ਯੇਰੂਸ਼ੇਲਮ-ਕੋਵਿਡ-19 ਨਾਲ ਇਨਫੈਕਟਿਡ ਵਧੇਰੇ ਲੋਕਾਂ 'ਚ ਖੁਦ ਹੀ ਕੋਰੋਨਾ ਵਾਇਰਸ ਨਾਲ ਲੜਨ ਲਈ ਐਂਟੀਬਾਡੀ ਵਿਕਸਤ ਹੋ ਸਕਦੇ ਹਨ। ਇਕ ਅਧਿਐਨ 'ਚ ਇਸ ਰੋਗ ਤੋਂ ਬਚਣ ਅਤੇ ਇਲਾਜ ਲਈ ਐਂਟੀਬਾਡੀ ਥੈਰੇਪੀ ਦੀ ਵਰਤੋਂ ਦਾ ਸਮਰਥਨ ਕਰਦੇ ਹੋਏ ਇਹ ਗੱਲ ਕਹਿ ਗਈ ਹੈ।
ਖੋਜਕਰਤਾਵਾਂ ਨੇ ਕਿਹਾ ਕਿ ਵਿਸ਼ੇਸ਼ ਤੌਰ 'ਤੇ ਸਾਰਸ-ਕੋਵ-2 ਸਪਾਈਕ ਪ੍ਰੋਟੀਨ ਦੇ ਰਿਸੇਪਟਰ-ਬਾਇਡਿੰਗ ਡੋਮੇਨ (ਆਰ.ਬੀ.ਡੀ.) 'ਤੇ ਹਮਲਾ ਕਰਨ ਵਾਲੇ ਐਂਟੀਬਾਡੀ ਕੋਵਿਡ-19 ਨੂੰ ਕੰਟਰੋਲ ਕਰਨ ਲਈ ਲੋੜੀਂਦੇ ਮੰਨੇ ਜਾਂਦੇ ਹਨ। ਵਾਇਰਸ ਮਨੁੱਖੀ ਸੈੱਲਾਂ 'ਚ ਦਾਖਲ ਲਈ ਆਰ.ਡੀ.ਬੀ. ਦਾ ਇਸਤੇਮਾਲ ਕਰਦਾ ਹੈ।
ਇਹ ਵੀ ਪੜ੍ਹੋ -ਅਫਗਾਨਿਸਤਾਨ 'ਚ ਸੰਯੁਕਤ ਰਾਸ਼ਟਰ ਦੇ ਕਾਫਲੇ 'ਤੇ ਹਮਲਾ, 5 ਸੁਰੱਖਿਆ ਮੁਲਾਜ਼ਮਾਂ ਦੀ ਮੌਤ
ਇਜ਼ਰਾਈਲ ਦੇ ਤੇਲ ਅਵੀਵ ਯੂਨੀਵਰਸਿਟੀ ਦੇ ਖੋਜਕਰਤਾਵਾਂ ਸਮੇਤ ਇਕ ਟੀਮ ਵੱਲੋਂ ਕੀਤੇ ਗਏ ਇਸ ਅਧਿਐਨ 'ਚ ਕਿਹਾ ਗਿਆ ਹੈ ਕਿ ਕੋਵਿਡ-19 ਨਾਲ ਠੀਕ ਹੋ ਚੁੱਕੇ ਲੋਕਾਂ 'ਚ ਆਰ.ਬੀ.ਡੀ. ਕੇਂਦਰਿਤ ਐਂਟੀਬਾਡੀ ਮਿਲੇ। ਉਨ੍ਹਾਂ ਨੇ ਕਿਹਾ ਕਿ ਇਨਫੈਕਸ਼ਨ ਨਾਲ ਠੀਕ ਹੋ ਚੁੱਕੇ ਲੋਕਾਂ 'ਚ ਜ਼ਬਰਦਸਤ ਅਤੇ ਲੰਬੇ ਸਮੇਂ ਤੱਕ ਜਾਰੀ ਰਹਿਣ ਵਾਲੀ ਪ੍ਰਤੀਰੋਧਕ ਸਮਰੱਥਾ ਦੇਖਣ ਨੂੰ ਮਿਲੀ ਹੈ ਜਦਕਿ ਹੋਰਾਂ ਲੋਕਾਂ 'ਚ ਤੁਲਨਾਤਮਕ ਰੂਪ ਨਾਲ ਕਮਜ਼ੋਰ ਐਂਟੀਬਾਡੀ ਮਿਲੇ।
ਇਹ ਵੀ ਪੜ੍ਹੋ -ਪੁਰਤਗਾਲ ਨੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੂੰ ਲਾਇਆ ਕੋਰੋਨਾ ਟੀਕਾ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
ਮੇਗਨ ਮਰਕੇਲ ਨੇ ਬ੍ਰਿਟੇਨ ਦੇ ਅਖ਼ਬਾਰ ਖ਼ਿਲਾਫ਼ ਜਿੱਤਿਆ ਨਿੱਜਤਾ ਦੇ ਘਾਣ ਦਾ ਮੁਕੱਦਮਾ
NEXT STORY