ਲੰਡਨ (ਏ. ਐੱਨ. ਆਈ.)- ਵਰਚੁਅਲ ਰਿਐਲਿਟੀ ਦੀ ਦੁਨੀਆ ਵਿਚ ਇਕ ਨਵਾਂ ਅਤੇ ਪ੍ਰੇਸ਼ਾਨ ਕਰਨ ਵਾਲਾ ਖਤਰਾ ਸਾਹਮਣੇ ਆਇਆ ਹੈ। ਆਪਣੀ ਕਿਸਮ ਦੀ ਇਸ ਪਹਿਲੀ ਘਟਨਾ ’ਚ ਬ੍ਰਿਟਿਸ਼ ਪੁਲਸ ਇਕ ਵਰਚੁਅਲ ਰਿਐਲਿਟੀ ਗੇਮ ’ਚ ਲੜਕੀ ਨਾਲ ਕਥਿਤ ਸਮੂਹਿਕ ਜਬਰ-ਜ਼ਿਨਾਹ ਦੀ ਜਾਂਚ ਕਰ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ - ਵਿਆਹ ਦੇ ਬੰਧਨ 'ਚ ਬੱਝੇ ਆਮਿਰ ਖ਼ਾਨ ਦੀ ਧੀ ਇਰਾ ਤੇ ਨੂਪੁਰ ਸ਼ਿਖਰੇ, ਸਾਹਮਣੇ ਆਈਆਂ ਤਸਵੀਰਾਂ
ਕਥਿਤ ਪੀੜਤਾ ਦੀ ਪਛਾਣ 16 ਸਾਲ ਤੋਂ ਘੱਟ ਉਮਰ ਦੀ ਲੜਕੀ ਵਜੋਂ ਹੋਈ ਹੈ, ਜਿਸ ਨੇ ਇਕ ਇਮਰਸਿਵ ਗੇਮ ’ਚ ਵਰਚੁਅਲ ਰਿਐਲਿਟੀ (ਵੀ. ਆਰ.) ਹੈੱਡਸੈੱਟ ਪਹਿਨਿਆ ਹੋਇਆ ਸੀ, ਜਦੋਂ ਉਸ ਦੇ ‘ਅਵਤਾਰ’ (ਐਨੀਮੇਟਿਡ ਰੂਪ) ਨਾਲ ਕਈ ਮਰਦਾਂ ਨੇ ਜਬਰ-ਜ਼ਿਨਾਹ ਕੀਤਾ। ਲੜਕੀ ਨੂੰ ਸਰੀਰਕ ਤੌਰ ’ਤੇ ਕੋਈ ਸੱਟ ਨਹੀਂ ਲੱਗੀ ਪਰ ਹੋ ਸਕਦਾ ਹੈ ਕਿ ਉਸ ਨੂੰ ਅਸਲ ਜ਼ਿੰਦਗੀ ਦੇ ਜਬਰ-ਜ਼ਿਨਾਹ ਦਾ ਸ਼ਿਕਾਰ ਹੋਈ ਔਰਤ ਵਾਂਗ ਸਦਮੇ ਦੀ ਸੱਟ ਲੱਗੀ ਹੋਵੇ। ਕਿਸੇ ਵੀ ਸਰੀਰਕ ਸੱਟ ਨਾਲੋਂ ਭਾਵਨਾਤਮਕ ਅਤੇ ਮਨੋਵਿਗਿਆਨਕ ਪ੍ਰਭਾਵ ਪੀੜਤਾ ’ਤੇ ਲੰਬੇ ਸਮੇਂ ਤੱਕ ਰਹਿੰਦਾ ਹੈ।
ਇਹ ਖ਼ਬਰ ਵੀ ਪੜ੍ਹੋ - 'ਅੱਜ ਹੋ ਸਕਦੀ ਹੈ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ!' ਆਮ ਆਦਮੀ ਪਾਰਟੀ ਦੇ ਆਗੂਆਂ ਨੇ ਕੀਤਾ ਦਾਅਵਾ
