ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਫਰਿਜ਼ਨੋ ਵਿਚ ਕੋਰੋਨਾ ਵਾਇਰਸ ਮਹਾਮਾਰੀ ਕਰਕੇ ਕੀਤੀ ਤਾਲਾਬੰਦੀ ਅਤੇ ਸਾਵਧਾਨੀਆਂ ਕਰਕੇ ਬੰਦ ਕੀਤੇ ਗਏ ਸਕੂਲ ਅਗਲੇ ਹਫਤੇ ਖੁੱਲ੍ਹਣ ਜਾ ਰਹੇ ਹਨ। ਜ਼ਿਲ੍ਹਾ ਪ੍ਰਸ਼ਾਸਨ ਨੇ ਸੋਮਵਾਰ ਤੋਂ ਸਕੂਲ ਚਾਲੂ ਕਰਨ ਲਈ ਅਧਿਆਪਕਾਂ ਨੂੰ ਕਿਹਾ ਹੈ ਪਰ ਕੁਝ ਅਧਿਆਪਕਾਂ ਅਤੇ ਮਾਪਿਆਂ ਦਾ ਕਹਿਣਾ ਹੈ ਕਿ ਇਹ ਇਕ ਜਲਦਬਾਜ਼ੀ ਵਾਲਾ ਫੈਸਲਾ ਹੈ ਅਤੇ ਉਨ੍ਹਾਂ ਦੁਬਾਰਾ ਇਸ ਬਾਰੇ ਗੱਲਬਾਤ ਬੰਦ ਕਰ ਦਿੱਤੀ ਗਈ ਹੈ।
ਸੰਗੇਰ ਯੂਨੀਫਾਈਡ ਸਕੂਲ ਦੇ ਅਧਿਆਪਕਾਂ ਨੂੰ ਸੋਮਵਾਰ ਨੂੰ ਕੈਂਪਸ ਵਾਪਸ ਜਾਣ ਲਈ ਕਿਹਾ ਗਿਆ ਹੈ ਪਰ ਉਨ੍ਹਾਂ ਅਨੁਸਾਰ ਉਹ ਕੋਰੋਨਾ ਵਾਇਰਸ ਮਹਾਮਾਰੀ ਦੇ ਦੌਰਾਨ ਵਾਪਸ ਆਉਣਾ ਸੁਰੱਖਿਅਤ ਮਹਿਸੂਸ ਨਹੀਂ ਕਰਦੇ ਹਨ। ਇਕ ਹੋਰ ਅਧਿਆਪਕ ਮੁਤਾਬਕ ਸਕੂਲ ਖੋਲ੍ਹਣ ਸੰਬੰਧੀ ਇਕ ਸਰਵੇ ਕਰਵਾਉਣ ਦੀ ਲੋੜ ਹੈ। ਸੰਗੇਰ ਯੂਨੀਫਾਈਡ ਸੁਪਰਡੈਂਟ ਐਡੀਲਾ ਜੋਨਸ ਨੇ ਕਿਹਾ ਕਿ ਇਹ ਜ਼ਿਲ੍ਹਾ, ਜਿਸ ਵਿਚ ਤਕਰੀਬਨ 700 ਸਿੱਖਿਅਕ ਅਤੇ 12,600 ਵਿਦਿਆਰਥੀ ਹਨ ਜਦਕਿ ਅਧਿਆਪਕਾਂ ਨੂੰ ਨਹੀਂ ਪੁੱਛਿਆ ਗਿਆ ਕਿ ਉਹ ਵਾਪਸ ਆਉਣਾ ਚਾਹੁੰਦੇ ਹਨ ਜਾਂ ਨਹੀ।
ਇਹ ਵੀ ਪੜ੍ਹੋ- ਮੈਲਬੌਰਨ 'ਚ ਵਾਪਰੇ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਦੀ ਮੌਤ
ਇਕ ਅਧਿਆਪਕ ਯੂਨੀਅਨ ਅਨੁਸਾਰ ਪਿਛਲੇ ਹਫ਼ਤੇ ਸੈਂਸਰ ਯੂਨੀਫਾਈਡ ਟੀਚਰਜ਼ ਐਸੋਸੀਏਸ਼ਨ ਦੀ ਬੈਠਕ ਦੌਰਾਨ, ਲਗਭਗ 200 ਅਧਿਆਪਕਾਂ ਦਾ ਸਰਵੇਖਣ ਕੀਤਾ ਗਿਆ ਸੀ ਅਤੇ 81 ਫੀਸਦੀ ਨੇ ਕਿਹਾ ਸੀ ਕਿ ਉਹ ਵਿਅਕਤੀਗਤ ਅਧਿਆਪਨ ਵਿੱਚ ਵਾਪਸ ਪਰਤਣਾ ਸੁਰੱਖਿਅਤ ਨਹੀਂ ਮਹਿਸੂਸ ਕਰਦੇ ਕਿਉਂਕਿ ਮਹਾਮਾਰੀ ਦਾ ਖ਼ਤਰਾ ਅਜੇ ਟਲਿਆ ਨਹੀਂ ਹੈ। ਸਕੂਲ ਖੋਲ੍ਹਣ ਸੰਬੰਧੀ ਯੂਨੀਫਾਈਡ ਦੀ ਪ੍ਰਸਤਾਵਿਤ ਯੋਜਨਾ ਅਨੁਸਾਰ, ਵਿਦਿਆਰਥੀਆਂ ਨੂੰ ਦੋ ਸਮੂਹਾਂ ਵਿੱਚ ਵੰਡਿਆ ਜਾਵੇਗਾ ਅਤੇ ਵਿਦਿਆਰਥੀਆਂ ਦਾ ਹਰੇਕ ਸਮੂਹ ਗ੍ਰੇਡ ਦੇ ਹਿਸਾਬ ਨਾਲ ਹਫਤੇ ਦੇ ਚਾਰ ਦਿਨ ਸਵੇਰੇ ਜਾਂ ਦੁਪਹਿਰ ਨੂੰ ਦੋ ਘੰਟੇ ਅਤੇ 45 ਮਿੰਟ ਦੇ ਵਿਚਕਾਰ ਕੈਂਪਸ ਵਿੱਚ ਰਹੇਗਾ। ਬਾਕੀ ਦਿਨ ਵਿਦਿਆਰਥੀ ਘਰ ਤੋਂ ਆਨਲਾਈਨ ਕੰਮ ਕਰਨਗੇ । ਸੁਪਰਡੈਂਟ ਜੋਨਸ ਨੇ ਕਿਹਾ ਕਿ ਜ਼ਿਲੇ ਵਿੱਚ ਸਕੂਲ ਮੁੜ ਖੋਲ੍ਹਣ ਵਾਲੀ ਟਾਸਕ ਫੋਰਸ ਹੈ ਜਿਸ ਵਿਚ 125 ਅਧਿਆਪਕ, ਸਟਾਫ ਅਤੇ ਮਾਪੇ ਸ਼ਾਮਲ ਹਨ। ਵੱਖ-ਵੱਖ ਅਧਿਆਪਕ ਸਮੂਹਾਂ ਦੇ ਨਾਲ ਮਿਲ ਕੇ ਇਹ ਟਾਸਕ ਫੋਰਸ ਮਾਰਗ ਦਰਸ਼ਨ ਦਿੰਦੀ ਹੈ।
ਮੈਲਬੌਰਨ 'ਚ ਵਾਪਰੇ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਦੀ ਮੌਤ
NEXT STORY