ਰੋਮ (ਕੈਂਥ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਸਿੱਖ ਭਾਈਚਾਰੇ ਤੋਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਜੀ ਦੀ ਨਿਯੁਕਤੀ ਅਤੇ ਉਨ੍ਹਾਂ ਦੀ ਸੇਵਾ ਮੁਕਤੀ ਸਬੰਧੀ ਨਿਯਮਾਂਵਲੀ ਬਣਾਉਣ ਸਬੰਧੀ ਪੁੱਛੇ ਗਏ ਸੁਝਾਵਾਂ ਦੇ ਸੰਬੰਧ ਵਿੱਚ ਇਟਲੀ ਤੋਂ ਉੱਘੇ ਕਲਮਨਵੀਸ ਭਾਈ ਪਰਮਜੀਤ ਸਿੰਘ ਦੁਸਾਂਝ ਨੇ ਪ੍ਰੈੱਸ ਨਾਲ ਗੱਲਬਾਤ ਕੀਤੀ। ਗੱਲਬਾਤ ਕਰਦਿਆਂ ਭਾਈ ਪਰਮਜੀਤ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ਵੀ ਯੋਗ ਜਥੇਦਾਰ ਦੀ ਨਿਯੁਕਤੀ ਕਰਦੀ ਹੈ ਉਸ ਦੀ ਕਦੀ ਵੀ ਵਿਦਾਇਗੀ ਨਾ ਹੋਵੇ। ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਨਾਂ ਅੱਗੇ ਜਾਂ ਪਿੱਛੇ ਕਦੀ ਵੀ "ਸਾਬਕਾ ਜਥੇਦਾਰ" ਨਹੀਂ ਲੱਗਣਾ ਚਾਹੀਦਾ।
ਇਟਲੀ ਵਿੱਚ ਰਹਿੰਦਿਆਂ ਉਨ੍ਹਾਂ ਦੇਖਿਆ ਕਿ ਜਦੋਂ ਵੀ ਵੈਟੀਕਨ ਵਿੱਚ ਈਸਾਈ ਧਰਮ ਦੇ ਪੋਪ ਦੀ ਨਿਯੁਕਤੀ ਹੁੰਦੀ ਤਾਂ ਪੂਰੀ ਦੁਨੀਆ ਦੇ ਵਿੱਚੋਂ ਕਾਰਡੀਨਸ ਆਪਣੇ "ਪੋਪ" ਦੀ ਚੋਣ ਕਰਦੇ ਹਨ ਤੇ ਉਹ ਪੋਪ 'ਤਾਂ-ਉਮਰ' ਮਰਦੇ ਦਮ ਤੱਕ ਉਸ ਪਦਵੀ 'ਤੇ ਬਿਰਾਜਮਾਨ ਰਹਿੰਦਾ ਹੈ। ਪਹਿਲੀ ਵਾਰੀ ਇਤਿਹਾਸ ਵਿੱਚ ਹੋਇਆ ਸੀ ਕਿ ਮੌਜੂਦਾ ਪੋਪ ਤੋਂ ਪਹਿਲੇ ਪੋਪ "ਸਨ ਬੈਨੇਡਿਕਟ ਜੋ ਕਿ ਜਰਮਨੀ ਦੇ ਰਹਿਣ ਵਾਲੇ ਸਨ। ਉਨ੍ਹਾਂ ਨੇ ਆਪਣੀ ਇੱਛਾ ਨਾਲ ਇਹ ਅਹੁਦਾ ਤਿਆਗਿਆ ਸੀ। ਸੋ ਇਸੇ ਤਰ੍ਹਾਂ ਸਿੱਖ ਧਰਮ ਵਿੱਚ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਜਿਹੜੀ ਵੀ ਨਿਯੁਕਤੀ ਇੱਕ ਵਾਰ ਹੋ ਜਾਵੇ। ਉਸ ਅੱਗੇ ਕਦੀ ਵੀ ਸਾਬਕਾ ਜਥੇਦਾਰ ਨਹੀਂ ਲੱਗਣਾ ਚਾਹੀਦਾ।
ਪੜ੍ਹੋ ਇਹ ਅਹਿਮ ਖ਼ਬਰ-'ਔਰਤ' ਬਾਰੇ ਪੁੱਛੇ ਸਵਾਲ ਦਾ Trump ਨੇ ਕੁਝ ਇਸ ਤਰ੍ਹਾਂ ਦਿੱਤਾ ਜਵਾਬ (ਵੀਡੀਓ)
ਉਸ ਦੀ ਨਿਯੁਕਤੀ ਵੇਲੇ ਜਥੇਦਾਰ ਦਾ ਗੁਰਬਾਣੀ ਦੇ ਸੰਬੰਧ 'ਚ ਸੰਪੂਰਨ ਗਿਆਨ, ਸਿੱਖ ਇਤਿਹਾਸ ਸਬੰਧੀ ਸੰਪੂਰਨ ਗਿਆਨ, ਉਸ ਦੇ ਪਰਿਵਾਰਕ ਪਿਛੋਕੜ ਦਾ ਚਾਲ ਚੱਲਣ ਹਰ ਚੀਜ਼ ਨੂੰ ਪਹਿਲਾਂ ਖੋਖ-ਪਰਖ ਤੇ ਸਮਝ ਲਿਆ ਜਾਵੇ। ਫਿਰ ਹੀ ਉਸ ਨੂੰ ਅਕਾਲ ਤਖਤ ਸਾਹਿਬ ਦੇ "ਜਥੇਦਾਰ" ਦੀ ਉੱਚ ਪਦਵੀ ਦੇ ਬਿਰਾਜਮਾਨ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਮੂਹ ਇਟਲੀ ਦੇ ਸਿੱਖ ਇਹ ਬੇਨਤੀ ਕਰਦੇ ਹਨ ਕਿ ਅਕਾਲ ਤਖ਼ਤ ਦੇ ਜਥੇਦਾਰ ਦੀ ਨਿਯੁਕਤੀ ਸਿਰਫ ਇੱਕ ਵਾਰ ਹੋਵੇ। ਵਾਰ-ਵਾਰ ਨਾ ਹੋਵੇ। ਆਸ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੁੱਚੀਆਂ ਸਿੱਖ ਸੰਗਤ ਇਟਲੀ ਦੀਆਂ ਭਾਵਨਾਵਾਂ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਉਨ੍ਹਾਂ ਦੀ ਇਸ ਮੱਤ ਨੂੰ ਵੀ ਚੋਣ ਪ੍ਰਕਿਰਿਆ ਦੇ ਵਿੱਚ ਜ਼ਰੂਰ ਸ਼ਾਮਿਲ ਕਰੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
1,700 ਜਾਨਾਂ ਲੈ ਕੇ ਵੀ ਨਹੀਂ ਰੁਕ ਰਹੀ ਕੁਦਰਤ ਦੀ ਕਰੋਪੀ ! ਇਕ ਵਾਰ ਫ਼ਿਰ ਕੰਬ ਗਈ ਮਿਆਂਮਾਰ ਦੀ ਧਰਤੀ
NEXT STORY