ਸਮਰਨਕੰਦ/ਇਸਲਾਮਾਬਾਦ (ਵਿਸ਼ੇਸ਼)- ਉਜਬੇਕਿਸਤਾਨ ਦੇ ਸਮਰਕੰਦ ਵਿਚ ਸ਼ੰਘਾਈ ਸਹਿਯੋਗ ਸੰਗਠਨ (ਐੱਸ. ਸੀ. ਓ.) ਸਿਖ਼ਰ ਸੰਮੇਲਨ ਦੌਰਾਨ ਇਕ ਘਟਨਾ ਅਜਿਹੀ ਹੋਈ ਹੈ, ਜਿਸ ਨਾਲ ਪਾਕਿਸਤਾਨ ਦੇ ਲੋਕ ਖੁਦ ਨੂੰ ਸ਼ਰਮਿੰਦਾ ਮਹਿਸੂਸ ਕਰ ਰਹੇ ਹਨ। ਐੱਸ. ਸੀ. ਓ. ਦੀ ਸ਼ਿਖਰ ਬੈਠਕ ਤੋਂ ਇਲਾਵਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਇਹ ਵੀ ਪੜ੍ਹੋ: ਸਰਹੱਦੀ ਵਿਵਾਦ ਤੋਂ ਬਾਅਦ ਪਹਿਲੀ ਵਾਰ SCO ਸਿਖ਼ਰ ਸੰਮੇਲਨ 'ਚ ਆਹਮੋ-ਸਾਹਮਣੇ ਹੋਏ PM ਮੋਦੀ ਅਤੇ ਜਿਨਪਿੰਗ
ਆਡੀਓ ਟਰਾਂਸਲੈਟਰ ਨਹੀਂ ਸੰਭਾਲ ਸਕੇ ਸ਼ਰੀਫ
ਪੁਤਿਨ ਅਤੇ ਸ਼ਰੀਫ ਇਕ-ਦੂਸਰੇ ਦੀ ਭਾਸ਼ਾ ਨਹੀਂ ਜਾਣਦੇ ਹਨ, ਇਸ ਲਈ ਉਨ੍ਹਾਂ ਨੇ ਆਡੀਓ ਟਰਾਂਸਲੇਟਰ ਦਾ ਸਹਾਰਾ ਲੈਣਾ ਸੀ। ਪਰ ਸ਼ਾਹਬਾਜ਼ ਸ਼ਰੀਫ ਦੇ ਕੰਨ ਵਿਚ ਲੱਗਾ ਈਅਰਪੀਸ ਵਾਰ-ਵਾਰ ਡਿੱਗ ਰਿਹਾ ਸੀ। ਕਈ ਵਾਰ ਉਨ੍ਹਾਂ ਨੇ ਖੁਦ ਸੰਭਾਲ ਕੇ ਲਗਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਅਜਿਹਾ ਹੋਇਆ ਨਹੀਂ। ਉਦੋਂ ਸ਼ਰੀਫ ਇਹ ਕਹਿੰਦੇ ਹੋਏ ਨਜ਼ਰ ਆਏ ਕਿ ਕੋਈ ਮੇਰੀ ਮਦਦ ਕਰੇਗਾ? ਇਸ ’ਤੇ ਇਕ ਆਦਮੀ ਆ ਕੇ ਉਨ੍ਹਾਂ ਦੇ ਕੰਨ ਵਿਚ ਹੈੱਡਫੋਨ ਲਗਾ ਕੇ ਜਾਂਦਾ ਹੈ ਪਰ ਉਹ ਫਿਰ ਡਿੱਗ ਜਾਂਦਾ ਹੈ। ਇਸ ਤਰ੍ਹਾਂ ਉਹ ਮਜ਼ਾਕ ਦਾ ਪਾਤਰ ਬਣ ਗਏ।
ਇਹ ਵੀ ਪੜ੍ਹੋ: ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਭਾਰਤ ਨਾਲ ਵੀਜ਼ਾ ਮੁਕਤ ਯਾਤਰਾ ਦੀ ਕੀਤੀ ਵਕਾਲਤ
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਨੇ ਵੀ ਸਾਂਝੀ ਕੀਤੀ ਵੀਡੀਓ
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵੀ ਇਸ ਵੀਡੀਓ ਨੂੰ ਸਾਂਝਾ ਕੀਤਾ ਹੈ ਅਤੇ ਲਿਖਿਆ ਹੈ ਕਿ ਕੌਮਾਂਤਰੀ ਮੰਚਾਂ ’ਤੇ ਪਾਕਿਸਤਾਨ ਨੂੰ ਸ਼ਰਮਿੰਦਾ ਕੀਤਾ ਜਾ ਰਿਹਾ ਹੈ। ਇਮਰਾਨ ਦੀ ਪਾਰਟੀ ਵੱਲੋਂ ਕਸੇ ਜਾ ਰਹੇ ਤੰਜ ਵਿਚਾਲੇ ਮੁਸਲਿਮ ਲੀਗ ਨਵਾਜ਼ ਨੇ ਟਵੀਟ ਕਰ ਕੇ ਸ਼ਾਹਬਾਜ਼ ਸ਼ਰੀਫ ਨੂੰ ਗਲੋਬਲ ਲੀਡਰ ਦੱਸਿਆ ਹੈ।
ਇਹ ਵੀ ਪੜ੍ਹੋ: ਪੁਤਿਨ ਨਾਲ ਮੁਲਾਕਾਤ ਪਿਛੋਂ ਮੋਦੀ ਨੇ ਕਿਹਾ, ਅੱਜ ਦਾ ਯੁੱਗ ਜੰਗ ਦਾ ਨਹੀਂ, ਗੱਲਬਾਤ ਰਾਹੀਂ ਹੱਲ ਕਰੋ ਮਸਲੇ
ਹੱਸਣ ਲੱਗੇ ਪੁਤਿਨ
ਰੂਸ ਦੀ ਸਰਕਾਰੀ ਸਮਾਚਾਰ ਏਜੰਸੀ ਨੇ ਇਸ ਮੀਟਿੰਗ ਦੀ ਵੀਡੀਓ ਜਾਰੀ ਕਰ ਦਿੱਤਾ। ਇਸ ਵਿਚ ਸ਼ਾਹਬਾਜ਼ ਸ਼ਰੀਫ ਨੂੰ ਜੱਦੋਜਹਿਦ ’ਤੇ ਪੁਤਿਨ ਹੱਸਦੇ ਹੋਏ ਦਿਖਾਈ ਦੇ ਰਹੇ ਹਨ। ਉਸ ਤੋਂ ਬਾਅਦ ਤੋਂ ਸੋਸ਼ਲ ਮੀਡੀਆ ’ਤੇ ਸ਼ਾਹਬਾਜ਼ ਸ਼ਰੀਫ ਦਾ ਖੂਬ ਮਜ਼ਾਕ ਉਡਿਆ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਭਾਰਤ ਨਾਲ ਵੀਜ਼ਾ ਮੁਕਤ ਯਾਤਰਾ ਦੀ ਕੀਤੀ ਵਕਾਲਤ
NEXT STORY