ਕੋਲੰਬੋ (ਏਜੰਸੀਆਂ)-ਸ਼੍ਰੀਲੰਕਾ ’ਚ ਚੀਨੀ ਦਬਦਬੇ ਦਾ ਤੋੜ ਮਿਲ ਗਿਆ ਹੈ। ਉੱਥੇ ਭਾਰਤ ਕਈ ਵੱਡੇ ਪ੍ਰੋਜੈਕਟ ਚਲਾਏਗਾ। ਇਸ ਦੇ ਨਾਲ ਹੀ ਤਮਿਲਾਂ ਦੇ ਹਿੱਤਾਂ ਦੇ ਮਾਮਲੇ ’ਤੇ ਸ਼੍ਰੀਲੰਕਾ ਆਪਣੇ ਸੰਵਿਧਾਨ ’ਚ ਸੋਧ ਕਰੇਗਾ। ਇਸ ਦੇ ਲਈ ਸ਼੍ਰੀਲੰਕਾ ਦੇ ਰਾਸ਼ਟਰਪਤੀ ਰਾਨਿਲ ਵਿਕਰਮਸਿੰਘੇ ਜਲਦ ਹੀ ਉੱਥੇ ਸਰਬ ਪਾਰਟੀ ਬੈਠਕ ਬੁਲਾਉਣਗੇ। ਹਾਲ ਹੀ ’ਚ ਭਾਰਤ ਦੇ ਦੌਰੇ ਤੋਂ ਪਰਤੇ ਸ਼੍ਰੀਲੰਕਾ ਦੇ ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਤ੍ਰਿੰਕੋਮਾਲੀ ਵਿਚ ਇਕ ਊਰਜਾ ਹੱਬ ਦੇ ਵਿਕਾਸ ਬਾਰੇ ਚਰਚਾ ਕੀਤੀ।
ਇਹ ਖ਼ਬਰ ਵੀ ਪੜ੍ਹੋ : ਪੌਂਗ ਡੈਮ ਤੋਂ ਫਿਰ ਛੱਡਿਆ 39286 ਕਿਊਸਿਕ ਪਾਣੀ, ਬਿਆਸ ਦਰਿਆ ’ਚ ਆਏ ਪਾਣੀ ਨਾਲ ਲੋਕ ਸਹਿਮੇ
7 ਸਾਲ ਪਹਿਲਾਂ ਵੀ ਪ੍ਰਧਾਨ ਮੰਤਰੀ ਮੋਦੀ ਨੇ ਤ੍ਰਿੰਕੋਮਾਲੀ ’ਚ ਸ਼੍ਰੀਲੰਕਾ ਨਾਲ ਗੱਲਬਾਤ ਕੀਤੀ ਸੀ ਪਰ ਉਦੋਂ ਸ਼੍ਰੀਲੰਕਾ ਚੀਨ ਦੇ ਜ਼ਿਆਦਾ ਪ੍ਰਭਾਵ ਹੇਠ ਸੀ। ਸਾਬਕਾ ਰਾਸ਼ਟਰਪਤੀ ਜੇ. ਆਰ. ਜੈਵਰਧਨੇ ਦੇ ਕਾਰਜਕਾਲ ਦੌਰਾਨ ਤ੍ਰਿੰਕੋਮਾਲੀ ’ਚ ਇਕ ਅਸਥਾਈ ਅਮਰੀਕੀ ਫ਼ੌਜੀ ਅੱਡਾ ਵੀ ਬਣਾਇਆ ਗਿਆ ਸੀ ਪਰ ਬਾਅਦ ਵਿਚ ਸ਼੍ਰੀਲੰਕਾ ਚੀਨ ਦੇ ਪ੍ਰਭਾਵ ਹੇਠ ਆਉਣ ਕਾਰਨ ਇਹ ਫ਼ੌਜੀ ਅੱਡਾ ਸਥਾਈ ਨਹੀਂ ਹੋ ਸਕਿਆ, ਹੁਣ ਉਥੇ ਭਾਰਤੀ ਬੇਸ ਬਣੇਗਾ। ਚੀਨ ਕੁਝ ਸਾਲ ਪਹਿਲਾਂ ਤੱਕ ਸ਼੍ਰੀਲੰਕਾ ’ਚ ਵੱਡੇ ਪੱਧਰ ’ਤੇ ਨਿਵੇਸ਼ ਕਰ ਰਿਹਾ ਸੀ। ਅਜਿਹੀ ਹਾਲਤ ’ਚ ਭਾਰਤੀ ਪ੍ਰੋਜੈਕਟਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਸੀ।
ਇਹ ਖ਼ਬਰ ਵੀ ਪੜ੍ਹੋ : 11 ਮਹੀਨਿਆਂ ਦੀ ਬੱਚੀ ਦੀ ਸ਼ੱਕੀ ਹਾਲਾਤ ’ਚ ਮੌਤ, ਜਾਂਚ ’ਚ ਜੁਟੀ ਪੁਲਸ
ਪੈਟਰੋਲੀਅਮ ਪਾਈਪਲਾਈਨ ’ਤੇ ਚਰਚਾ
ਮੋਦੀ ਅਤੇ ਵਿਕਰਮਸਿੰਘੇ ਵਿਚਾਲੇ ਦੱਖਣੀ ਭਾਰਤ ਤੋਂ ਸ਼੍ਰੀਲੰਕਾ ਤੱਕ ਪੈਟਰੋਲੀਅਮ ਪਾਈਪਲਾਈਨ ਦੇ ਨਿਰਮਾਣ ’ਤੇ ਵੀ ਚਰਚਾ ਕੀਤੀ ਗਈ। ਇੰਡੀਅਨ ਆਇਲ ਕਾਰਪੋਰੇਸ਼ਨ ਦੀ ਸਹਾਇਕ ਕੰਪਨੀ ਲੰਕਾ ਆਈ. ਓ. ਸੀ. ਤ੍ਰਿੰਕੋਮਾਲੀ ’ਚ 99 ਸਟੋਰੇਜ ਟੈਂਕਾਂ ’ਚੋਂ 15 ਦਾ ਸੰਚਾਲਨ ਕਰਦੀ ਹੈ।
ਸੰਵਿਧਾਨ ’ਚ ਸੋਧ ਕਰਨਗੇ
ਸ਼੍ਰੀਲੰਕਾ ਦੇ ਰਾਸ਼ਟਰਪਤੀ ਰਾਨਿਲ ਵਿਕਰਮਸਿੰਘੇ ਨੇ ਅਗਲੇ ਹਫ਼ਤੇ ਸਰਬ ਪਾਰਟੀ ਬੈਠਕ ਬੁਲਾਈ ਹੈ। ਮੀਟਿੰਗ ’ਚ ਘੱਟਗਿਣਤੀ ਤਮਿਲ ਭਾਈਚਾਰਿਆਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਲਈ ਸ਼੍ਰੀਲੰਕਾ ਦੇ ਸੰਵਿਧਾਨ ’ਚ 13ਵੀਂ ਸੋਧ ਦੇ ਸਮਝੌਤੇ ’ਤੇ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾਵੇਗੀ।
ਖਾਲਿਸਤਾਨੀ ਅੱਤਵਾਦੀ ਪੰਨੂ ਦੀ ਨਵੀਂ ਕਰਤੂਤ, ਅਮਿਤ ਸ਼ਾਹ ਤੇ ਜੈਸ਼ੰਕਰ ਦੇ ਦੌਰੇ ਬਾਰੇ ਜਾਣਕਾਰੀ ਦੇਣ ’ਤੇ ਰੱਖਿਆ ਇਨਾਮ
NEXT STORY