ਕਾਠਮੰਡੂ: ਪੱਛਮੀ ਨੇਪਾਲ ਦੇ ਬੈਤਾਡੀ ਜ਼ਿਲ੍ਹੇ ਵਿੱਚ ਇੱਕ ਦਰਦਨਾਕ ਸੜਕ ਹਾਦਸਾ ਵਾਪਰਨ ਦੀ ਖ਼ਬਰ ਹੈ। ਵੀਰਵਾਰ ਰਾਤ ਨੂੰ ਇੱਕ ਵਿਆਹ ਸਮਾਗਮ 'ਚ ਸ਼ਾਮਲ ਹੋਣ ਵਾਲੇ ਲੋਕਾਂ ਲੈ ਕੇ ਜਾ ਰਹੀ ਬੱਸ ਅਚਾਨਕ ਬੇਕਾਬੂ ਹੋ ਕੇ ਡੂੰਘੀ ਖੱਡ ਵਿੱਚ ਜਾ ਡਿੱਗੀ, ਜਿਸ ਕਾਰਨ ਘੱਟੋ-ਘੱਟ 8 ਲੋਕਾਂ ਦੀ ਮੌਤ ਹੋ ਗਈ ਅਤੇ 45 ਹੋਰ ਜ਼ਖਮੀ ਹੋ ਗਏ ਹਨ।
200 ਮੀਟਰ ਡੂੰਘੀ ਖਾਈ 'ਚ ਡਿੱਗੀ ਬੱਸ
ਪੁਲਸ ਅਨੁਸਾਰ ਇਹ ਹਾਦਸਾ ਬੈਤਾਡੀ ਜ਼ਿਲ੍ਹੇ ਦੇ ਪੁਰਚੌੜੀ ਨਗਰ ਪਾਲਿਕਾ ਖੇਤਰ ਵਿੱਚ ਰਾਤ ਲਗਭਗ 8 ਵਜੇ ਵਾਪਰਿਆ। ਵਿਆਹ ਦੀਆਂ ਖੁਸ਼ੀਆਂ ਮਾਣਾ ਕੇ ਪਰਤ ਰਹੇ ਲੋਕਾਂ ਨਾਲ ਭਰੀ ਇਹ ਬੱਸ ਪਹਾੜੀ ਸੜਕ ਤੋਂ ਫਿਸਲ ਕੇ ਕਰੀਬ 200 ਮੀਟਰ ਹੇਠਾਂ ਖੱਡ ਵਿੱਚ ਜਾ ਡਿੱਗੀ। ਇਹ ਹਾਦਸਾ ਪੱਛਮੀ ਨੇਪਾਲ ਦੇ ਪੁਰਚੌੜੀ-7 ਖੇਤਰ ਦੇ ਬਡਗਾਊਂ ਵਿੱਚ ਵਾਪਰਿਆ।
ਮਰਨ ਵਾਲਿਆਂ ਵਿੱਚ 7 ਪੁਰਸ਼ ਅਤੇ ਇੱਕ ਮਹਿਲਾ
ਇਸ ਦਰਦਨਾਕ ਹਾਦਸੇ ਵਿੱਚ ਜਾਨ ਗੁਆਉਣ ਵਾਲਿਆਂ ਵਿੱਚ ਸੱਤ ਪੁਰਸ਼ ਅਤੇ ਇੱਕ ਮਹਿਲਾ ਸ਼ਾਮਲ ਹੈ। ਪੁਲਸ ਨੇ ਦੱਸਿਆ ਕਿ ਹਾਦਸੇ ਤੋਂ ਤੁਰੰਤ ਬਾਅਦ ਸਥਾਨਕ ਲੋਕਾਂ ਦੀ ਮਦਦ ਨਾਲ ਰਾਹਤ ਕਾਰਜ ਸ਼ੁਰੂ ਕੀਤੇ ਗਏ। ਸਾਰੇ 45 ਜ਼ਖਮੀ ਮੁਸਾਫਰਾਂ ਨੂੰ ਇਲਾਜ ਲਈ ਸਥਾਨਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਕੀ ਤੁਸੀਂ ਵੀ ਚਾਹੁੰਦੇ ਹੋ ਬਵਾਸੀਰ ਤੋਂ ਹਮੇਸ਼ਾ ਲਈ ਛੁਟਕਾਰਾ? ਜਾਣੋ ਪਰਵੇਜ਼, ਡਾਈਟ ਚਾਰਟ ਤੇ ਕਾਰਗਾਰ ਦੇਸੀ ਇਲਾਜ
NEXT STORY