ਇੰਟਰਨੈਸ਼ਨਲ ਡੈਸਕ- ਹਾਲ ਹੀ ਵਿੱਚ ਅਮਰੀਕਾ ਦੀ ਇੱਕ ਫਲਾਈਟ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ। ਨਿਊ ਜਰਸੀ ਦੇ ਨੇਵਾਰਕ ਹਵਾਈ ਅੱਡੇ ਤੋਂ ਰੋਮ ਜਾਣ ਵਾਲੀ ਯੂਨਾਈਟਿਡ ਏਅਰਲਾਈਨਜ਼ ਦੀ ਉਡਾਣ ਸਿਰਫ 10 ਮਿੰਟ ਦੇ ਅੰਦਰ ਹਵਾ ਵਿੱਚ 28,000 ਫੁੱਟ ਤੱਕ ਹੇਠਾਂ ਆ ਗਈ। ਇੰਨਾ ਹੀ ਨਹੀਂ ਸੈਂਕੜੇ ਯਾਤਰੀਆਂ ਨੂੰ ਲਿਜਾ ਰਿਹਾ ਇਹ ਜਹਾਜ਼ ਇੰਨੇ ਹੇਠਾਂ ਆਉਣ ਤੋਂ ਬਾਅਦ ਅਚਾਨਕ ਆਪਣੇ ਰਸਤੇ ਤੋਂ ਮੁੜ ਗਿਆ ਅਤੇ ਯਾਤਰੀਆਂ ਨੂੰ ਵਾਪਸ ਨੇਵਾਰਕ ਹਵਾਈ ਅੱਡੇ 'ਤੇ ਲੈ ਗਿਆ।
ਜਾਣੋ ਪੂਰੀ ਘਟਨਾ ਬਾਰੇ
ਬੋਇੰਗ 777 ਜਹਾਜ਼ 'ਚ 270 ਯਾਤਰੀ ਅਤੇ 40 ਕੈਬਿਨ ਕਰੂ ਸਵਾਰ ਸਨ। ਫਲਾਈਟ ਅਵੇਅਰ ਡੇਟਾ ਦਾ ਹਵਾਲਾ ਦਿੰਦੇ ਹੋਏ ਅਮਰੀਕੀ ਮੀਡੀਆ ਨੇ ਦੱਸਿਆ ਕਿ ਨੇਵਾਰਕ ਤੋਂ ਰੋਮ ਜਾਣ ਵਾਲੇ ਜਹਾਜ਼ ਨੇ ਰਾਤ 8:37 ਵਜੇ ਨੇਵਾਰਕ ਲਿਬਰਟੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰੀ ਅਤੇ ਅੱਧੀ ਰਾਤ 12:27 'ਤੇ ਵਾਪਸ ਹਵਾਈ ਅੱਡੇ 'ਤੇ ਉਤਰਿਆ।
ਏਅਰਲਾਈਨ ਨੇ ਘਟਨਾ ਪਿੱਛੇ ਦੱਸੀ ਇਹ ਵਜ੍ਹਾ
ਏਅਰਲਾਈਨ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਕੈਬਿਨ ਪ੍ਰੈਸ਼ਰ ਘੱਟ ਹੋਣ ਕਾਰਨ ਜਹਾਜ਼ ਨੂੰ ਨੇਵਾਰਕ ਪਰਤਣਾ ਪਿਆ। ਏਅਰਲਾਈਨ ਦੇ ਬੁਲਾਰੇ ਨੇ ਦੱਸਿਆ ਕਿ ਜਹਾਜ਼ ਸੁਰੱਖਿਅਤ ਪਹੁੰਚ ਗਿਆ ਅਤੇ ਕੈਬਿਨ ਪ੍ਰੈਸ਼ਰ ਦਾ ਕੋਈ ਨੁਕਸਾਨ ਨਹੀਂ ਹੋਇਆ। ਫੈਡਰੇਸ਼ਨ ਏਵੀਏਸ਼ਨ ਪ੍ਰਸ਼ਾਸਨ ਨੇ ਵੀ ਦਬਾਅ ਦੇ ਮੁੱਦੇ ਨੂੰ ਸਵੀਕਾਰ ਕਰਦੇ ਹੋਏ ਕਿਹਾ ਕਿ ਕੈਬਿਨ ਵਿੱਚ ਦਬਾਅ ਦੀ ਕਮੀ ਨੇ ਪਾਇਲਟ ਨੂੰ ਜਹਾਜ਼ ਨੂੰ ਮੋੜਨ ਲਈ ਮਜਬੂਰ ਕੀਤਾ। ਉਸ ਨੇ ਅੱਗੇ ਕਿਹਾ ਕਿ ਜਦੋਂ ਸਵਿੱਚ ਅੱਪ ਹੋਇਆ ਤਾਂ ਜਹਾਜ਼ 10 ਮਿੰਟਾਂ ਵਿੱਚ 28,000 ਤੱਕ ਹੇਠਾਂ ਆ ਗਿਆ।
ਪੜ੍ਹੋ ਇਹ ਅਹਿਮ ਖ਼ਬਰ-ਕਿਮ ਨੇ ਰੂਸ 'ਚ ਲੜਾਕੂ ਜਹਾਜ਼ਾਂ ਦੀ ਫੈਕਟਰੀ ਦਾ ਕੀਤਾ ਦੌਰਾ, ਅਮਰੀਕਾ ਸਣੇ ਕਈ ਦੇਸ਼ਾਂ ਨੇ ਦਿੱਤੀ ਚੇਤਾਵਨੀ (ਤਸਵੀਰਾਂ)
ਏਅਰਲਾਈਨ ਨੇ ਦੱਸਿਆ ਕਿ ਜਹਾਜ਼ ਦੇ ਸਾਰੇ ਯਾਤਰੀਆਂ ਨੂੰ ਦੂਜੇ ਜਹਾਜ਼ 'ਚ ਬਿਠਾ ਕੇ ਉਨ੍ਹਾਂ ਦੀ ਮੰਜ਼ਿਲ 'ਤੇ ਪਹੁੰਚਾਇਆ ਗਿਆ ਹੈ। ਇਸੇ ਤਰ੍ਹਾਂ ਦੀ ਘਟਨਾ ਪਿਛਲੇ ਸਾਲ ਦਸੰਬਰ ਵਿੱਚ ਵੀ ਵਾਪਰੀ ਸੀ। ਦਰਅਸਲ ਯੂਨਾਈਟਿਡ ਏਅਰਲਾਈਨਜ਼ ਦੀ ਫਲਾਈਟ UA1722 ਨੇ ਮਾਉਈ ਦੇ ਕਹਲੁਈ ਹਵਾਈ ਅੱਡੇ ਤੋਂ ਸੈਨ ਫਰਾਂਸਿਸਕੋ ਲਈ ਉਡਾਣ ਭਰੀ ਸੀ ਅਤੇ ਅਚਾਨਕ 22,000 ਫੁੱਟ ਤੋਂ ਹੇਠਾਂ ਆ ਗਈ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਰੂਸ ਨੇ ਅਮਰੀਕਾ ਦੇ 2 ਡਿਪਲੋਮੈਟਾਂ ਨੂੰ 7 ਦਿਨਾਂ ਦੇ ਅੰਦਰ ਦੇਸ਼ ਛੱਡਣ ਦਾ ਦਿੱਤਾ ਹੁਕਮ
NEXT STORY