ਸਪੋਰਟਸ ਡੈਸਕ- ਸਾਲ 2024 ਵਿੱਚ T20I ਡੈਬਿਊ ਕਰਨ ਵਾਲੇ ਅਭਿਸ਼ੇਕ ਸ਼ਰਮਾ ਓਪਨਿੰਗ ਬੈਟਸਮੈਨ ਤੇ ਸਪਿਨਰ ਗੇਦਬਾਜ਼ ਹਨ। ਜਿੰਬਾਬਵੇ ਖ਼ਿਲਾਫ਼ ਉਨ੍ਹਾਂ ਨੇ ਸਾਲ 2024 ਵਿੱਚ ਟੀ20 ਇੰਟਰਨੈਸ਼ਨਲ ਵਿੱਚ ਡੇਬਿਊ ਕੀਤਾ ਸੀ ਤੇ ਬਹੁਤ ਹੀ ਘੱਟ ਸਮੇਂ ਵਿੱਚ ਉਸ ਨੇ ਹਰ ਇਕ ਦਾ ਦਿਲ ਜਿੱਤ ਲਿਆ। ਅਭਿਸ਼ੇਕ ਸ਼ਰਮਾ ਪੰਜਾਬ ਲਈ ਕ੍ਰਿਕਟ ਖੇਡਦੇ ਹਨ, ਜਦੋਂ ਕਿ ਆਈਪੀਐੱਲ ਵਿੱਚ ਉਹ ਸਨਰਾਈਜ਼ ਹੈਦਰਾਬਾਦ ਟੀਮ ਲਈ ਮੈਚ ਖੇਡਦੇ ਹਨ।
ਇਹ ਵੀ ਪੜ੍ਹੋ- ਧਾਕੜ ਖਿਡਾਰੀ ਨੇ 24 ਘੰਟਿਆਂ ਦੇ ਅੰਦਰ 2 ਦੇਸ਼ਾਂ 'ਚ ਖੇਡਿਆ ਮੈਚ, ਤੈਅ ਕੀਤੀ ਲੰਮੀ ਦੂਰੀ
24 ਸਾਲ ਦੇ ਅਭਿਸ਼ੇਕ ਨੇ ਅਜੇ ਤੱਕ ਜੋ ਵੀ ਸਫ਼ਲਤਾ ਹਾਸਲ ਕੀਤੀ ਹੈ, ਉਸ ਵਿੱਚ ਪੂਰਵ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਦਾ ਹੱਥ ਰਿਹਾ ਹੈ। ਯੁਵਰਾਜ ਨੂੰ ਅਭਿਸ਼ੇਕ ਆਪਣਾ ਗੁਰੂ ਮੰਨਦਾ ਹੈ। ਕ੍ਰਿਕਟ ਹੀ ਨਹੀਂ, ਬਲਕਿ ਅਭਿਸ਼ੇਕ ਦੀ ਪਰਸਨਲ ਲਾਈਫ਼ ਵੀ ਕਾਫ਼ੀ ਸੁਰਖ਼ੀਆਂ ਵਿੱਚ ਹੈ। ਇਸੇ ਤਰ੍ਹਾਂ ਅੱਜ ਜਾਣਦੇ ਹਾਂ ਕਿ ਅਭਿਸ਼ੇਕ ਸ਼ਰਮਾ ਇਸ ਸਮੇਂ ਕਿਸ ਨੂੰ ਡੇਟ ਕਰ ਰਹੇ ਹਨ?
