ਰੋਮ (ਦਲਵੀਰ ਕੈਂਥ) ਇਹ ਗੱਲ ਏਸ਼ੀਆ ਵਿੱਚ ਰਹਿੰਦੇ ਲੋਕਾਂ ਲਈ ਨਵੀਂ ਨਹੀਂ ਹੈ ਪਰ ਜਿਹੜੇ ਲੋਕ ਯੂਰਪ ਵਿੱਚ ਰਹਿੰਦੇ ਹਨ, ਉਹਨਾਂ ਨੂੰ ਜਾਣਕੇ ਜ਼ਰੂਰ ਹੈਰਾਨੀ ਹੋਵੇਗੀ ਕਿ ਯੂਰਪ ਦੇਸ਼ਾਂ ਵਿੱਚ ਵੀ ਲੋਕ ਜੁਗਾੜੂ ਹੁੰਦੇ ਹਨ। ਅਕਸਰ ਅਜਿਹਾ ਜੁਗਾੜ ਕਈ ਵਾਰ ਲੋਕਾਂ ਦੀ ਜਾਨ ਦਾ ਖੋਅ ਵੀ ਬਣ ਸਕਦਾ ਹੈ ਜਿਹੜਾ ਕਿ ਇਟਲੀ ਵਿੱਚ ਦੇਖਣ ਨੂੰ ਮਿਲਿਆ। ਹੋਇਆ ਇੰਝ ਕਿ ਬੀਤੇ ਦਿਨ ਇਟਲੀ ਦੇ ਸੂਬੇ ਸਰਦੀਨੀਆਂ ਦੀ ਰਾਜਧਾਨੀ ਕਾਲੀਅਰੀ ਤੋਂ ਇਟਲੀ ਦੀ ਰਾਜਧਾਨੀ ਰੋਮ ਦੇ ਏਅਰਪੋਰਟ ਫਿਊਮੀਚੀਨੋ ਤੱਕ ਸਵੇਰ ਸਮੇਂ ਆਇਆ ਇਟਾ ਏਅਰਵੇਜ਼ ਦਾ ਜਹਾਜ਼ ਉਸ ਸਮੇਂ ਇਟਲੀ ਵਿੱਚ ਸੋਸ਼ਲ ਮੀਡੀਏ ਰਾਹੀ ਚਰਚਾ ਦਾ ਵਿਸ਼ਾ ਬਣ ਗਿਆ ਜਦੋਂ ਸਰਦੀਨੀਆਂ ਸੂਬੇ ਦੇ ਸਿਆਸੀ ਆਗੂ ਤੇ ਪੱਤਰਕਾਰ ਮਾਊਰੋ ਪਿਲੀ ਨੇ ਆਪਣੇ ਫੇਸਬੁੱਕ ਪੇਜ਼ ਰਾਹੀ ਲੋਕਾਂ ਨੂੰ ਜਾਣਕਾਰੀ ਦਿੱਤੀ ਕਿ ਜਿਸ ਜਹਾਜ ਰਾਹੀਂ ਉਹ ਅੱਜ ਕਾਲੀਅਰੀ ਤੋਂ ਫਿਊਮੀਚੀਨੋ ਆਇਆ। ਉਸ ਜਹਾਜ਼ ਦੇ ਇੱਕ ਹਿੱਸੇ 'ਤੇ ਮੁਰੰਮਤ ਟੇਪ ਲੱਗੀ ਹੋਈ ਸੀ ਜਿਹੜੀ ਕਿ ਇਹ ਦੱਸਦੀ ਸੀ ਕਿ ਇਹ ਜਹਾਜ਼ ਪੂਰਨ ਤੌਰ 'ਤੇ ਫਿੱਟ ਨਹੀਂ ਹੈ।
