ਵੈੱਬ ਡੈਸਕ : ਨਿਊ ਓਰਲੀਨਜ਼ 'ਚ ਨਵੇਂ ਸਾਲ ਦੇ ਜਸ਼ਨਾਂ ਦੌਰਾਨ ਇਕ ਵੱਡਾ ਹਾਦਸਾ ਵਾਪਰਿਆ ਹੈ। ਨਵੇਂ ਸਾਲ ਦੇ ਦਿਨ ਇੱਕ ਕਾਰ ਦੇ ਲੋਕਾਂ ਦੇ ਇੱਕ ਸਮੂਹ ਨੂੰ ਬੁਰੀ ਤਰ੍ਹਾਂ ਦਰੜ ਦਿੱਤਾ, ਜਿਸ ਤੋਂ ਬਾਅਦ 10 ਲੋਕਾਂ ਦੀ ਮੌਤ ਹੋ ਗਈ ਤੇ 30 ਹੋਰ ਜ਼ਖਮੀ ਹੋ ਗਏ। ਸਥਾਨਕ ਮੀਡੀਆ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ।
ਡਬਲਯੂ.ਜੀ.ਐੱਨ.ਓ. ਦੇ ਅਨੁਸਾਰ, ਲਗਭਗ ਤੜਕੇ 3:15 ਵਜੇ, ਨਿਊ ਓਰਲੀਨਜ਼ ਵਿੱਚ ਬੋਰਬਨ ਸਟ੍ਰੀਟ ਅਤੇ ਇਬਰਵਿਲੇ ਦੇ ਚੌਰਾਹੇ ਦੇ ਨੇੜੇ ਪੈਦਲ ਯਾਤਰੀਆਂ ਨੂੰ SUV ਨੇ ਟੱਕਰ ਮਾਰ ਦਿੱਤੀ। ਰਿਪੋਰਟ ਵਿਚ ਅੱਗੇ ਕਿਹਾ ਗਿਆ ਹੈ ਕਿ ਬੋਰਬਨ ਸਟ੍ਰੀਟ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਐਮਰਜੈਂਸੀ ਕਰਮਚਾਰੀ ਘਟਨਾ ਸਥਾਨ 'ਤੇ ਪਹੁੰਚ ਗਏ ਹਨ।
ਚਸ਼ਮਦੀਦਾਂ ਨੇ ਸੀਬੀਐੱਸ ਨਿਊਜ਼ ਨੂੰ ਦੱਸਿਆ ਕਿ ਬੋਰਬਨ ਸਟਰੀਟ 'ਤੇ ਇੱਕ ਟਰੱਕ ਨੇ ਤੇਜ਼ ਰਫ਼ਤਾਰ ਨਾਲ ਭੀੜ ਨੂੰ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਇੱਕ ਡਰਾਈਵਰ ਗੱਡੀ ਤੋਂ ਬਾਹਰ ਨਿਕਲਿਆ ਅਤੇ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ ਤੇ ਪੁਲਸ ਨੇ ਜਵਾਬੀ ਗੋਲੀਬਾਰੀ ਕੀਤੀ।
ਇਸ ਦੌਰਾਨ, ਸੋਸ਼ਲ ਮੀਡੀਆ ਸਾਈਟ ਐਕਸ 'ਤੇ ਵੀ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਇਸ ਸਾਰੀ ਵਾਰਦਾਤ ਦੌਰਾਨ 10 ਲੋਕਾਂ ਦੀ ਮੌਤ ਹੋ ਗਈ ਹੈ ਤੇ ਤਕਰੀਬਨ 30 ਲੋਕ ਜ਼ਖਮੀ ਹੋਏ ਹਨ।।
ਬੋਰਬਨ ਸਟ੍ਰੀਟ, ਜੋ ਕਿ ਫ੍ਰੈਂਚ ਕੁਆਰਟਰ ਵਿੱਚ ਸਥਿਤ ਹੈ, ਨਿਊ ਓਰਲੀਨਜ਼ ਵਿੱਚ ਇੱਕ ਮਸ਼ਹੂਰ ਸੈਰ-ਸਪਾਟਾ ਸਥਾਨ ਹੈ। ਬੋਰਬਨ ਸਟ੍ਰੀਟ ਉੱਤੇ ਹਜ਼ਾਰਾਂ ਲੋਕਾਂ ਨੂੰ ਨਵੇਂ ਸਾਲ ਦੇ ਜਸ਼ਨ ਮਨਾਉਣ ਦਾ ਸੱਦਾ ਦਿੱਤਾ ਗਿਆ ਸੀ।
ਡਰੈੱਸ ਦਾ ਖੁੱਲ੍ਹਾ ਰਹਿ ਗਿਆ ਬਟਨ, ਫਿਰ ਵੀ ਸੜਕ 'ਤੇ ਘੁੰਮਦੀ ਰਹੀ ਕੁੜੀ (ਵੀਡੀਓ)
NEXT STORY