ਇਹ ਵੀ ਪੜ੍ਹੋ- ਨੀਤਾ ਅੰਬਾਨੀ ਨੇ ਅੰਡਰ-19 ਮਹਿਲਾ ਟੀ-20 ਵਿਸ਼ਵ ਕੱਪ ਜਿੱਤਣ ਲਈ ਟੀਮ ਇੰਡੀਆ ਦੀ ਕੀਤੀ ਤਾਰੀਫ਼
ਦਸੰਬਰ 2024 ਵਿੱਚ Reddit ਨੇ ਅਭਿਸ਼ੇਕ ਸ਼ਰਮਾ ਦੀ ਇੱਕ ਤਸਵੀਰ ਸ਼ੇਅਰ ਕੀਤੀ ਸੀ, ਜਿਸ ਵਿੱਚ ਉਸ ਨਾਲ ਇੱਕ ਮਿਸਟ੍ਰੀ ਗਰਲ ਦਿਖਾਈ ਦਿੱਤੀ। ਉਨ੍ਹਾਂ ਤਸਵੀਰਾਂ ਤੋਂ ਇਸ ਖ਼ਬਰ ਨੂੰ ਹਵਾ ਮਿਲੀ ਕਿ ਅਭਿਸ਼ੇਕ ਸ਼ਰਮਾ ਲਗਜਰੀ ਮਹਿਲਾ ਬ੍ਰਾਂਡ LRF ਦੀ ਫਾਉਂਡਰ ਲੈਲਾ ਫੇਸਲ ਨੂੰ ਡੇਟ ਕਰ ਰਹੇ ਹਨ। ਇਸ ਬਾਰੇ ਦੋਵਾਂ ਵੱਲੋਂ ਅਧਿਕਾਰਿਕ ਪੁਸ਼ਟੀ ਨਹੀਂ ਹੋਈ ਪਰ ਰਿਪੋਰਟ ਦੀ ਵਜ੍ਹਾ ਕਾਰਨ ਅਜਿਹਾ ਮੰਨਿਆ ਜਾ ਰਿਹਾ ਹੈ। ਦੋਵੇਂ ਇੱਕ ਦੂਜੇ ਨੂੰ ਇੰਸਟਾਗ੍ਰਾਮ 'ਤੇ ਫਾਲੋ ਕਰਦੇ ਹਨ ਤੇ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਦੋਵਾਂ ਵਿਚਕਾਰ ਚੰਗੀ ਦੋਸਤੀ ਹੈ।
ਇਸ ਤੋਂ ਪਹਿਲਾਂ ਉਨ੍ਹਾਂ ਦਾ ਨਾਂ 2019 ਵਿੱਚ ਮਿਸ ਰਾਜਸਥਾਨ ਕੰਪੀਟਿਸ਼ਨ ਦੀ ਰਨਰ ਅਪ ਦਿਆ ਮਹਿਤਾ ਨਾਲ ਜੋੜਿਆ ਸੀ। ਉਸ ਦੀ ਅਭਿਸ਼ੇਕ ਸ਼ਰਮਾ ਨਾਲ ਹੱਥਾਂ 'ਚ ਹੱਥ ਪਾਈ ਵਾਲੀ ਫੋਟੋ ਕਾਫ਼ੀ ਵਾਇਰਲ ਹੋਈ ਸੀ। ਉਸ ਨੇ ਇਸ ਦੌਰਾਨ ਆਪਣੇ ਇੰਸਟਾਗ੍ਰਾਮ 'ਤੇ ਲਿਖਿਆ ਕਿ ਤੁਹਾਡਾ ਨਾਂ ਅਭਿਸ਼ੇਕ ਸ਼ਰਮਾ ਹੈ ਕਿਉਂਕਿ ਜਦੋਂ ਮੈਂ ਤੁਹਾਨੂੰ ਦੇਖਦੀ ਹਾਂ ਤਾਂ ਮੈਨੂੰ ਲੱਗਦਾ ਹੈ ਕਿ ਮੈਂ ਖੁਸ਼ੀਆਂ ਦਾ ਸੈਂਕੜਾ ਮਾਰ ਲਿਆ ਹੈ।
ਇਹ ਵੀ ਪੜ੍ਹੋ-ਕਪਤਾਨੀ ਛੱਡਣਗੇ ਰੋਹਿਤ ਸ਼ਰਮਾ! ਇਹ ਖਿਡਾਰੀ ਸੰਭਾਲੇਗਾ ਕਮਾਨ
ਅਭਿਸ਼ੇਕ ਸ਼ਰਮਾ ਦੀ ਐਕਸ ਗਰਲਫ੍ਰੈਂਡ
