ਵਾਸ਼ਿੰਗਟਨ/ਤੇਹਰਾਨ: ਮੱਧ ਪੂਰਬ (ਪੱਛਮੀ ਏਸ਼ੀਆ) ਵਿੱਚ ਜਾਰੀ ਭਿਆਨਕ ਜੰਗ ਦੇ ਵਿਚਕਾਰ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਈਰਾਨ ਨਾਲ ਸ਼ਾਂਤੀ ਵਾਰਤਾ ਕਰਨ ਬਾਰੇ ਵਿਚਾਰ ਕਰ ਰਹੇ ਹਨ। ਹਾਲਾਂਕਿ ਇਸ ਜੰਗ ਨੂੰ ਖ਼ਤਮ ਕਰਨ ਲਈ ਟਰੰਪ ਨੇ ਬੇਹੱਦ ਸਖ਼ਤ ਸ਼ਰਤਾਂ ਰੱਖੀਆਂ ਹਨ, ਜਿਨ੍ਹਾਂ ਨੂੰ ਮੰਨਣਾ ਈਰਾਨ ਲਈ ਇੱਕ ਵੱਡੀ ਚੁਣੌਤੀ ਬਣ ਗਿਆ ਹੈ।
ਟਰੰਪ ਦੀਆਂ 5 ਮੁੱਖ ਸ਼ਰਤਾਂ
ਸਰੋਤਾਂ ਅਨੁਸਾਰ ਅਮਰੀਕਾ ਚਾਹੁੰਦਾ ਹੈ ਕਿ ਸ਼ਾਂਤੀ ਸਥਾਪਿਤ ਕਰਨ ਲਈ ਈਰਾਨ ਹੇਠ ਲਿਖੀਆਂ ਸ਼ਰਤਾਂ ਨੂੰ ਪੂਰਾ ਕਰੇ:
-ਮਿਜ਼ਾਈਲ ਪ੍ਰੋਗਰਾਮ 'ਤੇ ਪਾਬੰਦੀ: ਈਰਾਨ ਅਗਲੇ 5 ਸਾਲਾਂ ਤੱਕ ਕੋਈ ਵੀ ਮਿਜ਼ਾਈਲ ਪ੍ਰੋਗਰਾਮ ਨਹੀਂ ਕਰੇਗਾ।
-ਯੂਰੇਨੀਅਮ ਜ਼ੀਰੋ: ਈਰਾਨ ਨੂੰ ਆਪਣੇ ਯੂਰੇਨੀਅਮ ਸੰਵਰਧਨ ਨੂੰ ਪੂਰੀ ਤਰ੍ਹਾਂ ਜ਼ੀਰੋ ਕਰਨਾ ਹੋਵੇਗਾ।
-ਪਰਮਾਣੂ ਕੇਂਦਰਾਂ ਨੂੰ ਤਾਲਾ: ਈਰਾਨ ਦੇ ਪ੍ਰਮੁੱਖ ਪਰਮਾਣੂ ਕੇਂਦਰਾਂ ਨੂੰ ਪੂਰੀ ਤਰ੍ਹਾਂ ਬੰਦ ਕਰਨਾ ਪਵੇਗਾ।
-ਅੱਤਵਾਦੀ ਸਮੂਹਾਂ ਨੂੰ ਸਮਰਥਨ ਬੰਦ: ਹਿਜ਼ਬੁੱਲਾ, ਹੂਤੀ ਅਤੇ ਹਮਾਸ ਵਰਗੇ ਸੰਗਠਨਾਂ ਨੂੰ ਦਿੱਤੀ ਜਾਣ ਵਾਲੀ ਹਰ ਤਰ੍ਹਾਂ ਦੀ ਮਦਦ ਤੁਰੰਤ ਬੰਦ ਕਰਨੀ ਹੋਵੇਗੀ।
-ਖੇਤਰੀ ਮਿਜ਼ਾਈਲਾਂ 'ਤੇ ਸੀਮਾ: ਖੇਤਰੀ ਪੱਧਰ 'ਤੇ ਮਿਜ਼ਾਈਲਾਂ ਦੀ ਵਰਤੋਂ 'ਤੇ ਸਖ਼ਤ ਸੀਮਾਵਾਂ ਤੈਅ ਕਰਨੀਆਂ ਹੋਣਗੀਆਂ।
ਪੜ੍ਹੋ ਇਹ ਅਹਿਮ ਖ਼ਬਰ- ਜੰਗ ਵਿਚਾਲੇ ਚਿੰਤਾਜਨਕ ਖ਼ਬਰ; ਅਬੂ ਧਾਬੀ 'ਚ ਮਿਜ਼ਾਈਲ ਹਮਲਾ; ਭਾਰਤੀ ਨਾਗਰਿਕ ਜ਼ਖ਼ਮੀ
ਈਰਾਨ ਦਾ ਪਲਟਵਾਰ: 'ਪਹਿਲਾਂ ਮੁਆਵਜ਼ਾ ਅਤੇ ਗਾਰੰਟੀ ਦਿਓ'
