ਲੰਡਨ (ਰਾਜਵੀਰ ਸਮਰਾ,ਏਜੰਸੀ)— ਵੱਖ-ਵੱਖ ਬੈਂਕਾਂ ਤੋਂ ਤਕਰੀਬਨ 9 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਲੈ ਕੇ ਫਰਾਰ ਹੋਏ ਭਗੌੜੇ ਵਿਜੇ ਮਾਲਿਆ ਨੂੰ ਲੰਡਨ 'ਚ ਗ੍ਰਿਫਤਾਰ ਕਰ ਲਿਆ ਗਿਆ ਹੈ। ਗ੍ਰਿਫਤਾਰੀ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਕੀਤੀ ਹੈ। ਇਸ ਤੋਂ ਪਹਿਲਾਂ ਈ. ਡੀ. ਦੀ ਇਕ ਟੀਮ ਭਗੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਖਿਲਾਫ ਦੋਸ਼ ਪੱਤਰ ਜਮਾਂ ਕਰਨ ਲਈ ਲੰਡਨ ਪਹੁੰਚੀ ਸੀ। ਇਹ ਕਦਮ ਮਾਲਿਆ ਦੀ ਹਵਾਲਗੀ ਨੂੰ ਲੈ ਕੇ ਚੁੱਕਿਆ ਗਿਆ ਸੀ।
ਈ. ਡੀ. ਦਾ ਇਹ ਕਦਮ ਮਾਲਿਆ ਖਿਲਾਫ ਚੱਲ ਰਹੀ ਜਾਂਚ ਦਾ ਹਿੱਸਾ ਹੈ। ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਵਿਜੇ ਮਾਲਿਆ ਨੂੰ ਸਕਾਟਲੈਂਡ ਯਾਰਡ ਪੁਲਸ ਨੇ ਗ੍ਰਿਫਤਾਰ ਕੀਤਾ ਸੀ। ਗ੍ਰਿਫਤਾਰੀ ਤੋਂ ਬਾਅਦ ਵਿਜੇ ਮਾਲਿਆ ਨੂੰ ਲੰਡਨ ਦੇ ਵੈਸਟਮਿੰਸਟਰ ਕੋਰਟ 'ਚ ਪੇਸ਼ ਕੀਤਾ ਗਿਆ ਸੀ ਜਿੱਥੇ ਥੋੜ੍ਹੀ ਹੀ ਦੇਰ 'ਚ ਉਨ੍ਹਾਂ ਨੂੰ ਜ਼ਮਾਨਤ ਵੀ ਮਿਲ ਗਈ ਸੀ।
ਮਾਲਿਆ 2 ਮਾਰਚ ਦੁਪਹਿਰ ਤਕਰੀਬਨ 1.30 ਵਜੇ ਜੈੱਟ ਏਅਰਵੇਜ਼ ਦੀ ਦਿੱਲੀ ਤੋਂ ਲੰਡਨ ਜਾ ਰਹੀ ਫਲਾਈਟ 'ਚ ਫਰਾਰ ਹੋ ਗਿਆ ਸੀ। ਫਲਾਈਟ ਨੰਬਰ 9ਡਬਲਿਊ 122 ਰਾਹੀਂ ਮਾਲਿਆ ਲੰਡਨ ਰਵਾਨਾ ਹੋਇਆ। ਅੰਗਰੇਜ਼ੀ ਅਖਬਾਰ ਟਾਈਮਜ਼ ਆਫ ਇੰਡੀਆ ਦੀ ਖਬਰ ਦੀ ਮੰਨੀਏ ਤਾਂ ਜਿਸ ਵੇਲੇ ਮਾਲਿਆ ਲੰਡਨ ਰਵਾਨਾ ਹੋਇਆ ਉਸ ਵੇਲੇ ਉਸ ਦੇ ਨਾਲ ਇਕ ਔਰਤ ਵੀ ਸੀ। ਹਾਲਾਂਕਿ ਅਜੇ ਤੱਕ ਇਹ ਸਾਫ ਨਹੀਂ ਹੋ ਸਕਿਆ ਹੈ ਕਿ ਇਹ ਮਹਿਲਾ ਕੌਣ ਸੀ ਅਤੇ ਮਾਲਿਆ ਦੇ ਨਾਲ ਕਿਉਂ ਸੀ। ਮਾਲਿਆ ਕੋਲ ਵੱਡੇ-ਵੱਡੇ 7 ਬੈਗ ਵੀ ਸਨ।
ਲਾਸ ਵੇਗਾਸ ਕੰਸਰਟ ਦੇ ਗਾਇਕ ਨੇ ਘਟਨਾ ਨੂੰ ਦੱਸਿਆ ਦਿਲ ਨੂੰ ਝੰਜੋੜ ਦੇਣ ਵਾਲਾ ਕਾਰਾ
NEXT STORY