ਅਭਿਸ਼ੇਕ ਸ਼ਰਮਾ ਨੂੰ ਆਪਣੀ ਲਵ ਲਾਈਫ ਦੀ ਵਜ੍ਹਾ ਕਾਰਨ ਵਿਵਾਦਾਂ ਵਿੱਚ ਰਹਿਣਾ ਪੈਂਦਾ ਹੈ। ਪਿਛਲੇ ਸਾਲ 2024 ਫਰਵਰੀ ਵਿੱਚ ਇੱਕ ਮਾਡਲ ਨੇ ਸੁਸਾਈਡ ਕਰ ਲਿਆ ਸੀ, ਜਦੋਂ ਪੁਲਸ ਨੇ ਜਾਂਚ ਸ਼ੁਰੂ ਕੀਤੀ ਸੀ ਤਾਂ ਉਹ ਮਾਡਲ ਅਭਿਸ਼ੇਕ ਸ਼ਰਮਾ ਦੀ ਦੋਸਤ ਸੀ। ਉਸ ਮਾਡਲ ਦਾ ਨਾਂ ਤਾਨਿਆ ਸਿੰਘ ਸੀ, ਜਿਸ ਦੀ ਲਾਸ਼ ਸੂਰਤ ਸਥਿਤ ਘਰ 'ਤੇ ਲਟਕਾ ਦਿੱਤੀ ਗਈ ਸੀ। ਪੁਲਸ ਨੇ ਫਿਰ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਅਭਿਸ਼ੇਕ ਨੂੰ Whatsapp 'ਤੇ ਕੁਝ ਮੈਸੇਜ ਕੀਤੇ ਹੋਏ ਸਨ ਪਰ ਕ੍ਰਿਕਟਰ ਨੇ ਕਿਸੇ ਮੈਸੇਜ ਦਾ ਜਵਾਬ ਨਹੀਂ ਦਿੱਤਾ ਸੀ। ਇਸ ਮਗਰੋਂ ਅਭਿਸ਼ੇਕ ਨੂੰ ਪੁਲਸ ਨੇ ਪੁੱਛਗਿੱਛ ਲਈ ਬੁਲਾਇਆ।
ਇਕ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਕਿ ਅਭਿਸ਼ੇਕ ਨੇ ਤਾਨਿਆ ਦਾ ਨੰਬਰ ਬਲਾਕ ਕਰ ਦਿੱਤਾ ਸੀ ਤੇ ਸੋਸ਼ਲ ਮੀਡੀਆ 'ਤੇ ਮਾਡਲ ਨੂੰ ਅਨਫਾਲੋ ਕਰ ਦਿੱਤਾ ਸੀ। ਰਿਪੋਰਟਸ ਨੇ ਦੱਸਿਆ ਕਿ ਘਟਨਾ ਹੋਣ ਤੋਂ 6-7 ਮਹੀਨੇ ਪਹਿਲਾਂ ਦੋਵੇਂ ਰਿਲੇਸ਼ਨਸ਼ਿਪ ਵਿੱਚ ਸਨ। ਹਾਲਾਂਕਿ ਬਾਅਦ ਵਿੱਚ ਅਭਿਸ਼ੇਕ ਨੂੰ ਐਕਸ ਗਰਲਫ੍ਰੈਡ ਦੇ ਸੁਸਾਇਡ ਕੇਸ ਵਿੱਚ ਗ੍ਰੀਨ ਚਿਟ ਮਿਲ ਗਈ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
IND vs ENG: ਪਹਿਲੇ ਦੋ ਵਨਡੇ ਮੈਚ ਨਹੀਂ ਖੇਡੇਗਾ ਇਹ ਧਾਕੜ ਖਿਡਾਰੀ! ਚੈਂਪੀਅਨਸ ਟਰਾਫੀ 'ਚ ਆਵੇਗਾ ਨਜ਼ਰ
NEXT STORY