ਵਾਸ਼ਿੰਗਟਨ- ਅਮਰੀਕਾ ਦੇ ਉੱਪਰਲੇ ਸਦਨ ਵਿਚ ਨੇਤਾ ਮਿਚ ਮੈਕਕੋਨੇਲ ਨੇ ਫਰਵਰੀ ਵਿਚ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਮਹਾਦੋਸ਼ 'ਤੇ ਸੁਣਵਾਈ ਕਰਨ ਦਾ ਪ੍ਰਸਤਾਵ ਰੱਖਿਆ ਹੈ।
ਟਰੰਪ 'ਤੇ ਕੈਪੀਟਲ ਹਿੱਲ ਉੱਤੇ 6 ਜਨਵਰੀ ਨੂੰ ਦੰਗੇ ਭੜਕਾਉਣ ਦੇ ਦੋਸ਼ ਵਿਚ ਅਮਰੀਕੀ ਉੱਚ ਸਦਨ ਨੇ ਪਿਛਲੇ ਹਫ਼ਤੇ ਮਹਾਦੋਸ਼ ਚਲਾਇਆ ਸੀ।
ਟਰੰਪ ਨੇ ਦੋਸ਼ਾਂ ਨੂੰ ਖਾਰਜ ਕਰਦੇ ਹੋਏ ਦੱਸਿਆ ਸੀ ਕਿ ਕੈਪੀਟਲ ਹਿੱਲ ਵਿਚ ਪ੍ਰਦਰਸ਼ਨਕਾਰੀਆਂ ਦੇ ਆਉਣ ਤੋਂ ਪਹਿਲਾਂ ਉਨ੍ਹਾਂ ਜੋ ਭਾਸ਼ਣ ਦਿੱਤਾ, ਉਹ ਪੂਰੀ ਤਰ੍ਹਾਂ ਠੀਕ ਸੀ। ਸਮਰਥਕ ਕਾਂਗਰਸ ਨੂੰ ਰਾਸ਼ਟਰਪਤੀ ਜੋਅ ਬਾਈਡੇਨ ਦੀ ਚੋਣ ਜਿੱਤਣ ਦਾ ਸਰਟੀਫਿਕੇਟ ਦੇਣ ਤੋਂ ਰੋਕਣ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਦੌਰਾਨ ਹਿੰਸਾ ਹੋਈ ਤੇ 5 ਲੋਕਾਂ ਦੀ ਮੌਤ ਹੋਈ।
ਜ਼ਿਕਰਯੋਗ ਹੈ ਕਿ ਜੋਅ ਬਾਈਡੇਨ ਦੇ ਸਹੁੰ ਚੁੱਕ ਸਮਾਗਮ ਵਿਚ ਡੋਨਾਲਡ ਟਰੰਪ ਨਹੀਂ ਪੁੱਜੇ ਅਤੇ ਸਾਰੀਆਂ ਰਸਮਾਂ ਉਪ ਰਾਸ਼ਟਰਪਤੀ ਰਹੇ ਮਾਈਕ ਪੇਂਸ ਨੇ ਹੀ ਨਿਭਾਈਆਂ। ਅੱਜ-ਕੱਲ ਟਰੰਪ ਫਲੋਰੀਡਾ ਦੇ ਮਾਰ-ਏ-ਲਾਗੋ ਵਿਚ ਰਹਿ ਰਹੇ ਹਨ।
ਚੀਨ 'ਚ ਫੈਲੀ ਨਵੀਂ ਬੀਮਾਰੀ, 1000 ਸੂਰ ਇਨਫੈਕਟਿਡ
NEXT STORY