ਇੰਟਰਨੈਸ਼ਨਲ ਡੈਸਕ : ਬੰਗਲਾਦੇਸ਼ ਦੇ ਇਕ ਹਿੰਦੂ ਮੰਦਰ 'ਚ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਤੋੜਨ ਦਾ ਮਾਮਲਾ ਸਾਹਮਣੇ ਆਇਆ ਹੈ। ਖ਼ਬਰਾਂ ਮੁਤਾਬਕ ਬ੍ਰਾਹਮਣਬਾਰੀਆ ਜ਼ਿਲ੍ਹੇ 'ਚ ਇਕ 36 ਸਾਲਾ ਵਿਅਕਤੀ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਇਹ ਘਟਨਾ ਵੀਰਵਾਰ ਰਾਤ ਦੀ ਦੱਸੀ ਜਾ ਰਹੀ ਹੈ, ਜਿਸ ਦੀ ਸੂਚਨਾ ਮਿਲਦੇ ਹੀ ਸਥਾਨਕ ਹਿੰਦੂ ਭਾਈਚਾਰੇ 'ਚ ਦਹਿਸ਼ਤ ਫੈਲ ਗਈ। ਜ਼ਿਲ੍ਹੇ ਦੇ ਨਿਆਮਤਪੁਰ 'ਚ ਦੁਰਗਾ ਮਾਤਾ ਦਾ ਮੰਦਰ ਸਥਿਤ ਹੈ, ਜਿਸ ਵਿੱਚ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਤੋੜੀਆਂ ਗਈਆਂ ਹਨ। ਮੁਲਜ਼ਮ ਦੀ ਪਛਾਣ ਖਲੀਲ ਮੀਆਂ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਘਟਨਾ ਤੋਂ ਗੁੱਸੇ 'ਚ ਆਏ ਸਥਾਨਕ ਲੋਕਾਂ ਨੇ ਤੁਰੰਤ ਮਾਮਲੇ ਨੂੰ ਆਪਣੇ ਹੱਥਾਂ 'ਚ ਲੈ ਲਿਆ ਅਤੇ ਦੋਸ਼ੀ ਦਾ ਪਿੱਛਾ ਕਰਨ ਅਤੇ ਉਸ ਨੂੰ ਫੜਨ 'ਚ ਪੁਲਸ ਦੀ ਮਦਦ ਵੀ ਕੀਤੀ।
ਇਹ ਵੀ ਪੜ੍ਹੋ : ਐਲਨ ਮਸਕ ਨੇ ਬਣਾਇਆ ਇਕ ਹੋਰ ਨਵਾਂ ਨਿਯਮ, ਹੁਣ ਮੈਸੇਜ ਭੇਜਣ ਦੇ ਵੀ ਪੈਸੇ ਲਵੇਗਾ Twitter
ਬ੍ਰਾਹਮਣਬਾਰੀਆ ਦੇ ਐੱਸਪੀ ਮੁਹੰਮਦ ਸ਼ਖਾਵਤ ਹੁਸੈਨ ਨੇ ਪੁਸ਼ਟੀ ਕੀਤੀ ਕਿ ਮੁਲਜ਼ਮ ਖਲੀਲ ਮੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਇਸ ਘਟਨਾ ਨੂੰ ਅੰਜਾਮ ਦੇਣ ਪਿੱਛੇ ਉਸ ਦਾ ਮਕਸਦ ਕੀ ਸੀ। ਨਿਆਮਤਪੁਰ ਦੁਰਗਾ ਮੰਦਰ ਦੇ ਪ੍ਰਧਾਨ ਜਗਦੀਸ਼ ਦਾਸ ਨੇ ਇਸ ਘਟਨਾ ਦੀ ਸਖ਼ਤ ਨਿਖੇਧੀ ਕੀਤੀ ਹੈ। “ਅਚਾਨਕ ਤੋੜਫੋੜ ਦੀ ਇਸ ਕਾਰਵਾਈ ਨਾਲ ਸਥਾਨਕ ਹਿੰਦੂ ਭਾਈਚਾਰੇ ਦੇ ਮੈਂਬਰਾਂ ਵਿੱਚ ਗੁੱਸਾ ਅਤੇ ਰੋਸ ਹੈ। ਜਾਂਚ ਵਿੱਚ ਸਾਹਮਣੇ ਆਇਆ ਕਿ ਮੁਲਜ਼ਮ ਖਲੀਲ ਮੀਆਂ ਪਿੰਡ ਨਿਆਮਤਪੁਰ ਵਿਖੇ ਆਪਣੀ ਭੈਣ ਨੂੰ ਮਿਲਣ ਆਇਆ ਸੀ। ਇਸ ਦੌਰਾਨ ਇਹ ਮੰਦਭਾਗੀ ਘਟਨਾ ਵਾਪਰੀ।
