ਵਾਸ਼ਿੰਗਟਨ (ਭਾਸ਼ਾ)— ਅਮਰੀਕੀ ਰਾਜ ਡੈਲਾਵੇਅਰ ਦੇ ਗਵਰਨਰ ਜੌਨ ਕਾਰਨੀ ਨੇ ਅਪ੍ਰੈਲ 2019 ਨੂੰ 'ਡੈਲਾਵੇਅਰ ਸਿੱਖ ਅਵੇਅਰਨੈੱਸ ਐਂਡ ਐਪਰੀਸੀਏਸ਼ਨ ਮੰਥ' (Delaware Sikh Awareness and Appreciation Month) ਐਲਾਨ ਕਰਨ ਦੇ ਇਕ ਸਰਕਾਰੀ ਐਲਾਨ 'ਤੇ ਦਸਤਖਤ ਕੀਤੇ ਹਨ। ਇਹ ਕਦਮ ਸਿੱਖ ਭਾਈਚਾਰੇ ਵੱਲੋਂ ਰਾਜ ਦੇ ਆਰਥਿਕ ਅਤੇ ਸਮਾਜਿਕ ਖੇਤਰ ਵਿਚ ਕੀਤੇ ਗਏ ਯੋਗਦਾਨ ਨੂੰ ਦੇਖਦਿਆਂ ਚੁੱਕਿਆ ਗਿਆ ਹੈ। ਮੰਗਲਵਾਰ ਨੂੰ ਕੀਤੇ ਗਏ ਐਲਾਨ ਵਿਚ ਕਾਰਨੀ ਨੇ ਕਿਹਾ ਕਿ ਡੈਲਾਵੇਅਰ ਅਤੇ ਅਮਰੀਕੀ ਰਾਜਾਂ ਵਿਚ ਸਿੱਖ ਅਮਰੀਕੀਆਂ ਨੇ ਸ਼ਾਨਦਾਰ ਯੋਗਦਾਨ ਦਿੱਤਾ ਹੈ। ਇਸ ਤੋਂ ਪਹਿਲਾਂ ਡੈਲਾਵੇਅਰ ਹਾਊਸ ਆਫ ਰੀਪ੍ਰੀਜੈਂਟੇਟੇਟਿਵ ਐਂਡ ਸੈਨੇਟ ਨੇ ਸਰਬਸੰਮਤੀ ਨਾਲ ਅਪ੍ਰੈਲ 2019 ਨੂੰ 'ਡੈਲਾਵੇਅਰ ਸਿੱਖ ਅਵੇਅਰਨੈੱਸ ਐਂਡ ਐਪਰੀਸੀਏਸ਼ਨ ਮੰਥ' ਐਲਾਨ ਕਰਨ ਲਈ ਇਕ ਪ੍ਰਸਤਾਵਿਤ ਪ੍ਰਸਤਾਵ (An occasional proposal) ਪਾਸ ਕਰਨ ਦਾ ਐਲਾਨ ਕੀਤਾ।
ਡੈਲਾਵੇਅਰ ਸਿੱਖ ਅਵੇਅਰਨੈੱਸ ਕੋਇਲਿਸ਼ਨ (ਡੀ.ਐੱਸ.ਏ.ਸੀ.) ਦੇ ਪ੍ਰਧਾਨ ਚਰਨਜੀਤ ਸਿੰਘ ਮਿਨਹਾਸ ਨੇ ਦੱਸਿਆ ਕਿ ਇਸ ਸਾਲ ਦਾ ਪ੍ਰਸਤਾਵ ਵਿਸ਼ੇਸ਼ ਮਹੱਤਵ ਰੱਖਦਾ ਹੈ ਕਿਉਂਕਿ ਇਸ਼ ਸਾਲ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ 550ਵੀਂ ਵਰ੍ਹੇਗੰਢ ਹੈ। ਸਦਨ ਵਿਚ ਪ੍ਰਸਤਾਵ ਪੇਸ਼ ਕਰਨ ਤੋਂ ਪਹਿਲਾਂ ਡੀ.ਐੱਸ.ਏ.ਸੀ. ਨੇ ਵੱਖ-ਵੱਖ ਧਾਰਮਿਕ ਆਗੂਆਂ ਲਈ ਇਕ ਭੋਜਨ ਸੈਸ਼ਨ ਅਤੇ ਪੇਸ਼ਕਾਰੀ ਦਾ ਆਯੋਜਨ ਕੀਤਾ ਸੀ, ਜਿਸ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦੇ ਸਾਰੇ ਪਹਿਲੂਆਂ ਅਤੇ ਉਨ੍ਹਾਂ ਦੀ ਮਹੱਤਤਾ 'ਤੇ ਚਰਚਾ ਕੀਤੀ ਗਈ।
ਮਿਨਹਾਸ ਨੇ ਦੱਸਿਆ,''ਕਾਰਵਾਈ ਦੇ ਦਿਨ ਸੈਸ਼ਨ ਦੌਰਾਨ ਕਰੀਬ 100 ਮਹਿਮਾਨਾਂ ਨੂੰ ਸ਼ਾਮਲ ਹੁੰਦੇ ਦੇਖਣਾ ਅਦਭੁੱਤ ਸੀ।'' ਇਸ ਆਯੋਜਨ ਵਿਚ ਭਾਰਤੀ ਦੂਤਘਰ ਦੇ ਕਮਿਊਨਿਟੀ ਮਾਮਲਿਆਂ ਦੇ ਮੰਤਰੀ ਅਨੁਰਾਗ ਕੁਮਾਰ ਸਮੇਤ ਡੈਲਾਵੇਅਰ ਦੇ ਯਹੂਦੀ, ਈਸਾਈ, ਹਿੰਦੂ ਅਤੇ ਮੁਸਲਿਮ ਭਾਈਚਾਰਿਆਂ ਦੇ ਵੱਖ-ਵੱਖ ਪ੍ਰਤੀਨਿਧੀਆਂ ਨੇ ਹਿੱਸਾ ਲਿਆ।
ਬ੍ਰਿਸਬੇਨ : 2 ਘੰਟੇ ਦੀ ਦੇਰੀ ਨਾਲ ਘਰ ਪੁੱਜਾ ਪਤੀ, ਪਤਨੀ ਨੇ ਕਰ ਦਿੱਤਾ ਕਤਲ
NEXT STORY