ਕਾਬੁਲ (ਏਜੰਸੀ)- ਦੱਖਣੀ ਅਫਗਾਨਿਸਤਾਨ ਦੇ ਹੇਲਮੰਡ ਸੂਬੇ 'ਚ ਇਕ ਕਾਰ ਦੇ ਖੱਡ 'ਚ ਡਿੱਗਣ ਕਾਰਨ ਇਕੋ ਪਰਿਵਾਰ ਦੇ 6 ਲੋਕਾਂ ਦੀ ਮੌਤ ਹੋ ਗਈ। ਇਕ ਨਿਊਜ਼ ਏਜੰਸੀ ਨੇ ਸੂਬਾਈ ਸੂਚਨਾ ਅਤੇ ਸੱਭਿਆਚਾਰ ਵਿਭਾਗ ਵੱਲੋਂ ਪ੍ਰਾਪਤ ਜਾਣਕਾਰੀ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ: ਹਮੀਦਾ ਬਾਨੋ ਦੀ 22 ਸਾਲ ਬਾਅਦ ਹੋਈ ਵਤਨ ਵਾਪਸੀ, ਟਰੈਵਲ ਏਜੰਟ ਧੋਖੇ ਨਾਲ ਲੈ ਗਿਆ ਸੀ ਪਾਕਿਸਤਾਨ
ਸੂਤਰ ਨੇ ਦੱਸਿਆ ਕਿ ਇਹ ਹਾਦਸਾ ਸੂਬੇ ਦੇ ਬਾਬਾਜੀ ਜ਼ਿਲ੍ਹੇ 'ਚ ਉਸ ਸਮੇਂ ਵਾਪਰਿਆ, ਜਦੋਂ ਕਾਰ ਬੇਕਾਬੂ ਹੋ ਕੇ ਡੂੰਘੀ ਖੱਡ 'ਚ ਡਿੱਗ ਗਈ, ਜਿਸ 'ਚ ਔਰਤਾਂ ਅਤੇ ਬੱਚਿਆਂ ਸਮੇਤ 6 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਘਟਨਾ ਨਾਲ ਪੂਰੇ ਇਲਾਕੇ 'ਚ ਸੋਗ ਦਾ ਮਾਹੌਲ ਬਣ ਗਿਆ। ਅਫਗਾਨਿਸਤਾਨ ਵਿੱਚ ਸੜਕ ਹਾਦਸੇ ਆਮ ਹਨ, ਜਿਨ੍ਹਾਂ ਵਿੱਚ ਤੇਜ਼ ਰਫ਼ਤਾਰ ਅਤੇ ਸੜਕ ਦੀ ਮਾੜੀ ਸਥਿਤੀ ਮੁੱਖ ਕਾਰਨ ਹਨ।
ਇਹ ਵੀ ਪੜ੍ਹੋ: ਵਿਦੇਸ਼ ਤੋਂ ਆਈ ਦੁਖਦਾਈ ਖ਼ਬਰ; ਰੈਸਟੋਰੈਂਟ 'ਚੋਂ ਮਿਲੀਆਂ 12 ਭਾਰਤੀਆਂ ਦੀਆਂ ਲਾਸ਼ਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰੂਸ ਦੇ ਪ੍ਰਮਾਣੂ ਰੱਖਿਆ ਬਲਾਂ ਦੇ ਮੁਖੀ ਦੀ ਮਾਸਕੋ 'ਚ ਧਮਾਕੇ 'ਚ ਮੌਤ
NEXT STORY