ਦੂਜੇ ਪਾਸੇ ਈਰਾਨ ਨੇ ਵੀ ਗੱਲਬਾਤ ਲਈ ਆਪਣੀਆਂ ਸ਼ਰਤਾਂ ਸਪੱਸ਼ਟ ਕਰ ਦਿੱਤੀਆਂ ਹਨ। ਈਰਾਨ ਦਾ ਕਹਿਣਾ ਹੈ ਕਿ ਉਹ ਗੱਲਬਾਤ ਲਈ ਤਿਆਰ ਹੈ ਪਰ ਪਹਿਲਾਂ ਜੰਗ ਵਿੱਚ ਹੋਏ ਨੁਕਸਾਨ ਦੀ ਭਰਪਾਈ ਲਈ ਮੁਆਵਜ਼ਾ ਦਿੱਤਾ ਜਾਵੇ। ਇਸ ਦੇ ਨਾਲ ਹੀ ਈਰਾਨ ਨੇ ਭਵਿੱਖ ਵਿੱਚ ਕਿਸੇ ਵੀ ਤਰ੍ਹਾਂ ਦੇ ਹਮਲੇ ਨਾ ਹੋਣ ਦੀ ਲਿਖਤੀ ਗਾਰੰਟੀ ਮੰਗੀ ਹੈ।
ਕੌਣ ਕਰ ਰਿਹਾ ਹੈ ਵਿਚੋਲਗੀ
ਰਿਪੋਰਟਾਂ ਅਨੁਸਾਰ ਇਸ ਸਮੇਂ ਅਮਰੀਕਾ ਅਤੇ ਈਰਾਨ ਵਿਚਕਾਰ ਕੋਈ ਸਿੱਧੀ ਗੱਲਬਾਤ ਨਹੀਂ ਹੋ ਰਹੀ ਹੈ। ਮਿਸਰ, ਕਤਰ ਅਤੇ ਬ੍ਰਿਟੇਨ ਵਿਚੋਲੇ ਵਜੋਂ ਸਰਗਰਮ ਭੂਮਿਕਾ ਨਿਭਾ ਰਹੇ ਹਨ। ਅਮਰੀਕਾ ਇਸ ਮਾਮਲੇ ਵਿੱਚ ਕਤਰ ਨੂੰ ਤਰਜੀਹ ਦੇ ਰਿਹਾ ਹੈ।
ਮੁਆਵਜ਼ੇ ਦੀ ਥਾਂ 'ਫ੍ਰੀਜ਼ ਫੰਡ' ਦੇਣ 'ਤੇ ਵਿਚਾਰ
ਰਾਸ਼ਟਰਪਤੀ ਟਰੰਪ ਨੇ ਈਰਾਨ ਦੀ ਮੁਆਵਜ਼ੇ ਵਾਲੀ ਮੰਗ ਨੂੰ 'ਨਾਨ-ਸਟਾਰਟਰ' (ਗੈਰ-ਵਿਵਹਾਰਕ) ਦੱਸਿਆ ਹੈ। ਹਾਲਾਂਕਿ ਅਮਰੀਕਾ ਮੁਆਵਜ਼ਾ ਦੇਣ ਦੀ ਬਜਾਏ ਈਰਾਨ ਦੀਆਂ ਅਮਰੀਕਾ ਵਿੱਚ ਜ਼ਬਤ (frozen) ਕੀਤੀਆਂ ਗਈਆਂ ਸੰਪਤੀਆਂ ਨੂੰ ਵਾਪਸ ਕਰਨ ਬਾਰੇ ਸੋਚ ਰਿਹਾ ਹੈ।ਮਾਹਰਾਂ ਦਾ ਮੰਨਣਾ ਹੈ ਕਿ ਭਾਵੇਂ ਕੂਟਨੀਤਕ ਜ਼ਮੀਨ ਤਿਆਰ ਹੋਣੀ ਸ਼ੁਰੂ ਹੋ ਗਈ ਹੈ, ਪਰ ਦੋਵਾਂ ਦੇਸ਼ਾਂ ਦੇ ਰੁਖ਼ ਵਿੱਚ ਵੱਡਾ ਅੰਤਰ ਹੋਣ ਕਾਰਨ ਸ਼ਾਂਤੀ ਵਾਰਤਾ ਅਜੇ ਦੂਰ ਨਜ਼ਰ ਆ ਰਹੀ ਹੈ। ਫਿਲਹਾਲ ਜੰਗ ਦੇ ਅਗਲੇ 2 ਤੋਂ 3 ਹਫ਼ਤਿਆਂ ਤੱਕ ਜਾਰੀ ਰਹਿਣ ਦੀ ਉਮੀਦ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਯਾਤਰੀਆਂ ਨਾਲ ਭਰਿਆ ਜਹਾਜ਼ ਹੋ ਗਿਆ ਹਾਦਸੇ ਦਾ ਸ਼ਿਕਾਰ ! ਬੰਦ ਕਰਨਾ ਪਿਆ NY ਦਾ ਏਅਰਪੋਰਟ
NEXT STORY