ਵਾਸ਼ਿੰਗਟਨ— ਅਮਰੀਕਾ ਦੇ ਵਿਸਕਾਨਸਿਨ ਸੂਬੇ ਤੋਂ ਲੁਈਜ਼ਿਆਨਾ ਸੂਬੇ ਦੇ ਬੈਟਨ ਰੂਜ਼ ਨਾਂ ਦੇ ਵਿਅਕਤੀ ਲਗਭਗ 2000 ਕਿਲੋਮੀਟਰ ਤਕ ਸਾਈਕਲ ਚਲਾ ਕੇ ਪੁੱਜੇ ਤੇ ਇਕ ਵਿਅਕਤੀ ਨੂੰ ਗਲ ਲਗਾ ਕੇ ਰੌਣ ਲੱਗ ਪਏ। ਅਸਲ 'ਚ ਬੈਟਨ ਦੀ ਧੀ ਏਬੀ ਦੀ ਮੌਤ ਹੋ ਚੁੱਕੀ ਹੈ ਤੇ ਉਸ ਦਾ ਦਿਲ ਲਾਮਥ ਜੈਕ ਨਾਂ ਦੇ ਵਿਅਕਤੀ ਦੀ ਸੀਨੇ 'ਚ ਧੜਕ ਰਿਹਾ ਹੈ। ਪਿਤਾ ਆਪਣੇ ਨਾਲ ਸਟੈਥੋਸਕੋਪ ਲੈ ਕੇ ਆਏ ਸਨ ਤੇ ਜਿਵੇਂ ਹੀ ਉਸ ਨੇ ਜੈਕ ਦੇ ਸੀਨੇ 'ਚ ਦਿਲ ਧੜਕਦਾ ਸੁਣਿਆ ਤਾਂ ਆਪਣੀ ਧੀ ਨੂੰ ਯਾਦ ਕਰਕੇ ਉਹ ਧਾਹਾਂ ਮਾਰ-ਮਾਰ ਕੇ ਰੋ ਪਿਆ। ਉਸ ਨੇ ਕਿਹਾ,''ਮੇਰੀ ਧੀ ਅਜੇ ਵੀ ਜਿਊਂਦੀ ਹੈ ਤੇ ਮੈਂ ਉਸ ਨੂੰ ਉਸ ਦੀ ਮੌਤ ਮਗਰੋਂ ਵੀ ਮਿਲ ਰਿਹਾ ਹਾਂ।'' ਇਸ ਮੌਕੇ ਦੀਆਂ ਤਸਵੀਰਾਂ ਦੇਖ ਕੇ ਹਰ ਕਿਸੇ ਦਾ ਦਿਲ ਪਸੀਜ ਗਿਆ। ਜ਼ਿਕਰਯੋਗ ਹੈ ਕਿ ਇਸ ਵਿਅਕਤੀ ਦੀ ਧੀ ਏਬੀ ਨੇ ਮਰਨ ਤੋਂ ਪਹਿਲਾਂ ਅੰਗਦਾਨ ਕਰਨ ਦਾ ਐਲਾਨ ਕਰ ਦਿੱਤਾ ਸੀ। 20 ਸਾਲਾ ਏਬੀ ਛੁੱਟੀਆਂ ਬਤੀਤ ਕਰਨ ਗਈ ਸੀ ਤੇ ਇੱਥੇ ਉਹ ਬੇਹੋਸ਼ੀ ਦੀ ਹਾਲਤ 'ਚ ਮਿਲੀ ਸੀ। ਉਸ ਨੂੰ ਡਾਕਟਰਾਂ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਕੁੱਝ ਸਮੇਂ 'ਚ ਹੀ ਮਰ ਗਈ।
ਰੋਜ਼ਾਨਾ 200 ਤੋਂ ਵਧ ਲੋਕ ਹੋ ਰਹੇ ਨੇ ਹਸਪਤਾਲਾਂ 'ਚ ਭਰਤੀ, ਕਾਰਨ ਹੈ ਇਹ ਬੁਰੀ ਆਦਤ
NEXT STORY