ਵਾਸ਼ਿੰਗਟਨ (ਬਿਊਰੋ): ਕੋਰੋਨਾਵਾਇਰਸ ਮੁੱਦੇ 'ਤੇ ਚੀਨ ਲਗਾਤਾਰ ਅਮਰੀਕਾ ਦੇ ਨਿਸ਼ਾਨੇ 'ਤੇ ਹੈ। ਅਮਰੀਕਾ ਨੇ ਹੁਣ ਚੀਨ 'ਤੇ ਕੋਰੋਨਾ ਵੈਕਸੀਨ ਦੀ ਰਿਸਰਚ ਚੋਰੀ ਕਰਨ ਦਾ ਦੋਸ਼ ਲਗਾਇਆ ਹੈ। ਅਮਰੀਕੀ ਨਿਆਂ ਵਿਭਾਗ ਦਾ ਦੋਸ਼ ਹੈ ਕਿ 2 ਚੀਨੀ ਹੈਕਰਾਂ ਨੇ ਰਿਸਰਚ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਅਤੇ ਚੀਨੀ ਮੰਤਰਾਲੇ ਦੇ ਨਾਲ ਕੰਮ ਕਰਦੇ ਹੋਏ ਅਮਰੀਕਾ ਅਤੇ ਹਾਂਗਕਾਂਗ ਵਿਚ ਮਨੁੱਖੀ ਅਧਿਕਾਰ ਕਾਰਕੁੰਨਾਂ ਨੂੰ ਵੀ ਨਿਸ਼ਾਨਾ ਬਣਾਇਆ।
ਅਮਰੀਕੀ ਨਿਆਂ ਵਿਭਾਗ ਨੇ ਕਿਹ ਕਿ ਚੀਨੀ ਹੈਕਰਾਂ ਨੇ ਅਮਰੀਕਾ ਅਤੇ ਦੁਨੀਆ ਦੇ ਕਈ ਦੂਜੇ ਦੇਸ਼ਾਂ ਦੀਆਂ ਲੱਗਭਗ 100 ਤੋਂ ਜ਼ਿਆਦਾ ਕੰਪਨੀਆਂ ਦੀ ਕੋਰੋਨਾ ਵੈਕਸੀਨ ਨਾਲ ਸਬੰਧਤ ਗੁਪਤ ਜਾਣਕਾਰੀਆਂ ਅਤੇ ਬੌਧਿਕ ਜਾਇਦਾਦ ਦੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ। ਰਾਸ਼ਟਰੀ ਸੁਰੱਖਿਆ ਦੇ ਸਹਾਇਕ ਅਟਾਰਨੀ ਜਨਰਲ ਜੌਨ ਡਿਮਰਸ ਨੇ ਦੱਸਿਆ ਕਿ ਚੀਨੀ ਹੈਕਰਾਂ ਲੀ ਸ਼ੀਆਓਯੂ ਅਤੇ ਡੋਂਗ ਜਿਆਜੀ ਨੇ ਸੰਯੁਕਤ ਰਾਜ ਅਮਰੀਕਾ ਅਤੇ ਹਾਂਗਕਾਂਗ ਵਿਚ ਮਨੁੱਖੀ ਅਧਿਕਾਰ ਕਾਰਕੁੰਨਾਂ ਨੂੰ ਵੀ ਆਪਣਾ ਨਿਸ਼ਾਨਾ ਬਣਾਇਆ ਹੈ।
ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਕਹਿਰ : ਆਸਟ੍ਰੇਲੀਆ ਨੇ ਰਿਕਾਰਡ ਉੱਚ ਬਜਟ ਘਾਟੇ ਦਾ ਕੀਤਾ ਐਲਾਨ
ਡਿਮਰਸ ਨੇ ਕਿਹਾ ਕਿ ਹੈਕਰਸ ਚੀਨ ਦੇ ਰਾਜ ਦੇ ਸੁਰੱਖਿਆ ਮੰਤਰਾਲੇ ਦੇ ਨਾਲ ਕੰਮ ਕਰ ਰਹੇ ਸਨ। ਇੱਥੇ ਦੱਸ ਦਈਏ ਕਿ ਵਿਭਿੰਨ ਮੁੱਦਿਆਂ 'ਤੇ ਗਤੀਰੋਧ ਦੇ ਵਿਚ ਅਮਰੀਕਾ ਅਤੇ ਚੀਨ ਦੇ ਵਿਚ ਤਣਾਅ ਲਗਾਤਾਰ ਵੱਧਦਾ ਜਾ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਸ਼ੁਰੂ ਤੋਂ ਹੀ ਗਲੋਬਲ ਮਹਾਮਾਰੀ ਨੂੰ ਲੈ ਕੇ ਚੀਨ 'ਤੇ ਨਿਸ਼ਾਨਾ ਵਿੰਨ੍ਹਦੇ ਆਏ ਹਨ ਉੱਥੇ ਦੱਖਣੀ ਚੀਨ ਸਾਗਰ ਵਿਚ ਚੀਨ ਦੇ ਦਬਦਬੇ ਨੂੰ ਵੀ ਅਮਰੀਕਾ ਚੁਣੌਤੀ ਦੇ ਰਿਹਾ ਹੈ।
ਅਮਰੀਕਾ 'ਚ ਹਿਊਸਟਨ ਚੀਨੀ ਵਣਜ ਦੂਤਾਵਾਸ ਬੰਦ ਕਰਨ ਦੇ ਮਾਮਲੇ 'ਚ ਨਵਾਂ ਮੋੜ
NEXT STORY