ਕੀਵ (ਭਾਸ਼ਾ)- ਯੂਕ੍ਰੇਨ ਨੇ ਬੁੱਧਵਾਰ ਨੂੰ ਵਾਅਦਾ ਕੀਤਾ ਕਿ ਉਹ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਉਸ ਵੀਡੀਓ ਦੀ ਸੱਚਾਈ ਦੀ ਜਾਂਚ ਕਰੇਗਾ, ਜਿਸ ਵਿਚ ਕਥਿਤ ਤੌਰ ’ਤੇ ਇਕ ਯੂਕ੍ਰੇਨੀ ਫ਼ੌਜੀ ਦਾ ਸਿਰ ਕਲਮ ਕਰਦਿਆਂ ਦਿਖਾਇਆ ਗਿਆ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਯੂਕ੍ਰੇਨ ਦੇ ਅਧਿਕਾਰੀ ਨਾਰਾਜ਼ ਹਨ। ਉਥੇ ਹੀ, ਕ੍ਰੇਮਲਿਨ (ਰੂਸੀ ਸਰਕਾਰ) ਨੇ ਫੁਟੇਜ ਨੂੰ ‘ਭਿਆਨਕ’ ਕਰਾਰ ਦਿੱਤਾ ਅਤੇ ਕਿਹਾ ਕਿ ਇਸ ਦੀ ਸੱਚਾਈ ਦੀ ਜਾਂਚ ਕੀਤੇ ਜਾਣ ਦੀ ਲੋੜ ਹੈ।
ਵੀਡੀਓ ਵਿਚ ਹਰੇ ਰੰਗ ਦੀ ਪੋਸ਼ਾਕ ਅਤੇ ਬਾਂਹ ’ਤੇ ਪੀਲੇ ਰੰਗ ਦੀ ਪੱਟੀ ਬੰਨ੍ਹੇ ਹੋਏ ਇਕ ਵਿਅਕਤੀ ਦਿਖਾਈ ਦੇ ਰਿਹਾ ਹੈ ਜੋ ਆਮਤੌਰ ’ਤੇ ਯੂਕ੍ਰੇਨੀ ਲੜਾਕਿਆਂ ਵਲੋਂ ਪਹਿਨੀ ਜਾਂਦੀ ਹੈ, ਜਿਸਨੂੰ ਇਕ ਹੋਰ ਵਿਅਕਤੀ ਵਲੋਂ ਧੋਖੇ ਨਾਲ ਚਾਕੂ ਨਾਲ ਸਿਰ ਕੱਟਣ ਤੋਂ ਪਹਿਲਾਂ ਚੀਖਦੇ ਹੋਏ ਸੁਣਿਆ ਜਾ ਸਕਦਾ ਹੈ। ਵੀਡੀਓ ਵਿਚ ਇਕ ਤੀਸਰਾ ਵਿਅਕਤੀ ਵੀ ਦਿਖਾਈ ਦਿੰਦਾ ਹੈ ਜਿਸਦੇ ਕੋਲ ਇਕ ਜੈਕਟ ਹੈ ਜੋ ਸ਼ਾਇਦ ਮਾਰੇ ਗਏ ਵਿਅਕਤੀ ਦੀ ਹੋ ਸਕਦੀ ਹੈ ਅਤੇ ਤਿੰਨੇ ਰੂਸੀ ਭਾਸ਼ਾ ਵਿਚ ਬੋਲਦੇ ਸੁਣਾਈ ਦੇ ਰਹੇ ਹਨ। ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਿਹਾ ਕਿ ਨਵੀਂ ਵੀਡੀਓ ਵਿਚ ਦਿਖੀ ਹਿੰਸਾ ਨੂੰ ਭੁਲਿਆ ਨਹੀਂ ਜਾ ਸਕਦਾ ਅਤੇ ਅਜਿਹੇ ਕਾਰਿਆਂ ਲਈ ਰੂਸੀ ਫ਼ੌਜ ਜ਼ਿੰਮੇਵਾਰ ਹੈ।
ਜਿਨਪਿੰਗ ਦਾ ਸਖ਼ਤ ਆਦੇਸ਼-ਚੀਨ ਦੀ ਸੰਪ੍ਰਭੁਤਾ ਅਤੇ ਸਮੁੰਦਰੀ ਅਧਿਕਾਰਾਂ ਦੀ ਦ੍ਰਿੜਤਾ ਨਾਲ ਰੱਖਿਆ ਕਰੇ ਚੀਨੀ ਫੌਜ
NEXT STORY