ਇਹ ਵੀ ਪੜ੍ਹੋ : ਸ੍ਰੀ ਕਰਤਾਰਪੁਰ ਸਾਹਿਬ ਦੀ ਯਾਤਰਾ 2 ਦਿਨਾਂ ਲਈ ਹੋਰ ਮੁਲਤਵੀ, ਜਾਣੋ ਵਜ੍ਹਾ
ਖ਼ਬਰਾਂ ਮੁਤਾਬਕ ਖਲੀਲ ਮੀਆਂ ਦੀ ਕੁਝ ਸਥਾਨਕ ਲੋਕਾਂ ਨਾਲ ਝਗੜਾ ਹੋਇਆ ਸੀ। ਇਹ ਝਗੜਾ ਕਿਸ ਕਾਰਨ ਹੋਇਆ, ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ। ਕਿਹਾ ਜਾਂਦਾ ਹੈ ਕਿ ਉਹ ਇੰਨਾ ਗੁੱਸੇ 'ਚ ਕਿ ਉਸ ਨੇ ਦੁਰਗਾ ਮੰਦਰ ਦੇ ਅੰਦਰ 5-6 ਮੂਰਤੀਆਂ ਤੋੜ ਦਿੱਤੀਆਂ। ਜਗਦੀਸ਼ ਦਾਸ ਨੇ ਦੱਸਿਆ ਕਿ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਅਤੇ ਸਪੀਡੀ ਟ੍ਰਾਇਲ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਅਧਿਕਾਰੀਆਂ ਨੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਦਾ ਭਰੋਸਾ ਦਿੱਤਾ ਹੈ।
ਇਹ ਵੀ ਪੜ੍ਹੋ : ਹੜ੍ਹ ਪੀੜਤਾਂ ਨੂੰ ਚਾਰਾ ਤੇ ਰਾਸ਼ਨ ਵੰਡਣ ਗਏ ਨੌਜਵਾਨ ਦੀ ਮੌਤ, ਟਰਾਲੀ ਤੋਂ ਡਿੱਗਣ ਕਾਰਨ ਵਾਪਰਿਆ ਹਾਦਸਾ
ਦੱਸ ਦੇਈਏ ਕਿ ਬੀਤੇ ਐਤਵਾਰ ਪਾਕਿਸਤਾਨ ਦੇ ਦੱਖਣੀ ਸਿੰਧ ਸੂਬੇ 'ਚ ਡਾਕੂਆਂ ਦੇ ਇਕ ਗਿਰੋਹ ਨੇ ਇਕ ਹਿੰਦੂ ਮੰਦਰ 'ਤੇ ਰਾਕੇਟ ਲਾਂਚਰ ਨਾਲ ਹਮਲਾ ਕੀਤਾ ਸੀ। ਹਮਲਾਵਰਾਂ ਨੇ ਸਿੰਧ ਸੂਬੇ ਦੇ ਕਾਸ਼ਮੋਰ ਇਲਾਕੇ ਵਿੱਚ ਸਥਾਨਕ ਹਿੰਦੂ ਭਾਈਚਾਰੇ ਵੱਲੋਂ ਬਣਾਏ ਇਕ ਛੋਟੇ ਜਿਹੇ ਮੰਦਰ ਅਤੇ ਘੱਟ ਗਿਣਤੀ ਹਿੰਦੂ ਭਾਈਚਾਰੇ ਦੇ ਮੈਂਬਰਾਂ ਨਾਲ ਸਬੰਧਤ ਘਰਾਂ ’ਤੇ ਹਮਲਾ ਕੀਤਾ। ਹਮਲਾਵਰਾਂ ਨੇ ਮੰਦਰ 'ਤੇ ਅੰਨ੍ਹੇਵਾਹ ਗੋਲ਼ੀਬਾਰੀ ਕੀਤੀ ਅਤੇ ਬੰਦ ਪਏ ਮੰਦਰ 'ਤੇ ਰਾਕੇਟ ਦਾਗੇ ਸਨ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼੍ਰੀਲੰਕਾ ਨਿਕਲਿਆ ਚੀਨ ਦੀ ਚੁੰਗਲ ’ਚੋਂ , ਹੁਣ ਹੋਵੇਗਾ ਭਾਰਤ ਦਾ ਦਬਦਬਾ
NEXT STORY