ਟੋਰਾਂਟੋ- ਕੈਨੇਡਾ ਦੀ ਟੋਰਾਂਟੋ ਯੂਨੀਵਰਸਿਟੀ ਦੀ ਵਿਦਿਆਰਥਣ ਵਿਵਿਆਨ ਸ਼ੀ ਦੀ ਉਮਰ ਜਾਣ ਕੇ ਹਰ ਕੋਈ ਹੈਰਾਨ ਹੁੰਦਾ ਹੈ। ਕੈਨੇਡਾ ਦੇ ਸ਼ਹਿਰ ਚਾਰਲੋਟੇਟਾਊਨ ਵਿਚ ਰਹਿਣ ਵਾਲੀ ਇਹ ਕੁੜੀ ਸਿਰਫ 15 ਸਾਲ ਦੀ ਹੈ ਤੇ ਇਹ ਯੂਨੀਵਰਸਿਟੀ 'ਚ ਆਖਰੀ ਸਾਲ ਦੀ ਪੜ੍ਹਾਈ ਕਰ ਰਹੀ ਹੈ। ਉਸ ਦਾ ਇਰਾਦਾ ਕੈਂਸਰ ਦਾ ਇਲਾਜ ਲੱਭਣ ਦਾ ਹੈ ਤਾਂ ਕਿ ਪੀੜਤਾਂ ਨੂੰ ਸ਼ੁਰੂਆਤੀ ਲੱਛਣਾਂ ਵਿਚ ਹੀ ਬਚਾਇਆ ਜਾ ਸਕੇ।
ਵਿਵਿਆਨ ਸਿਰਫ 12 ਸਾਲ ਦੀ ਸੀ ਜਦ ਉਸ ਨੇ ਯੂਨੀਵਰਸਿਟੀ ਵਿਚ ਪਹਿਲੇ ਸਾਲ ਦੀ ਪੜ੍ਹਾਈ ਸ਼ੁਰੂ ਕੀਤੀ ਸੀ। ਉਸ ਨੇ ਦੱਸਿਆ ਕਿ ਉਹ ਕਈ ਕਲਾਸਾਂ ਇਕੱਠੀਆਂ ਪਾਸ ਕਰਕੇ ਅੱਗੇ ਵਧੀ। ਹਾਲਾਂਕਿ ਜਿਸ ਕਲਾਸ ਵਿਚ ਉਹ ਹੈ, ਉਸ ਵਿਚ 21-22 ਸਾਲ ਦੇ ਵਿਦਿਆਰਥੀ ਪੜ੍ਹਦੇ ਹਨ ਤੇ ਕਈ ਲੋਕ ਉਸ ਦਾ ਮਜ਼ਾਕ ਵੀ ਉਡਾਉਂਦੇ ਹਨ।
ਵਿਵਿਆਨ ਨੇ ਦੱਸਿਆ ਕਿ ਉਸ ਨੂੰ ਆਸ ਹੈ ਕਿ ਉਹ ਬਾਇਓਲਾਜੀ ਤੇ ਸੈੱਲ ਮੋਲੇਕੁਲਰ ਬਾਇਓਲਾਜੀ ਦੀ ਪੜ੍ਹਾਈ ਇਸ ਸਾਲ ਪੂਰੀ ਕਰ ਲਵੇਗੀ ਤੇ ਫਿਰ ਕੈਂਸਰ ਦੇ ਇਲਾਜ ਸਬੰਧੀ ਅਧਿਐਨ ਵਿਚ ਜੁਟ ਜਾਵੇਗੀ। ਕੈਂਸਰ ਦੌਰਾਨ ਸਰੀਰ ਕਿਵੇਂ ਜੂਝਦਾ ਇਸ ਬਾਰੇ ਉਹ ਅਧਿਐਨ ਕਰਨ ਦੀ ਇੱਛੁਕ ਹੈ। ਇਸ ਦੇ ਨਾਲ ਹੀ ਉਹ ਇਕ ਨਾਵਲ ਲਿਖਣ ਦੀ ਵੀ ਤਿਆਰੀ ਕਰ ਰਹੀ ਹੈ। ਇਹ ਬੱਚੀ ਕਈ ਲੋਕਾਂ ਲਈ ਪ੍ਰੇਰਣਾ ਬਣੀ ਹੈ।
ਬਰਮਿੰਘਮ ਦੇ ਪੰਜਾਬੀ ਮੂਲ ਦੇ ਉੱਦਮੀ ਨੇ ਈਜ਼ੀਫੂਡ ਐਪ ਦੀ ਕੀਤੀ ਸ਼ੁਰੂਆਤ
NEXT STORY