ਵਾਸ਼ਿੰਗਟਨ (ਬਿਊਰੋ)— ਅਮਰੀਕਾ ਦੇ ਸ਼ਹਿਰ ਫਲੋਰਿਡਾ ਵਿਚ ਰਹਿੰਦੇ ਇਕ ਵਿਅਕਤੀ ਨੇ ਤਿੰਨ ਦਹਾਕਿਆਂ ਤੱਕ ਖੁਦ ਨੂੰ ਸਾਊਦੀ ਸ਼ਾਹੀ ਪ੍ਰਿੰਸ ਦੇ ਤੌਰ 'ਤੇ ਪੇਸ਼ ਕੀਤਾ। ਇਸ ਦੇ ਨਾਲ ਹੀ ਉਸ ਨੇ 80 ਲੱਖ ਡਾਲਰ ਦੀ ਧੋਖਾਧੜੀ ਕੀਤੀ। ਇਸ ਜ਼ੁਰਮ ਵਿਚ ਉਸ ਨੂੰ 18 ਸਾਲ ਜੇਲ ਦੀ ਸਜ਼ਾ ਸੁਣਾਈ ਗਈ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਰੋਲੈਕਸ ਘੜੀਆਂ ਅਤੇ ਮਹਿੰਗੇ ਬ੍ਰੈਸਲੇਟ ਪਾਉਣ ਦੇ ਸ਼ੁਕੀਨ 48 ਸਾਲ ਦੇ ਐਨਥਨੀ ਗਿਗਨੈਕ ਨੇ ਰੀਗਲ ਘਪਲੇ ਨਾਲ ਆਪਣੇ ਐਸ਼ੋ ਆਰਾਮ ਦੀ ਇਕ ਦੁਨੀਆ ਬਣਾ ਲਈ ਸੀ।
ਗਿਗਨੈਕ ਫਰਜ਼ੀ ਡਿਪਲੋਮੈਟਿਕ ਕ੍ਰਿਡੇਸ਼ੀਂਅਲ ਅਤੇ ਬੌਡੀਗਾਰਡ ਦੀ ਵਰਤੋਂ ਕਰਦਾ ਸੀ। ਗਿਗਨੈਕ ਖੁਦ ਨੂੰ ਖਾਲਿਦ ਬਿਨ ਅਲ-ਸਊਦ ਦੱਸਦਾ ਸੀ। ਉਹ ਮੀਆਮਾ ਦੇ ਪੋਸ਼ ਇਲਾਕੇ ਫਿਸ਼ਰ ਆਈਲੈਂਡ ਵਿਚ ਰਹਿੰਦਾ ਸੀ ਅਤੇ ਫਰਜ਼ੀ ਡਿਪਲੋਮੈਟਿਕ ਲਾਈਸੈਂਸ ਪਲੇਟ ਜ਼ਰੀਏ ਫਰਾਰੀ ਵਿਚ ਘੁੰਮਦਾ ਸੀ। ਉਹ ਨਿਵੇਸ਼ਕਾਂ ਅਤੇ ਤੋਹਫੇ ਦੇਣ ਵਾਲਿਆਂ ਨੂੰ ਆਕਰਸ਼ਿਤ ਕਰਦਾ ਸੀ। ਉਹ ਆਪਣੇ ਨਾਲ ਨਕਲੀ ਬੌਡੀਗਾਰਡ ਲਿਜਾਂਦਾ ਸੀ ਜੋ ਨਕਲੀ ਡਿਪਲੋਮੈਟਿਕ ਕਾਗਜ਼ਾਤ ਫੜੀ ਰੱਖਦੇ ਸਨ। ਗਿਗਨੈਕ ਸ਼ਾਹੀ ਪ੍ਰੋਟੋਕਾਲ ਮੁਤਾਬਕ ਆਪਣੀ ਖਿਦਮਤ ਕਰਨ ਦੀ ਮੰਗ ਕਰਦਾ ਸੀ। ਇਸ ਦੇ ਜ਼ਰੀਏ ਉਹ ਸੰਭਾਵਿਤ ਨਿਵੇਸ਼ਕਾਂ ਤੋਂ ਤੋਹਫਿਆਂ ਦੀ ਮੰਗ ਨੂੰ ਜਾਇਜ਼ ਮੰਨਦਾ ਸੀ।
ਦਰਜਨਾਂ ਲੋਕਾਂ ਨੇ ਉਸ ਦੇ ਬੈਂਕ ਖਾਤੇ ਵਿਚ ਇਹ ਸੋਚ ਕੇ ਰਾਸ਼ੀ ਜਮਾਂ ਕੀਤੀ ਕਿ ਉਹ ਉਨ੍ਹਾਂ ਨੂੰ ਨਿਵੇਸ਼ ਕਰੇਗਾ। ਗਿਗਨੈਕ ਨੇ ਆਪਣੇ ਅਪਾਰਟਮੈਂਟ ਵਿਚ 'ਸੁਲਤਾਨ' ਲਿਖਿਆ ਹੋਇਆ ਬੋਰਡ ਲਗਾਇਆ ਹੋਇਆ ਸੀ। ਉਹ ਲੋਕਾਂ ਤੋਂ ਮਿਲਣ ਵਾਲੀ ਰਾਸ਼ੀ ਨੂੰ ਨਿਵੇਸ਼ ਕਰਨ ਦੀ ਬਜਾਏ ਉਸ ਨਾਲ ਡਿਜ਼ਾਈਨਰ ਕੱਪੜੇ ਖਰੀਦਣ ਤੋਂ ਲੈ ਕੇ ਯਾਟਸ ਅਤੇ ਪ੍ਰਾਈਵੇਟ ਜੈੱਟ ਰਾਈਡ 'ਤੇ ਖਰਚ ਕੀਤੇ। ਦੱਸਿਆ ਗਿਆ ਹੈ ਕਿ ਕੋਲੰਬੀਆ ਵਿਚ ਜਨਮੇ ਗਿਗਨੈਕ ਨੂੰ 7 ਸਾਲ ਦੀ ਉਮਰ ਵਿਚ ਮਿਸ਼ੀਗਨ ਵਿਚ ਇਕ ਪਰਿਵਾਰ ਨੇ ਗੋਦ ਲਿਆ ਸੀ।
10 ਸਾਲ ਬਾਅਦ 17 ਸਾਲ ਦੀ ਉਮਰ ਵਿਚ ਉਸ ਦਾ ਹੰਕਾਰ ਸਾਹਮਣੇ ਆਇਆ। ਉਸ ਦੇ ਬਾਅਦ ਗਿਗਨੈਕ ਨੂੰ ਕਈ ਵਾਰ ਧੋਖਾਧੜੀ ਦੇ ਜ਼ੁਰਮ ਵਿਚ ਦੋਸ਼ੀ ਠਹਿਰਾਇਆ ਗਿਆ ਅਤੇ ਗ੍ਰਿਫਤਾਰ ਕੀਤਾ ਗਿਆ। ਨਵੰਬਰ 2017 ਵਿਚ ਗਿਗਨੈਕ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਇਲੈਕਟ੍ਰੋਨਿਕ ਧੋਖਾਧੜੀ ਅਤੇ ਪਛਾਣ ਦੀ ਚੋਰੀ ਕਰਨ ਸਮੇਤ 18 ਮਾਮਲਿਆਂ ਦੇ ਦੋਸ਼ ਲਗਾਏ ਗਏ। ਯੂ.ਐੱਸ. ਅਟਾਰਨੀ ਏਰੀਆਨਾ ਫਜਾਰਡੋ ਓਰਸ਼ਾਨ ਨੇ ਇਕ ਬਿਆਨ ਵਿਚ ਕਿਹਾ ਕਿ ਪਿਛਲੇ ਤਿੰਨ ਦਹਾਕਿਆਂ ਦੌਰਾਨ ਐਨਥਨੀ ਗਿਗਨੈਕ ਨੇ ਖੁਦ ਨੂੰ ਫਰਜ਼ੀ ਤਰੀਕੇ ਨਾਲ ਸਾਊਦੀ ਰਾਜਕੁਮਾਰ ਦੇ ਤੌਰ 'ਤੇ ਪੇਸ਼ ਕੀਤਾ। ਅਨੇਕਾਂ ਨਿਵੇਸ਼ਕਾਂ ਨਾਲ ਹੇਰਾ-ਫੇਰੀ ਕੀਤੀ, ਉਨ੍ਹਾਂ ਨੂੰ ਪੀੜਤ ਕੀਤਾ ਅਤੇ ਘਪਲੇ ਕੀਤੇ। ਅਦਾਲਤ ਵਿਚ ਉਸ ਨੂੰ 18 ਸਾਲ ਕੈਦ ਦੀ ਸਜ਼ਾ ਸੁਣਾਈ ਗਈ।
ਦਫਤਰ 'ਚ ਮੌਜੂਦ ਧੂੜ-ਧੂੰਏਂ ਤੋਂ ਹੁੰਦੀ ਹੈ ਫੇਫੜਿਆਂ ਦੀ ਬੀਮਾਰੀ : ਰਿਪੋਰਟ
NEXT STORY