ਮੁੰਬਈ- ਅਭਿਸ਼ੇਕ ਬੱਚਨ ਬਾਲੀਵੁੱਡ ਦੇ ਉਨ੍ਹਾਂ ਅਦਾਕਾਰਾਂ 'ਚੋਂ ਇੱਕ ਹਨ, ਜੋ ਆਪਣੀਆਂ ਫ਼ਿਲਮਾਂ ਅਤੇ ਨਿੱਜੀ ਜ਼ਿੰਦਗੀ ਨੂੰ ਲੈ ਕੇ ਹਮੇਸ਼ਾ ਸੁਰਖੀਆਂ 'ਚ ਰਹਿੰਦੇ ਹਨ।ਅਭਿਸ਼ੇਕ ਬੱਚਨ ਬੀਤੇ ਦਿਨ ਸਟੇਡੀਅਮ ਵਿੱਚ ਦਿਖਾਈ ਦਿੱਤੇ। ਮੈਚ ਵਿੱਚ ਉਨ੍ਹਾਂ ਦੀ ਖਾਸ ਦਿਲਚਸਪੀ ਦੇਖੀ ਜਾ ਸਕਦੀ ਹੈ। ਪਿਛਲੇ ਕੁਝ ਦਿਨਾਂ ਤੋਂ ਉਨ੍ਹਾਂ ਨੂੰ ਲਗਾਤਾਰ ਕ੍ਰਿਕਟ ਦੇ ਮੈਚ ਦੇਖਦੇ ਦੇਖਿਆ ਜਾ ਰਿਹਾ ਹੈ।
ਬੀਤੇ ਦਿਨ ਵੀ ਇੰਡੀਆ ਦੇ ਟੀ-20 ਮੈਚ ਵਿੱਚ, ਅਭਿਸ਼ੇਕ ਬੱਚਨ ਨੂੰ ਸ਼ਹਿਨਸ਼ਾਹ ਅਮਿਤਾਭ ਬੱਚਨ ਨਾਲ ਦੇਖਿਆ ਗਿਆ। ਦੋਵਾਂ ਨੇ ਇਕੱਠੇ ਸੁਰਖੀਆਂ ਬਟੋਰੀਆਂ, ਪਰ ਇਸ ਤੋਂ ਬਾਅਦ ਕੁਝ ਅਜਿਹਾ ਹੋਇਆ ਜਿਨ ਨੂੰ ਦੇਖ ਕੇ ਅਦਾਕਾਰ ਦੇ ਪ੍ਰਸ਼ੰਸਕਾਂ ਨੂੰ ਚਿੰਤਾ ਹੋਣ ਲੱਗੀ। ਹਾਲ ਹੀ 'ਚ ਅਮਿਤਾਭ ਬੱਚਨ ਅਤੇ ਅਭਿਸ਼ੇਕ ਬੱਚਨ ਭਾਰਤ ਅਤੇ ਇੰਗਲੈਂਡ ਵਿਚਕਾਰ ਟੀ-20 ਮੈਚ ਦੇਖਣ ਲਈ ਵਾਨਖੇੜੇ ਸਟੇਡੀਅਮ ਆਏ ਸਨ। ਸ਼ਾਨਦਾਰ ਮੈਚ ਦਾ ਆਨੰਦ ਲੈਣ ਤੋਂ ਬਾਅਦ, ਉਹ 84 ਸਾਲ ਪੁਰਾਣੇ ਉਡੂਪੀ ਸ਼ੈਲੀ ਦੇ ਸ਼ਾਕਾਹਾਰੀ ਰੈਸਟੋਰੈਂਟ ਦਾ ਵੀ ਦੌਰਾ ਕੀਤਾ।
ਇਹ ਵੀ ਪੜ੍ਹੋ- ਮਹਾਕੁੰਭ 'ਚ ਇਕ ਹੋਰ ਵਾਇਰਲ ਗਰਲ, ਏਅਰ ਹੋਸਟੈੱਸ ਦੀ ਨੌਕਰੀ ਛੱਡ ਬਣੀ ਸਾਧਵੀ
ਅਦਾਕਾਰ ਦਾ ਕੈਫੇ ਜਾਣ ਦਾ ਇੱਕ ਵੀਡੀਓ ਵੀ ਆਨਲਾਈਨ ਸਾਹਮਣੇ ਆਇਆ ਹੈ, ਜਿਸ 'ਚ ਬਿੱਗ ਬੀ ਅਤੇ ਅਭਿਸ਼ੇਕ ਕੈਫੇ ਜਾਂਦੇ ਦਿਖਾਈ ਦੇ ਰਹੇ ਹਨ ਪਰ ਜਦੋਂ ਅਭਿਸ਼ੇਕ ਬੱਚਨ ਕੈਫੇ ਤੋਂ ਬਾਹਰ ਆ ਰਹੇ ਸਨ ਤਾਂ ਅਚਾਨਕ ਕੋਈ ਪਿੱਛੇ ਤੋਂ ਕੈਫੇ ਦਾ ਸ਼ਟਰ ਬੰਦ ਕਰਨਾ ਸ਼ੁਰੂ ਕਰ ਦਿੰਦਾ ਹੈ। ਕਿਉਂਕਿ ਅਭਿਸ਼ੇਕ ਬੱਚਨ ਲੰਬੇ ਹਨ, ਇਸ ਲਈ ਸ਼ਟਰ ਉਨ੍ਹਾਂ ਦੇ ਸਿਰ ‘ਤੇ ਵੱਜਦਾ ਹੈ। ਇਹ ਸਾਰਾ ਮਾਮਲਾ ਵੀਡੀਓ 'ਚ ਕੈਦ ਹੋ ਜਾਂਦਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਅਦਾਕਾਰ Sooraj Pancholi ਨਾਲ ਵਾਪਰਿਆ ਵੱਡਾ ਹਾਦਸਾ
NEXT STORY