ਇਸਲਾਮਾਬਾਦ (ਬਿਊਰੋ): ਪਾਕਿਸਤਾਨ ਵਿਚ ਇਕ ਨਵੇਂ ਵਿਆਹੁਤਾ ਜੋੜੇ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਵੈਡਿੰਗ ਫੋਟੋਸ਼ੂਟ ਲਈ ਖਿੱਚੀਆਂ ਗਈਆਂ ਇਹਨਾਂ ਤਸਵੀਰਾਂ ਅਤੇ ਵੀਡੀਓ ਵਿਚ ਜੋੜੇ ਨਾਲ ਸ਼ੇਰ ਦਾ ਇਕ ਬੱਚਾ ਦੇਖਿਆ ਜਾ ਸਕਦਾ ਹੈ।ਫੋਟੋਸ਼ੂਟ ਲਈ ਸੰਭਵ ਤੌਰ 'ਤੇ ਸ਼ੇਰ ਦੇ ਬੱਚੇ ਨੂੰ ਦਵਾਈ ਦੇ ਕੇ ਬੇਹੋਸ਼ ਕੀਤਾ ਗਿਆ ਸੀ। ਵੀਡੀਓ ਵੇਚ ਸ਼ੇਰ ਦਾ ਬੱਚਾ ਜ਼ਮੀਨ 'ਤੇ ਸੁੱਤਾ ਪਿਆ ਦੇਖਿਆ ਜਾ ਸਕਦਾ ਹੈ।
ਤਸਵੀਰਾਂ ਅਤੇ ਵੀਡੀਓ ਵਾਇਰਲ ਹੋਣ ਦੇ ਬਾਅਦ ਜਿੱਥੇ ਪਾਕਿਸਤਾਨ ਦੇ ਪੰਜਾਬ ਸੂਬੇ ਦਾ ਜੰਗਲੀ ਜੀਵ ਵਿਭਾਗ ਹਰਕਤ ਵਿਚ ਆਇਆ, ਉੱਥੇ ਪਸ਼ੂ ਅਧਿਕਾਰ ਕਾਰਕੁਨ ਵੀ ਫੋਟੋਸ਼ੂਟ ਵਿਚ ਸ਼ੇਰ ਦੇ ਬੱਚੇ ਦੀ ਵਰਤੋਂ ਦੀ ਸਖ਼ਤ ਨਿੰਦਾ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਵਿਆਹ ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਕਿਤੇ ਹੋਇਆ ਹੈ। ਜੋੜੇ ਨੂੰ ਇਕ ਤਸਵੀਰ ਵਿਚ ਸ਼ੇਰ ਦੇ ਬੱਚੇ ਨੂੰ ਹੱਥਾਂ ਵਿਚ ਚੁੱਕੇ ਹੋਏ ਦੇਖਿਆ ਜਾ ਸਕਦਾ ਹੈ। ਇਸ ਸ਼ੇਰ ਦੇ ਬੱਚੇ ਨੂੰ ਫੋਟੋਸ਼ੂਟ ਲਈ ਖਾਸ ਤੌਰ 'ਤੇ ਲਿਆਂਦਾ ਗਿਆ ਸੀ। ਇਕ ਤਸਵੀਰ ਵਿਚ ਸ਼ੇਰ ਦੇ ਬੱਚੇ ਨੂੰ ਜੋੜੇ ਤੋਂ ਥੋੜ੍ਹੀ ਦੂਰੀ 'ਤੇ ਜ਼ਮੀਨ 'ਤੇ ਬੈਠੇ ਕੈਮਰੇ ਵੱਲ ਘੂਰਦੇ ਦੇਖਿਆ ਜਾ ਸਕਦਾ ਹੈ।
ਪੜ੍ਹੋ ਇਹ ਅਹਿਮ ਖਬਰ- ਪ੍ਰਮੁੱਖ ਆਸਟ੍ਰੇਲੀਆਈ ਬੀਬੀਆਂ ਨੇ ਸਕੌਟ ਮੌਰੀਸਨ ਨੂੰ ਲਿਖਿਆ ਖੁੱਲ੍ਹਾ ਪੱਤਰ, ਕੀਤੀ ਇਹ ਮੰਗ
ਪੰਜਾਬ ਦੇ ਜੰਗਲੀ ਜੀਵ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੰਗਲੀ ਪਸ਼ੂ-ਪੰਛੀਆਂ ਦੀ ਵਰਤੋਂ ਇਸ ਤਰ੍ਹਾਂ ਦੇ ਵਪਾਰਕ ਫੋਟੋਸ਼ੂਟ ਲਈ ਨਹੀਂ ਕੀਤੀ ਜਾ ਸਕਦੀ। ਏ.ਆਰ.ਵਾਈ. ਨਿਊਜ਼ ਨਾਲ ਗੱਲ ਕਰਦਿਆਂ ਜੰਗਲੀ ਜੀਵ ਅਧਿਕਾਰ ਕਾਰਕੁਨ ਸ਼ੁਮੈਲਾ ਇਕਬਾਲ ਨੇ ਕਿਹਾ ਕਿ ਪਾਕਿਸਤਾਨ ਵਿਚ ਲੋਕ ਜਾਨਵਰਾਂ ਦੀ ਤਕਲੀਫ ਨੂੰ ਨਹੀਂ ਸਮਝਦੇ। ਵਿਆਹਾਂ ਵਿਚ ਜਾਨਵਰਾਂ ਦੀ ਨੁਮਾਇਸ਼ ਸਿਰਫ ਸਮਾਜ ਵਿਚ ਅਹੁਦਾ ਦਿਖਾਉਣ ਲਈ ਕੀਤੀ ਜਾਂਦੀ ਹੈ। ਦੇਸ਼ ਵਿਚ ਜਾਨਵਰਾਂ ਦੀ ਸੁਰੱਖਿਆ ਲਈ ਕਾਨੂੰਨ ਮੌਜੂਦ ਹਨ ਪਰ ਮਾਮੂਲੀ ਸਜ਼ਾ ਅਤੇ ਜੁਰਮਾਨੇ ਕਾਰਨ ਇਸ ਤਰ੍ਹਾਂ ਦੀਆਂ ਘਟਨਾਵਾਂ ਵੱਧਦੀਆਂ ਜਾ ਰਹੀਆਂ ਹਨ।
ਪ੍ਰਮੁੱਖ ਆਸਟ੍ਰੇਲੀਆਈ ਬੀਬੀਆਂ ਨੇ ਸਕੌਟ ਮੌਰੀਸਨ ਨੂੰ ਲਿਖਿਆ ਖੁੱਲ੍ਹਾ ਪੱਤਰ, ਕੀਤੀ ਇਹ ਮੰਗ
NEXT STORY