ਬ੍ਰਿਟਿਸ਼ ਅਧਿਕਾਰੀਆਂ ਨੂੰ ਡਰ ਹੈ ਕਿ ਮੌਜੂਦਾ ਕਾਨੂੰਨਾਂ ਦੇ ਤਹਿਤ ਮੁਲਜ਼ਮਾਂ ’ਤੇ ਮੁਕੱਦਮਾ ਚਲਾਉਣਾ ਅਸੰਭਵ ਹੋ ਸਕਦਾ ਹੈ, ਜਿਸ ’ਚ ‘ਜਿਣਸੀ ਹਮਲੇ’ ਨੂੰ ‘ਸਹਿਮਤੀ ਤੋਂ ਬਿਨਾਂ ਗਲਤ ਇਰਾਦੇ ਨਾਲ ਸਰੀਰਕ ਛੋਹ’ ਵਜੋਂ ਪਰਿਭਾਸ਼ਿਤ ਕੀਤਾ ਜਾਂਦਾ ਹੈ। ਜਾਂਚ ਨੇ ਇਹ ਵੀ ਸਵਾਲ ਖੜ੍ਹੇ ਕੀਤੇ ਹਨ ਕਿ ਕੀ ਪੁਲਸ ਨੂੰ ਅਸਲ ਜ਼ਿੰਦਗੀ ’ਚ ਵੱਡੀ ਗਿਣਤੀ ਵਿਚ ਨਿੱਜੀ ਜਬਰ-ਜ਼ਨਾਹ ਦੇ ਮਾਮਲਿਆਂ ਦੇ ਹੁੰਦੇ ਹੋਏ ‘ਮੈਟਾਵਰਸ’ ਅਪਰਾਧਾਂ (ਵਰਚੁਅਲ ਰਿਐਲਿਟੀ ਵਿਚ ਹੋਣ ਵਾਲੇ ਅਪਰਾਧ) ਦੀ ਜਾਂਚ ਲਈ ਸਮਾਂ ਅਤੇ ਸੀਮਤ ਸਰੋਤ ਲਗਾਉਣੇ ਚਾਹੀਦੇ ਹਨ ਪਰ ਬ੍ਰਿਟੇਨ ਦੇ ਗ੍ਰਹਿ ਸਕੱਤਰ ਜੇਮਸ ਕਲੇਵਰਲੇ ਨੇ ‘ਵੀ. ਆਰ. ਰੇਪ’ ਦੀ ਜਾਂਚ ਜਾਰੀ ਰੱਖਣ ਦੀ ਗੱਲ ਕਹੀ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬੀਆਂ ਨੂੰ ਮਿਲਣ ਜਾ ਰਹੀ ਵੱਡੀ ਸੌਗਾਤ, ਕੇਂਦਰੀ ਮੰਤਰੀ ਨੂੰ ਮਿਲਣ ਮਗਰੋਂ MP ਸੁਸ਼ੀਲ ਰਿੰਕੂ ਨੇ ਦਿੱਤੀ ਖ਼ੁਸ਼ਖ਼ਬਰੀ
ਕਲੇਵਰਲੇ ਦਾ ਤਰਕ ਹੈ ਕਿ ਇਸ ਨੂੰ ਅਸਲ ਨਾ ਹੋਣ ਕਾਰਨ ਖਾਰਜ ਕਰਨਾ ਆਸਾਨ ਹੈ ਪਰ ਇਸ ਵਰਚੁਅਲ ਵਾਤਾਵਰਣ ’ਚ ਬੱਚੇ ਇਕ ਪਾਗਲਪਨ ਵਾਂਗ ਡੁੱਬੇ ਹੋਏ ਹਨ। ਉਨ੍ਹਾਂ ਕਿਹਾ ਕਿ ਇੱਥੇ ਅਸੀਂ ਇਕ ਬੱਚੀ ਦੇ ਸਬੰਧ ’ਚ ਗੱਲ ਕਰ ਰਹੇ ਹਾਂ ਅਤੇ ਇਹ ਬੱਚੀ ਜਿਣਸੀ ਸਦਮੇ ’ਚੋਂ ਲੰਘੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਾਕਿਸਤਾਨ: ਬਲੋਚ ਪ੍ਰਦਰਸ਼ਨ 'ਚ ਹਿੱਸਾ ਲੈਣ ਵਾਲੇ 44 ਸਰਕਾਰੀ ਕਰਮਚਾਰੀ ਮੁਅੱਤਲ
NEXT STORY