ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਜਿੱਥੇ ਪੰਜਾਬ ਵਿਚ ਕਿਸਾਨ ਅੰਦੋਲਨ ਪੂਰਾ ਭਖਿਆ ਹੋਇਆ ਹੈ, ਓਥੇ ਪ੍ਰਵਾਸੀ ਪੰਜਾਬੀਆਂ ਵਿਚ ਵੀ ਪੰਜਾਬ ਅੰਦਰ ਕੇਂਦਰ ਸਰਕਾਰ ਵੱਲੋਂ ਲਿਆਂਦੇ ਤਿੰਨ ਕਿਸਾਨ ਵਿਰੋਧੀ ਬਿੱਲਾਂ ਖ਼ਿਲਾਫ਼ ਤਿੱਖਾ ਪ੍ਰਤੀਕਰਮ ਵੇਖਣ ਨੂੰ ਮਿਲ ਰਿਹਾ ਹੈ। ਇਨ੍ਹਾਂ ਕਾਲੇ ਕਨੂੰਨਾਂ ਦੇ ਵਿਰੋਧ ਵਿਚ ਫਰਿਜ਼ਨੋ ਦੇ ਲਾਗਲੇ ਸ਼ਹਿਰ ਸਿਲਮਾ ਦੇ ਗੁਰਦਵਾਰਾ ਸਿੱਖ ਸੈਂਟਰ ਆਫ਼ ਪੈਸੇਫਿਕ ਕੋਸਟ ਵਿਚ ਪੰਜਾਬੀਆਂ ਦਾ ਵਿਸ਼ਾਲ ਇਕੱਠ ਹੋਇਆ। ਇਸ ਇਕੱਠ ਨੂੰ ਜਿੱਥੇ ਹੋਰ ਬੋਲਣ ਵਾਲੇ ਬੁਲਾਰਿਆਂ ਨੇ ਸੰਬੋਧਨ ਕੀਤਾ ਓਥੇ ਐੱਨ. ਆਰ. ਆਈ. ਸਭਾ ਦੇ ਪ੍ਰਧਾਨ ਕਿਰਪਾਲ ਸਿੰਘ ਸਹੋਤਾ (ਪਾਲ ਸਹੋਤਾ) ਨੇ ਵੀ ਸੰਬੋਧਨ ਕੀਤਾ ਤੇ ਕਿਹਾ ਕਿ ਇਨ੍ਹਾਂ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਭਾਰਤ ਸਰਕਾਰ ਫ਼ੌਰੀ ਤੌਰ 'ਤੇ ਰੱਦ ਕਰੇ।
ਉਨ੍ਹਾਂ ਕਿਹਾ ਭਾਰਤ ਵਰਗੇ ਦੇਸ਼ ਵਿਚ 70 ਫੀਸਦੀ ਲੋਕ ਖੇਤੀ 'ਤੇ ਨਿਰਭਰ ਕਰਦੇ ਹਨ ਅਤੇ ਅਜਿਹੇ ਮੁਲਕ ਵਿਚ ਅਸੀਂ ਕਿਸਾਨੀ ਨੂੰ ਕਾਰਪੋਰੇਟ ਘਰਾਣਿਆਂ ਦੇ ਰਹਿਮੋ ਕਰਮ ਤੇ ਨਹੀਂ ਛੱਡ ਸਕਦੇ। ਉਨ੍ਹਾਂ ਕਿਹਾ ਲੋਕਤੰਤਰ ਵਿੱਚ ਲੋਕਾਂ ਦੀ ਅਵਾਜ਼ ਸੁਣੀ ਜਾਣੀ ਚਾਹੀਦੀ ਹੈ ਪਰ ਅਫ਼ਸੋਸ ਕਿ ਤਾਨਾਸ਼ਾਹ ਰਾਜ ਫਿਰਕੂ ਰੰਗ ਵਿੱਚ ਡਬੋਕੇ, ਕਾਲੇ ਕਨੂੰਨ ਲਿਆਕੇ ਲੋਕ ਅਵਾਜ਼ ਨੂੰ ਬੰਦ ਕਰਨ ਤੇ ਤੁਲਿਆ ਹੋਇਆ ਹੈ। ਬੁਲਾਰਿਆਂ ਨੇ ਕਿਹਾ ਕਿ ਕੇਂਦਰ ਸਰਕਾਰ ਇਹ ਨਾ ਭੁੱਲੇ ਕਿ ਕਿਸਾਨ ਨੇ ਹੀ ਭਾਰਤ ਨੂੰ ਅਨਾਜ ਪ੍ਰਤੀ ਆਤਮ-ਨਿਰਭਰ ਬਣਾਇਆ ਹੈ ਨਾ ਕਿ ਕਾਰਪੋਰੇਟ ਘਰਾਣਿਆਂ ਨੇ।
ਇਸ ਲਈ ਜੇ ਕਰ ਕੋਈ ਕਨੂੰਨ ਬਣਾਉਣਾ ਹੈ ਉਹ ਕਿਸਾਨੀ ਦੇ ਹੱਕ ਵਿੱਚ ਬਣਾਇਆ ਜਾਵੇ ਨਾਂ ਕਿ ਕਾਰਪੋਰੇਟ ਘਰਾਣਿਆਂ ਦੇ ਹਿੱਤ ਪੂਰਨ ਲਈ। ਬੁਲਾਰਿਆਂ ਨੇ ਕਿਸਾਨ ਅੰਦੋਲਨ ਦਾ ਸਮਰਥਨ ਕਰਦਿਆਂ ਕਿਸਾਨਾਂ ਨੂੰ ਮੁਕੰਮਲ ਇੱਕ ਜੁਟਦਾ ਨਾਲ ਸੰਘਰਸ਼ ਨੂੰ ਅੱਗੇ ਤੋਰਨ ਦੀ ਅਪੀਲ ਕੀਤੀ। ਬੋਲਣ ਵਾਲੇ ਬੁਲਾਰਿਆਂ ਵਿੱਚ ਸੁਖਦੇਵ ਸਿੰਘ ਸਿੱਧੂ , ਕੁੰਦਨ ਸਿੰਘ ਧਾਮੀ, ਗੁਰਦੀਪ ਸਿੰਘ ਅਣਖੀ, ਪ੍ਰਗਟ ਸਿੰਘ ਧਾਲੀਵਾਲ, ਮਲਕੀਤ ਸਿੰਘ ਕਿੰਗਰਾ, ਰਾਜ ਬਰਾੜ, ਡਾ. ਗੁਰੀਤ ਬਰਾੜ , ਸੰਤੋਖ ਮਨਿਹਾਸ, ਸਾਧੂ ਸਿੰਘ ਸੰਘਾ ਅਦਿ ਤੋਂ ਬਿਨਾਂ ਹਰਿੰਦਰ ਕੌਰ ਮੰਢਾਲੀ ਅਤੇ ਸ਼ਰਨਜੀਤ ਕੌਰ ਧਾਲੀਵਾਲ ਨੇ ਕਵਿੱਤਾ ਪੜਕੇ ਹਾਜ਼ਰੀ ਲਵਾਈ। ਸਟੇਜ ਸੰਚਾਲਨ ਸੁਰਿੰਦਰ ਮੰਢਾਲੀ ਲੀ ਨੇ ਕੀਤਾ। ਇਸ ਇਕੱਠ ਵਿੱਚ ਕਿਸਾਨੀ ਹੱਕਾਂ ਲਈ ਮਤਾ ਵੀ ਪਾਇਆ ਗਿਆ, ਜਿਸਨੂੰ ਲੋਕਾਂ ਨੇ ਹੱਥ ਖੜ੍ਹੇ ਕਰਕੇ ਪ੍ਰਵਾਨਗੀ ਦਿੱਤੀ।
ਆਸਟ੍ਰੇਲੀਆਈ ਅਧਿਕਾਰੀ ਦਾ ਦਾਅਵਾ, ਅਮਰੀਕਾ ਨੇ ਲੱਗਭਗ 1,100 ਸ਼ਰਨਾਰਥੀਆਂ ਨੂੰ ਮੁੜ ਵਸਾਇਆ
NEXT STORY