ਸੰਯੁਕਤ ਰਾਸ਼ਟਰ (ਭਾਸ਼ਾ)- ਸੰਯੁਕਤ ਰਾਸ਼ਟਰ ਮਹਾਸਭਾ ਵੀਰਵਾਰ ਨੂੰ ਇਸ ਗੱਲ 'ਤੇ ਵੋਟਿੰਗ ਕਰੇਗੀ ਕਿ ਕੀ ਰੂਸ ਨੂੰ ਸੰਯੁਕਤ ਰਾਸ਼ਟਰ ਦੀ ਮੁੱਖ ਮਨੁੱਖੀ ਅਧਿਕਾਰ ਸੰਸਥਾ ਤੋਂ ਮੁਅੱਤਲ ਕਰਨਾ ਹੈ ਜਾਂ ਨਹੀਂ। ਯੂਕ੍ਰੇਨ ਦੀ ਰਾਜਧਾਨੀ ਕੀਵ ਦੇ ਉਪਨਗਰ ਬੁਚਾ ਤੋਂ ਸਾਹਮਣੇ ਆਈਆਂ ਨਾਗਰਿਕਾਂ ਦੀਆਂ ਲਾਸ਼ਾਂ ਦੀਆਂ ਭਿਆਨਕ ਤਸਵੀਰਾਂ ਅਤੇ ਵੀਡੀਓ ਦੇ ਬਾਅਦ ਸੰਯੁਕਤ ਰਾਸ਼ਟਰ ਵਿਚ ਅਮਰੀਕਾ ਦੀ ਰਾਜਦੂਤ ਲਿੰਡਾ ਥਾਮਸ-ਗ੍ਰੀਨਫੀਲਡ ਨੇ ਰੂਸ ਨੂੰ 47 ਮੈਂਬਰੀ ਮਨੁੱਖੀ ਅਧਿਕਾਰ ਪਰਿਸ਼ਦ ਤੋਂ ਹਟਾਉਣ ਦੀ ਅਪੀਲ ਕੀਤੀ ਸੀ।
ਇਹ ਵੀ ਪੜ੍ਹੋ: ਹਿੰਦੂ ਭਾਈਚਾਰੇ ਲਈ ਖ਼ੁਸ਼ਖ਼ਬਰੀ, ਅਮਰੀਕਾ ਦੇ ਸੂਬੇ ਜਾਰਜੀਆ 'ਚ 2 ਅਪ੍ਰੈਲ 'ਹਿੰਦੂ ਨਵਾਂ ਸਾਲ' ਵਜੋਂ ਐਲਾਨ
ਦੁਨੀਆਭਰ ਵਿਚ ਇਨ੍ਹਾਂ ਕਾਰਵਾਈਆਂ ਦੀ ਨਿੰਦਾ ਹੋ ਰਹੀ ਹੈ ਅਤੇ ਰੂਸ 'ਤੇ ਹੋਰ ਸਖ਼ਤ ਪਾਬੰਦੀਆਂ ਲਗਾਉਣ ਦੀ ਮੰਗ ਵੀ ਕੀਤੀ ਗਈ ਹੈ। ਹਾਲਾਂਕਿ ਰੂਸ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਖਾਰਜ ਕੀਤਾ ਹੈ। ਥਾਮਸ-ਗ੍ਰੀਨਫੀਲਡ ਨੇ ਸੋਮਵਾਰ ਨੂੰ ਕਿਹਾ ਸੀ, 'ਸਾਨੂੰ ਯਕੀਨ ਹੈ ਕਿ ਰੂਸੀ ਬਲਾਂ ਨੇ ਯੂਕ੍ਰੇਨ ਵਿਚ ਯੁੱਧ ਅਪਰਾਧਾਂ ਨੂੰ ਅੰਜਾਮ ਦਿੱਤਾ ਹੈ ਅਤੇ ਸਾਡਾ ਮੰਨਣਾ ਹੈ ਕਿ ਇਸ ਲਈ ਰੂਸ ਦੀ ਜਵਾਬਦੇਹੀ ਤੈਅ ਕੀਤੀ ਜਾਣੀ ਚਾਹੀਦੀ।'
ਇਹ ਵੀ ਪੜ੍ਹੋ: ਯੂਕ੍ਰੇਨ ਨੂੰ ਮਿਲੇ ਦੋ ਅਜਿਹੇ ਹਥਿਆਰ, ਜਿਨ੍ਹਾਂ ਨੇ ਰੂਸੀ ਫ਼ੌਜ ਨੂੰ ਰੁਕਣ ਲਈ ਕੀਤਾ ਮਜਬੂਰ
ਉਨ੍ਹਾਂ ਕਿਹਾ, 'ਮਨੁੱਖੀ ਅਧਿਕਾਰ ਪਰਿਸ਼ਦ ਵਿਚ ਰੂਸ ਦੀ ਭਾਗੀਦਾਰੀ ਇਕ ਮਜ਼ਾਕ ਹੈ।' ਮਹਾਸਭਾ ਦੀ ਮਹਿਲਾ ਬੁਲਾਰਾ ਪਾਲਿਨਾ ਕੁਬਿਯਾਕ ਨੇ ਬੁੱਧਵਾਰ ਨੂੰ ਦੱਸਿਆ ਕਿ ਯੂਕ੍ਰੇਨ 'ਤੇ ਮਹਾਸਭਾ ਦਾ ਐਮਰਜੈਂਸੀ ਵਿਸ਼ੇਸ਼ ਸੈਸ਼ਨ ਵੀਰਵਾਰ ਸਵੇਰੇ 10 ਵਜੇ (ਈਡੀਟੀ) ਫਿਰ ਤੋਂ ਸ਼ੁਰੂ ਹੋਵੇਗਾ। ਉਦੋਂ ਹੀ ਰੂਸੀ ਸੰਘ ਦੇ ਮਨੁੱਖੀ ਅਧਿਕਾਰ ਪਰਿਸ਼ਦ ਵਿਚ ਮੈਂਬਰਸ਼ਿਪ ਦੇ ਅਧਿਕਾਰਾਂ ਨੂੰ ਮੁਅੱਤਲ ਕਰਨ ਦੇ ਪ੍ਰਸਤਾਵ 'ਤੇ ਵੋਟਿੰਗ ਕੀਤੀ ਜਾਵੇਗੀ। ਮਨੁੱਖੀ ਅਧਿਕਾਰ ਪਰਿਸ਼ਦ ਜਿਨੇਵਾ ਵਿਚ ਸਥਿਤ ਹੈ, ਇਸ ਦੇ ਮੈਂਬਰ 193 ਦੇਸ਼ਾਂ ਦੀ ਜਨਰਲ ਅਸੈਂਬਲੀ ਵੱਲੋਂ 3 ਸਾਲਾਂ ਲਈ ਚੁਣੇ ਜਾਂਦੇ ਹਨ।
ਇਹ ਵੀ ਪੜ੍ਹੋ: ਯੂਕ੍ਰੇਨ ਨੂੰ 10 ਕਰੋੜ ਡਾਲਰ ਦੀ ਮਿਜ਼ਾਈਲ ਸਹਾਇਤਾ ਦੇਵੇਗਾ ਅਮਰੀਕਾ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਅਮਰੀਕਾ ਨੇ ਰੂਸ ਦੇ ਕਾਰੋਬਾਰੀ 'ਤੇ ਸਾਈਬਰ ਅਪਰਾਧ ਦਾ ਲਾਇਆ ਦੋਸ਼
NEXT STORY