ਕਾਬੁਲ : ਅਫਗਾਨਿਸਤਾਨ 'ਚ ਘਾਤਕ ਸੜਕ ਹਾਦਸਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਪਿਛਲੇ ਕੁਝ ਹਫ਼ਤਿਆਂ ਦੌਰਾਨ ਵੱਖ-ਵੱਖ ਸੂਬਿਆਂ ਵਿੱਚ ਹੋਏ ਕਈ ਹਾਦਸਿਆਂ ਵਿੱਚ ਦਰਜਨ ਤੋਂ ਵੱਧ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਨੰਗਰਹਾਰ ਸੂਬੇ ਦੇ ਪੁਲਸ ਬੁਲਾਰੇ ਸਈਦ ਤਾਇਬ ਹਮਦ ਨੇ ਮੰਗਲਵਾਰ ਨੂੰ ਦੱਸਿਆ ਕਿ ਪੂਰਬੀ ਅਫਗਾਨਿਸਤਾਨ ਦੇ ਨੰਗਰਹਾਰ 'ਚ ਹੋਏ ਇੱਕ ਸੜਕ ਹਾਦਸੇ 'ਚ ਦੋ ਲੋਕਾਂ ਦੀ ਮੌਤ ਹੋ ਗਈ ਤੇ ਅੱਠ ਹੋਰ ਜ਼ਖਮੀ ਹੋ ਗਏ।
ਇਹ ਜਾਨਲੇਵਾ ਹਾਦਸਾ ਸੋਮਵਾਰ ਸ਼ਾਮ ਨੂੰ ਵਾਪਰਿਆ, ਜਦੋਂ ਇੱਕ ਕਲੀਨਿਕ ਦੀਆਂ ਮਹਿਲਾ ਕਰਮਚਾਰੀਆਂ ਨੂੰ ਲੈ ਕੇ ਜਾ ਰਿਹਾ ਇੱਕ ਵਾਹਨ ਸਾਹਮਣੇ ਤੋਂ ਆ ਰਹੀ ਕਾਰ ਨਾਲ ਟਕਰਾ ਗਿਆ। ਇਸ ਹਾਦਸੇ ਵਿੱਚ ਇੱਕ ਮਹਿਲਾ ਡਾਕਟਰ ਅਤੇ ਇੱਕ ਬੱਚੇ ਦੀ ਮੌਕੇ 'ਤੇ ਹੀ ਮੌਤ ਹੋ ਗਈ। ਅਧਿਕਾਰੀ ਨੇ ਦੱਸਿਆ ਕਿ ਜ਼ਖਮੀਆਂ ਵਿੱਚ ਕਲੀਨਿਕ ਦੀਆਂ ਛੇ ਮਹਿਲਾ ਕਰਮਚਾਰੀਆਂ, ਇੱਕ ਬੱਚਾ ਅਤੇ ਉਨ੍ਹਾਂ ਦਾ ਡਰਾਈਵਰ ਸ਼ਾਮਲ ਹਨ।
ਤਿੰਨ ਦਿਨਾਂ 'ਚ ਦੂਜਾ ਵੱਡਾ ਹਾਦਸਾ
ਪੁਲਸ ਅਨੁਸਾਰ, ਇਹ ਤਿੰਨ ਦਿਨਾਂ 'ਚ ਪੂਰਬੀ ਖੇਤਰ 'ਚ ਵਾਪਰਿਆ ਦੂਜਾ ਸੜਕ ਹਾਦਸਾ ਹੈ। ਇਸ ਤੋਂ ਪਹਿਲਾਂ, ਨੰਗਰਹਾਰ ਦੇ ਗੁਆਂਢੀ ਲਾਗਮਾਨ ਸੂਬੇ 'ਚ ਐਤਵਾਰ (16 ਨਵੰਬਰ) ਨੂੰ ਹੋਏ ਹਾਦਸੇ 'ਚ ਛੇ ਯਾਤਰੀਆਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖਮੀ ਹੋ ਗਏ। ਇਹ ਹਾਦਸਾ ਕਾਬੁਲ ਨੂੰ ਪੂਰਬੀ ਸੂਬਿਆਂ ਨਾਲ ਜੋੜਨ ਵਾਲੇ ਹਾਈਵੇਅ 'ਤੇ ਹੋਇਆ, ਜਿੱਥੇ ਇੱਕ ਯਾਤਰੀ ਵਾਹਨ ਸੜਕ ਤੋਂ ਹੇਠਾਂ ਉਤਰ ਕੇ ਅੱਗ ਲੱਗਣ ਕਾਰਨ ਛੇ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜ਼ਖਮੀਆਂ ਦਾ ਇਲਾਜ ਇੱਕ ਸਥਾਨਕ ਹਸਪਤਾਲ 'ਚ ਚੱਲ ਰਿਹਾ ਹੈ।
ਅਮਰੀਕੀ ਜਾਣ ਦੇ ਚਾਹਵਾਨਾਂ ਲਈ ਵੱਡੀ ਖ਼ਬਰ! ਕਰ ਲਓ ਛੇਤੀ ਤਿਆਰੀ, ਵੀਜ਼ਾ ਲਈ ਖੁੱਲ੍ਹਿਆ ਸੌਖਾ ਰਾਹ
NEXT STORY