ਨੈਸ਼ਨਲ ਡੈਸਕ- ਦੇਸ਼ ਭਰ 'ਚ ਕੇਂਦਰ ਅਤੇ ਸੂਬਾ ਸਰਕਾਰਾਂ ਕਿਸਾਨਾਂ ਦੀ ਆਰਥਿਕ ਹਾਲਤ ਮਜ਼ਬੂਤ ਕਰਨ ਲਈ ਕਈ ਯੋਜਨਾਵਾਂ ਚਲਾ ਰਹੀਆਂ ਹਨ। ਇਨ੍ਹਾਂ 'ਚ ਸਭ ਤੋਂ ਮਹੱਤਵਪੂਰਨ ਯੋਜਨਾ ਹੈ "ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ (PM-KISAN)", ਜਿਸ ਤਹਿਤ ਯੋਗ ਕਿਸਾਨਾਂ ਨੂੰ ਹਰ ਸਾਲ 6,000 ਰੁਪਏ ਦੀ ਆਰਥਿਕ ਸਹਾਇਤਾ ਦਿੱਤੀ ਜਾਂਦੀ ਹੈ। ਇਹ ਰਕਮ ਤਿੰਨ ਕਿਸ਼ਤਾਂ 'ਚ 2,000-2,000 ਰੁਪਏ ਕਰਕੇ ਜਾਰੀ ਦਿੱਤੀ ਜਾਂਦੀ ਹੈ।
ਇਹ ਵੀ ਪੜ੍ਹੋ : ਮਾਸਾਹਾਰੀ ਕਿਉਂ ਮੰਨੀ ਜਾਂਦੀ ਹੈ ਇਹ ਦਾਲ? ਸਾਧੂ-ਸੰਤ ਖਾਣ ਤੋਂ ਕਰਦੇ ਹਨ ਪਰਹੇਜ਼
ਹੁਣ ਤੱਕ 20 ਕਿਸ਼ਤਾਂ ਜਾਰੀ, 21ਵੀਂ ਨਵੰਬਰ 'ਚ ਆਉਣ ਦੀ ਉਮੀਦ
ਯੋਜਨਾ ਸ਼ੁਰੂ ਹੋਣ ਤੋਂ ਅੱਜ ਤੱਕ 20 ਕਿਸ਼ਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ, ਜਿਨ੍ਹਾਂ ਦਾ ਲਾਭ ਕਰੋੜਾਂ ਕਿਸਾਨਾਂ ਨੇ ਲਿਆ ਹੈ। ਹੁਣ ਸਾਰੇ ਕਿਸਾਨਾਂ ਨੂੰ 21ਵੀਂ ਕਿਸ਼ਤ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਰਿਪੋਰਟਾਂ ਅਨੁਸਾਰ, ਇਹ ਕਿਸ਼ਤ ਨਵੰਬਰ ਮਹੀਨੇ 'ਚ ਜਾਰੀ ਹੋ ਸਕਦੀ ਹੈ, ਹਾਲਾਂਕਿ ਕੇਂਦਰ ਸਰਕਾਰ ਵੱਲੋਂ ਇਸ ਬਾਰੇ ਅਜੇ ਤੱਕ ਅਧਿਕਾਰਿਕ ਤਾਰੀਕ ਦਾ ਐਲਾਨ ਨਹੀਂ ਕੀਤਾ ਗਿਆ। ਸੰਭਾਵਨਾ ਹੈ ਕਿ ਬਿਹਾਰ ਵਿਧਾਨ ਸਭਾ ਚੋਣਾਂ ਖ਼ਤਮ ਹੋਣ ਦੇ ਬਾਅਦ ਇਹ ਰਕਮ ਜਾਰੀ ਕੀਤੀ ਜਾਵੇਗੀ।
ਕਿਸ਼ਤ ਪ੍ਰਾਪਤ ਕਰਨ ਲਈ ਦਸਤਾਵੇਜ਼ ਅਪਡੇਟ ਕਰਨਾ ਲਾਜ਼ਮੀ
ਸਰਕਾਰ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੇ ਸਾਰੇ ਜ਼ਰੂਰੀ ਦਸਤਾਵੇਜ਼ ਸਮੇਂ 'ਤੇ ਅਪਡੇਟ ਕਰ ਲੈਣ, ਨਹੀਂ ਤਾਂ ਭੁਗਤਾਨ ਰੁਕ ਸਕਦਾ ਹੈ।
ਕਈ ਵਾਰ ਡਾਟਾ ਅਧੂਰਾ ਹੋਣ ਜਾਂ ਵੈਰੀਫਿਕੇਸ਼ਨ ਪੂਰੀ ਨਾ ਹੋਣ ਕਰਕੇ ਕਿਸਾਨਾਂ ਨੂੰ ਕਿਸ਼ਤ ਨਹੀਂ ਮਿਲਦੀ।
ਜੇ ਤੁਸੀਂ ਇਹ ਪ੍ਰਕਿਰਿਆ ਪੂਰੀ ਨਹੀਂ ਕੀਤੀ, ਤਾਂ ਯੋਗ ਹੋਣ ਦੇ ਬਾਵਜੂਦ ਵੀ ਤੁਸੀਂ 21ਵੀਂ ਕਿਸ਼ਤ ਦਾ ਲਾਭ ਨਹੀਂ ਲੈ ਸਕੋਗੇ।
