੀ’ ਦਾ ਦਰਜਾ ਕਾਇਮ ਰੱਖਣ ਦੀ ਵਕਾਲਤ ਕਰਦੀ ਰਹੀ ਹੈ। ਸੀਏਟਲ ਅਮਰੀਕਾ ਦੇ 11 ਮੇਜ਼ਬਾਨ ਸ਼ਹਿਰਾਂ 'ਚੋਂ ਇਕ ਹੈ।
ਟਰੰਪ ਨੇ ਕਿਹਾ, “ਜੇ ਸਾਨੂੰ ਕੋਈ ਵੀ ਸਮੱਸਿਆ ਦੀ ਸੂਚਨਾ ਮਿਲੀ, ਤਾਂ ਮੈਂ ਜਿਆਨੀ ਇਨਫੈਂਟੀਨੋ ਨੂੰ ਕਹਾਂਗਾ ਕਿ ਮੈਚ ਨੂੰ ਹੋਰ ਸ਼ਹਿਰ ‘ਚ ਕਰਾਇਆ ਜਾਵੇ।” ਇਨਫੈਂਟੀਨੋ ਨੇ ਇਸ ‘ਤੇ ਸਿੱਧੀ ਟਿੱਪਣੀ ਨਹੀਂ ਕੀਤੀ, ਪਰ ਕਿਹਾ,“ਸੁਰੱਖਿਆ ਸਾਡੀ ਸਭ ਤੋਂ ਵੱਡੀ ਤਰਜੀਹ ਹੈ ਅਤੇ ਟਿਕਟਾਂ ਦੀ ਤੇਜ਼ ਵਿਕਰੀ ਦੱਸਦੀ ਹੈ ਕਿ ਲੋਕਾਂ ਨੂੰ ਅਮਰੀਕਾ ‘ਤੇ ਭਰੋਸਾ ਹੈ।”
ਇਹ ਵੀ ਪੜ੍ਹੋ : ਗ੍ਰਹਿ ਪ੍ਰਵੇਸ਼ ਦੌਰਾਨ ਲਾੜੀ ਪੈਰ ਨਾਲ ਕਿਉਂ ਸੁੱਟਦੀ ਹੈ ਚੌਲਾਂ ਦਾ ਕਲਸ਼? ਜਾਣੋ ਇਸ ਪਰੰਪਰਾ ਦਾ ਰਹੱਸ
ਸੁਰੱਖਿਆ ਬਲਾਂ ਦੀ ਵੱਡੀ ਕਾਰਵਾਈ! Pak 'ਚ TTP ਨਾਲ ਜੁੜੇ 15 ਅੱਤਵਾਦੀ ਕੀਤੇ ਢੇਰ
NEXT STORY