ਮੈਲਬੌਰਨ, (ਏਜੰਸੀ)— ਆਸਟ੍ਰੇਲੀਆ ਦੇ ਮੈਲਬੌਰਨ ਸੂਬੇ 'ਚ ਇਕ 20 ਸਾਲਾ ਨੌਜਵਾਨ ਖਸਰੇ ਦੀ ਬੀਮਾਰੀ ਦੀ ਚਪੇਟ 'ਚ ਆ ਗਿਆ ਹੈ। ਉਸ ਨੇ ਦੱਸਿਆ ਕਿ ਉਸ ਨੇ ਬੀਤੇ ਦਿਨੀਂ ਹਵਾਈ ਸਫਰ ਕੀਤਾ ਸੀ ਤੇ ਇਸ ਮਗਰੋਂ ਉਸ ਦਾ ਸਰੀਰ ਲਾਲ ਦਾਣਿਆਂ ਨਾਲ ਭਰ ਗਿਆ। ਡਾਕਟਰੀ ਜਾਂਚ 'ਚ ਪਤਾ ਲੱਗਾ ਕਿ ਉਹ ਖਸਰੇ ਦੀ ਬੀਮਾਰੀ ਨਾਲ ਜੂਝ ਰਿਹਾ ਹੈ। ਇਸ ਮਗਰੋਂ ਡਾਕਟਰਾਂ ਨੇ ਚਿਤਾਵਨੀ ਦਿੱਤੀ ਕਿ ਜਿਨ੍ਹਾਂ ਲੋਕਾਂ ਨੇ ਮੈਲਬੌਰਨ ਏਅਰਪੋਰਟ ਤੋਂ ਵਰਜਿਨ ਫਲਾਈਟ ਜਾਂ ਹੋਰ ਫਲਾਈਟਾਂ ਫੜੀਆਂ ਸਨ, ਉਹ ਆਪਣਾ ਚੈੱਕ-ਅਪ ਕਰਵਾ ਲੈਣ ਤਾਂ ਕਿ ਉਹ ਆਪਣੀ ਸਿਹਤ ਪ੍ਰਤੀ ਨਿਸ਼ਚਿਤ ਹੋ ਸਕਣ। ਜਾਣਕਾਰੀ ਮੁਤਾਬਕ ਇਹ 20 ਸਾਲਾ ਨੌਜਵਾਨ ਇਕ ਹਫਤਾ ਸਾਊਥਬੈਂਕ ਵਿਖੇ ਕੰਮ ਕਰਨ ਗਿਆ ਸੀ ਅਤੇ ਇਸ ਮਗਰੋਂ ਉਹ ਮੈਲਬੌਰਨ ਏਅਰਪੋਰਟ ਤੋਂ ਫਲਾਈਟ ਲੈ ਕੇ ਪਰਥ ਪੁੱਜਾ। ਇਥੋਂ ਹੀ ਉਹ ਬੀਮਾਰੀ ਦੀ ਲਪੇਟ 'ਚ ਆ ਗਿਆ। ਇਸ ਨੌਜਵਾਨ ਦਾ ਪਰਥ ਵਿਖੇ ਇਲਾਜ ਕੀਤਾ ਜਾ ਰਿਹਾ ਹੈ।

ਸਿਹਤ ਵਿਭਾਗ ਨੇ ਅਪੀਲ ਕੀਤੀ ਕਿ ਜੇਕਰ ਕੋਈ ਵਿਅਕਤੀ 4 ਤੋਂ 7 ਫਰਵਰੀ ਤਕ ਸਾਊਥਬੈਂਕ ਗਿਆ ਸੀ ਅਤੇ ਜੇਕਰ ਉਸ ਨੇ ਪਰਥ ਜਾਣ ਲਈ ਵਰਜਿਨ ਆਸਟ੍ਰੇਲੀਆ ਫਲਾਈਟ ਵੀ. ਏ. 691 ਫੜੀ ਸੀ ਤਾਂ ਉਹ ਸੁਚੇਤ ਰਹਿਣ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਬੁਖਾਰ, ਖਾਂਸੀ, ਅੱਖਾਂ 'ਚ ਸੋਜ ਜਾਂ ਖਾਜ ਵਰਗੇ ਲੱਛਣ ਲੱਗ ਰਹੇ ਹੋਣ ਤਾਂ ਉਹ ਡਾਕਟਰੀ ਸਲਾਹ ਜ਼ਰੂਰ ਲੈਣ ਕਿਉਂਕਿ ਉਨ੍ਹਾਂ ਲੋਕਾਂ ਨੂੰ ਖਸਰਾ ਹੋਣ ਦਾ ਖਦਸ਼ਾ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਵੀ ਖਸਰੇ ਦੇ ਕਈ ਕੇਸ ਸਾਹਮਣੇ ਆਏ ਸਨ। ਇਸ ਲਈ ਲੋਕਾਂ ਨੂੰ ਕਿਹਾ ਗਿਆ ਹੈ ਕਿ ਉਹ ਆਪਣੇ ਟੀਕਾਕਰਣ ਦਾ ਪੂਰਾ ਰਿਕਾਰਡ ਰੱਖਣ ਅਤੇ ਜੇਕਰ ਉਨ੍ਹਾਂ ਨੇ ਸਮੇਂ 'ਤੇ ਟੀਕਾਕਰਣ ਨਹੀਂ ਕਰਵਾਇਆ ਤਾਂ ਉਹ ਡਾਕਟਰਾਂ ਨਾਲ ਸੰਪਰਕ ਕਰਨ।
ਬੇਰਹਿਮ ਪਿਤਾ ਨੇ 4 ਸਾਲ ਦੇ ਬੱਚੇ ਨੂੰ ਪਿੰਜ਼ਰੇ 'ਚ ਕੀਤਾ ਕੈਦ, ਇਹ ਸੀ ਵਜ੍ਹਾ
NEXT STORY