ਇਹ ਵੀ ਪੜ੍ਹੋ : ਸਾਲ 2026 'ਚ ਅਮੀਰ ਹੋ ਜਾਣਗੇ ਇਨ੍ਹਾਂ ਰਾਸ਼ੀਆਂ ਦੇ ਲੋਕ! ਬਾਬਾ ਵੇਂਗਾ ਨੇ ਕਰ ਦਿੱਤੀ ਭਵਿੱਖਬਾਣੀ
ਇਹ 2 ਕੰਮ ਤੁਰੰਤ ਕਰੋ
1. ਜ਼ਮੀਨ-ਵੈਰੀਫਿਕੇਸ਼ਨ (Land Verification)
ਇਹ ਸਭ ਤੋਂ ਪਹਿਲਾ ਅਤੇ ਮਹੱਤਵਪੂਰਨ ਕਦਮ ਹੈ। ਇਸ 'ਚ ਤੁਹਾਡੀ ਖੇਤੀਯੋਗ ਜ਼ਮੀਨ ਦੀ ਵੈਰੀਫਿਕੇਸ਼ਨ ਕੀਤੀ ਜਾਂਦੀ ਹੈ ਤਾਂ ਜੋ ਇਹ ਯਕੀਨੀ ਹੋ ਸਕੇ ਕਿ ਤੁਸੀਂ ਅਸਲ ਕਿਸਾਨ ਹੋ ਅਤੇ ਤੁਹਾਡੇ ਨਾਮ 'ਤੇ ਜ਼ਮੀਨ ਹੈ।
ਜੇਕਰ ਇਹ ਪ੍ਰਕਿਰਿਆ ਪੂਰੀ ਨਹੀਂ ਕੀਤੀ ਗਈ, ਤਾਂ ਕਿਸ਼ਤ ਰੁਕ ਸਕਦੀ ਹੈ।
2. ਈ-ਕੇਵਾਈਸੀ ਅਤੇ ਆਧਾਰ ਲਿੰਕਿੰਗ (e-KYC & Aadhaar Linking)
ਇਹ ਦੂਜਾ ਲਾਜ਼ਮੀ ਕਦਮ ਹੈ। ਤੁਸੀਂ pmkisan.gov.in ਵੈਬਸਾਈਟ 'ਤੇ ਜਾ ਕੇ e-KYC ਆਨਲਾਈਨ ਕਰ ਸਕਦੇ ਹੋ ਜਾਂ ਨਜ਼ਦੀਕੀ ਕਾਮਨ ਸਰਵਿਸ ਸੈਂਟਰ (CSC) 'ਤੇ ਜਾ ਕੇ ਇਹ ਪ੍ਰਕਿਰਿਆ ਪੂਰੀ ਕਰਵਾ ਸਕਦੇ ਹੋ।
ਇਸ ਦੇ ਨਾਲ ਨਾਲ ਬੈਂਕ ਖਾਤੇ ਨੂੰ ਆਧਾਰ ਨਾਲ ਜੋੜਨਾ ਵੀ ਜ਼ਰੂਰੀ ਹੈ। ਜੇ ਖਾਤਾ ਲਿੰਕ ਨਹੀਂ ਹੈ ਤਾਂ ਭੁਗਤਾਨ ਰੁਕ ਸਕਦਾ ਹੈ। ਇਹ ਦੋਵੇਂ ਕਦਮ ਸਮੇਂ 'ਤੇ ਪੂਰੇ ਕਰਨ ਨਾਲ ਤੁਹਾਡੀ 21ਵੀਂ ਕਿਸ਼ਤ ਸਿੱਧੇ ਬੈਂਕ ਖਾਤੇ 'ਚ ਆਸਾਨੀ ਨਾਲ ਆ ਜਾਵੇਗੀ।
ਯੋਜਨਾ ਦਾ ਮੁੱਖ ਉਦੇਸ਼
ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦਾ ਮਕਸਦ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਆਰਥਿਕ ਸਹਾਇਤਾ ਪ੍ਰਦਾਨ ਕਰਨਾ ਹੈ, ਤਾਂ ਜੋ ਉਹ ਖੇਤੀ ਨਾਲ ਜੁੜੀਆਂ ਜ਼ਰੂਰਤਾਂ ਨੂੰ ਪੂਰਾ ਕਰ ਸਕਣ ਅਤੇ ਉਨ੍ਹਾਂ ਦੀ ਆਮਦਨੀ 'ਚ ਸਥਿਰਤਾ ਬਣੀ ਰਹੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
PM ਮੋਦੀ ਨੇ ਉਤਰਾਖੰਡ ਨੂੰ ਦਿੱਤੀ ਵੱਡੀ ਸੌਗਾਤ, 8,260 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਰੱਖਿਆ ਨੀਂਹ ਪੱਥਰ
NEXT STORY