ਪਰ ਇਟਾ ਏਅਰਵੇਜ਼ ਜਹਾਜ਼ 'ਤੇ ਲੱਗੀ ਟੇਪ ਦਾ ਮੰਜਰ ਉਹਨਾਂ ਪਹਿਲਾਂ ਕਦੀ ਨਹੀਂ ਦੇਖਿਆ, ਜਿਸ ਕਾਰਨ ਪਿਲੀ ਨੂੰ ਬਹੁਤ ਹੀ ਹੈਰਾਨੀ ਹੋਈ ਕਿ ਆਖਿ਼ਰ ਕਿਉਂ ਉਹਨਾਂ ਨਾਲ ਅਜਿਹਾ ਵਿਵਹਾਰ ਕੀਤਾ ਗਿਆ ਜਿਵੇਂ ਉਹ ਕਿਸੇ ਹੋਰ ਦੁਨੀਆ ਤੋਂ ਆਏ ਹਨ। ਪਿਲੀ ਨੂੰ 99% ਯਕੀਨ ਹੈ ਕਿ ਜੇਕਰ ਯਾਤਰੀ ਜਹਾਜ਼ ਦੀ ਇਸ ਮੁਰੰਮਤ ਨੂੰ ਦੇਖ ਲੈਂਦੇ ਤਾਂ ਜਹਾਜ਼ ਵਿੱਚ ਸਵਾਰ ਨਾ ਹੁੰਦੇ। ਇਸ ਜਾਣਕਾਰੀ ਦੇ ਨਸ਼ਰ ਹੁੰਦਿਆਂ ਹੀ ਇਸ ਜਹਾਜ਼ ਦੀ ਵੀਡੀਓ ਪੂਰੀ ਇਟਲੀ ਵਿੱਚ ਸੋਸ਼ਲ ਮੀਡੀਏ ਦੁਆਰਾ ਘੁੰਮ ਗਈ ਤੇ ਲੋਕ ਜਿੱਥੇ ਇਸ ਕਾਰਵਾਈ ਨੂੰ ਗ਼ਲਤ ਦਰਸਾ ਰਹੇ ਹਨ, ਉੱਥੇ ਹੀ ਇਟਾ ਏਅਰਵੇਜ਼ ਦੇ ਪ੍ਰਬੰਧਕੀ ਢਾਂਚੇ ਪ੍ਰਤੀ ਵੀ ਅਨੇਕਾਂ ਸਵਾਲ ਕਰ ਰਹੇ ਹਨ। ਲੋਕਾਂ ਅਨੁਸਾਰ ਇਹ ਕਿਵੇਂ ਹੋ ਸਕਦਾ ਹੈ ਕਿ ਜਹਾਜ਼ ਵਿੱਚ ਹੋਈ ਟੁੱਟ ਭੱਜ ਨੂੰ ਇੱਕ ਮੁਰੰਮਤ ਟੇਪ ਜੋੜ ਦਵੇ ਤੇ ਇਹ ਅਜਿਹੀ ਮਜ਼ਬੂਤੀ ਮੰਨ ਲਈ ਗਈ ਕਿ ਲੋਕਾਂ ਦੀ ਜਾਨ ਦੀ ਪ੍ਰਵਾਹ ਕੀਤੇ ਬਿਨ੍ਹਾਂ ਜਹਾਜ਼ ਨੂੰ ਉਡਾਣ ਭਰਵਾ ਦਿੱਤੀ। ਮੰਨ ਲਵੋਂ ਕੁਝ ਅਣਹੋਣੀ ਹੋ ਜਾਂਦੀ ਤਾਂ ਜਿੰਮੇਵਾਰ ਕੌਣ ਸੀ।
ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ : ਪੁਲਸ ਨੇ 39 ਮਿਲੀਅਨ ਡਾਲਰ ਤੋਂ ਵੱਧ ਦੀ 'ਭੰਗ' ਕੀਤੀ ਜ਼ਬਤ, 11 ਲੋਕ ਗ੍ਰਿਫ਼ਤਾਰ
ਦੂਜੇ ਪਾਸੇ ਇਸ ਸਾਰੇ ਘਟਨਾਕ੍ਰਮ 'ਤੇ ਇਟਾ ਏਅਰਵੇਜ਼ ਦਾ ਕਹਿਣਾ ਹੈ ਕਿ ਇਹ ਟੇਪ ਦੀ ਮੁਰੰਮਤ ਸੁਪਰ ਸੁਰੱਖਿਆ ਸੀ। ਉਹ ਹਮੇਸ਼ਾ ਹੀ ਸਮਰੱਥ ਅਧਿਕਾਰੀਆਂ ਦੁਆਰਾ ਨਿਰਧਾਰਤ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਵਿੱਚ ਅਤੇ ਆਪਣੇ ਯਾਤਰੀਆਂ ਸਮੇਤ ਆਨ ਬੋਰਡ ਸਟਾਫ਼ ਦੇ ਪੂਰੇ ਸਨਮਾਨ ਨਾਲ ਕੰਮ ਕਰਦੇ ਹਨ। ਏਅਰਲਾਈਨ ਨੇ ਕਿਹਾ ਕਿ ਮੁਰੰਮਤ ਪੈਨਲ 'ਤੇ ਪਾਏ ਗਏ ਨੁਕਸਾਨ ਨਾਲ ਅਸਥਾਈ ਤੌਰ 'ਤੇ ਨਜਿੱਠਣ ਲਈ ਮੁੰਰਮਤ ਟੇਪ ਜ਼ਰੂਰੀ ਸੀ। ਇਹ ਕਾਰਵਾਈ ਨਿਰਮਾਤਾ ਦੁਆਰਾ ਪ੍ਰਵਾਨਿਤ ਮੈਨੂਅਲ ਦੀ ਪਾਲਣਾ ਵਿੱਚ ਕੀਤੀ ਗਈ ਸੀ ਜੋ ਕਿ ਇਹਨਾਂ ਮਾਮਲਿਆਂ ਵਿੱਚ ਖਾਸ ਤੌਰ 'ਤੇ ਏਅਰਨੋਟਿਕਲ ਵਰਤੋਂ ਲਈ ਖਾਸ ਧਾਤੂ ਹਾਈ ਸਪੀਡ ਟੇਪ ਦੀ ਵਰਤੋਂ ਪ੍ਰਦਾਨ ਕਰਦਾ ਹੈ। ਫਲਾਈਟ ਏ ਜੈੱਡ 1588 ਦੇ ਖਾਸ ਮਾਮਲੇ ਵਿੱਚ ਕਾਲੀਅਰੀ-ਰੋਮ ਫਿਊਮੀਚੀਨੋ ਰੂਟ 'ਤੇ ਚੱਲੀ ਹੈ। ਇਹ ਜਹਾਜ਼ ਪੂਰੀ ਤਰ੍ਹਾਂ ਕੰਮ ਕਰ ਰਿਹਾ ਸੀ ਅਤੇ ਕਾਲੀਅਰੀ ਤੋਂ 7:21 ਵਜੇ ਉਡਾਣ ਭਰੀ ਤੇ 8:14 ਮਿੰਟ ਤੇ ਫਿਊਮੀਚੀਨੋ ਉਤਰ ਗਿਆ। ਨਿਰਧਾਰਤ ਸਮੇਂ ਤੋਂ ਵੀ 9 ਮਿੰਟ ਪਹਿਲਾਂ। ਬਿਨ੍ਹਾਂ ਕਿਸੇ ਤਕਨੀਕੀ ਸਮੱਸਿਆਵਾਂ ਤੋਂ ਇਹ ਸਾਰੀ ਕਾਰਵਾਈ ਇਸ ਗੱਲ ਨੂੰ ਸਿੱਧ ਕਰਦੀ ਹੈ ਜਹਾਜ਼ ਬਿਲਕੁਲ ਠੀਕ ਸੀ ਤੇ ਸਭ ਯਾਤਰੀਆਂ ਨੇ ਇਸ ਵਿੱਚ ਬਹੁਤ ਹੀ ਆਨੰਦਮਈ ਸਫ਼ਰ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
2024 ਦੀ ਸੰਭਾਵੀ ਟੱਕਰ ’ਚ ਬਰਾਬਰੀ ’ਤੇ ਰਹਿਣਗੇ ਜੋਅ ਬਾਈਡਨ ਅਤੇ ਡੋਨਾਲਡ ਟਰੰਪ: ਸਰਵੇ
NEXT STORY