ਵਾਸ਼ਿੰਗਟਨ- ਇਸ ਬੱਚੀ ਦੀ ਤਸਵੀਰ ਨੂੰ ਧਿਆਨ ਨਾਲ ਦੇਖ ਲਓ। ਜੇਕਰ ਚਸ਼ਮਾ ਪਹਿਨਦੇ ਹੋ ਤਾਂ ਹੋਰ ਵੀ ਗੌਰ ਨਾਲ ਦੇਖੋ। ਜ਼ਿਆਦਾਤਰ ਲੋਕਾਂ ਨੂੰ ਲੱਗ ਰਿਹਾ ਹੈ ਕਿ ਬੱਚੀ ਕਿਸੇ ਬੀਮਾਰੀ ਨਾਲ ਪੀੜਤ ਹੈ, ਜਿਸ ਦੇ ਕਾਰਨ ਉਸ ਦੇ ਪੈਰ ਕਮਜ਼ੋਰ ਤੇ ਲੰਬੇ ਹਨ। ਪਰ ਕੀ ਸੱਚੀ ਅਜਿਹਾ ਹੀ ਹੈ।
ਇਸ ਤਸਵੀਰ ਨੂੰ ਫੇਸਬੁੱਕ ਯੂਜ਼ਰ ਕ੍ਰਿਸਟੋਫਰ ਫੈਰੀ ਨੇ ਸ਼ੇਅਰ ਕੀਤਾ ਹੈ। ਉਹਨਾਂ ਨੇ ਤਸਵੀਰ ਦੀ ਕੈਪਸ਼ਨ ਵਿਚ ਲਿਖਿਆ ਹੈ ਕਿ ਬੱਚੀ ਪੌਪਕਾਰਨ ਬੈਗ ਨਾਲ ਪੋਜ਼ ਦੇ ਰਹੀ ਹੈ। ਇਸ ਫੋਟੋ ਨੇ ਮੇਰਾ ਦਿਮਾਗ ਹਿਲਾ ਦਿੱਤਾ ਹੈ। ਤਸੀਵਰ ਅਸਲ ਵਿਚ ਕੰਫਿਊਜ਼ਨ ਪੈਦਾ ਕਰ ਰਹੀ ਹੈ। ਤਸਵੀਰ 'ਤੇ ਕਈ ਲੋਕਾਂ ਨੇ ਕੁਮੈਂਟ ਕੀਤਾ ਹੈ। ਜਦਕਿ 2 ਹਜ਼ਾਰ ਤੋਂ ਵਧੇਰੇ ਯੂਜ਼ਰਜ਼ ਇਸ ਨੂੰ ਸ਼ੇਅਰ ਕਰ ਚੁੱਕੇ ਹਨ।
ਅਸਲ ਵਿਚ ਫੋਟੋ ਵਿਚ ਥੋੜਾ ਆਪਟਿਕਲ ਕਲਯੂਜ਼ਨ ਹੋ ਗਿਆ ਹੈ। ਮੰਨੋ ਜੋ ਦਿਖ ਰਿਹਾ ਹੈ ਉਹ ਹੈ ਹੀ ਨਹੀਂ। ਪਹਿਲੀ ਨਜ਼ਰੇ ਤਸਵੀਰ ਨੂੰ ਦੇਖਣ 'ਤੇ ਲੋਕਾਂ ਨੂੰ ਲੱਗ ਰਿਹਾ ਹੈ ਕਿ ਬੱਚੀ ਦੇ ਪੈਰ ਪਤਲੇ ਤੇ ਲੰਬੇ ਹਨ ਪਰ ਜਦੋਂ ਸੱਚਾਈ ਪਤਾ ਲੱਗਦੀ ਹੈ ਤਾਂ ਉਹ ਹੈਰਾਨ ਰਹਿ ਜਾਂਦੇ ਹਨ।
ਪੌਪਕਾਰਨ ਦਾ ਪੈਕਟ ਫੜੇ ਖੜ੍ਹੀ ਹੈ ਬੱਚੀ
ਤਸਵੀਰ ਖਿਚਵਾਉਂਦੇ ਹੋਏ ਬੱਚੀ ਪੌਪਕਾਰਨ ਦਾ ਇਕ ਪੈਕਟ ਹੱਥਾਂ ਵਿਚ ਫੜੇ ਹੋਏ ਹੈ, ਜੋ ਕਿ ਜ਼ਮੀਨ ਦੇ ਰੰਗ ਵਿਚ ਇਸ ਤਰ੍ਹਾਂ ਮਿਲ ਗਿਆ ਕਿ ਲੋਕ ਕੰਫਿਊਜ਼ ਹੋ ਗਏ।
ਉੱਤਰੀ ਕੋਰੀਆ ਨੇ ਫਿਰ ਕੀਤਾ ਮਿਜ਼ਾਈਲ ਪਰੀਖਣ
NEXT STORY